ਪੰਜਾਬੀ ਇੰਡਸਟਰੀ ਤੋਂ ਦੁਖਦ ਖਬਰ, ਨਹੀਂ ਰਹੇ ਗਾਇਕ ਸੁਰਿੰਦਰ ਛਿੰਦਾ
ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਦਿਹਾਂਤ ਹੋ ਗਿਆ ਹੈ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਪੰਜਾਬੀ ਗਾਇਕ ਸੁਰਿੰਦਰ ਛਿੰਦਾ (Surinder Shinda) ਦਾ ਦਿਹਾਂਤ ਹੋ ਗਿਆ ਹੈ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਹੀ ਉਨ੍ਹਾਂ ਨੇ ਲੁਧਿਆਣਾ ਸਥਿਤ ਇੱਕ ਹਸਪਤਾਲ ‘ਚ ਆਖਰੀ ਸਾਹ ਲਏ ।
ਹੋਰ ਪੜ੍ਹੋ : ਸਵੀਤਾਜ ਬਰਾੜ ਦੀ ਮਾਂ ਦੇ ਨਾਲ ਤਸਵੀਰ ਹੋ ਰਹੀ ਵਾਇਰਲ, ਫੈਨਸ ਨੇ ਕਿਹਾ ‘ਆਹ ਤਾਂ ਭੈਣਾਂ ਲੱਗਦੀਆਂ’
ਸੁਰਿੰਦਰ ਛਿੰਦਾ ਦੀ ਫੈਲੀ ਸੀ ਮੌਤ ਦੀ ਅਫਵਾਹ
ਇਸ ਤੋਂ ਪਹਿਲਾਂ ਇਲਾਜ ਦੇ ਦੌਰਾਨ ਸੁਰਿੰਦਰ ਛਿੰਦਾ ਦੀ ਮੌਤ ਦੀ ਅਫਵਾਹ ਵੀ ਫੈਲੀ ਸੀ । ਪਰ ਉਨ੍ਹਾਂ ਦੇ ਪੁੱਤਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ ।ਇਸ ਦੇ ਨਾਲ ਹੀ ਪੂਰੀ ਇੰਡਸਟਰੀ ਉਨ੍ਹਾਂ ਦੀ ਸਿਹਤਮੰਦੀ ਦੇ ਲਈ ਅਰਦਾਸਾਂ ਕਰ ਰਹੀ ਸੀ ।ਪਰ ਅੱਜ ਇਸ ਮੰਦਭਾਗੀ ਖਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।
ਸੁਰਿੰਦਰ ਛਿੰਦਾ ਨੇ ਦਿੱਤੇ ਕਈ ਹਿੱਟ ਗੀਤ
ਸੁਰਿੰਦਰ ਛਿੰਦਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।ਉਨਾਂ ਨੇ ਸੰਗੀਤ ਦੀ ਸਿੱਖਿਆ ਅਮਰ ਸਿੰਘ ਰੰਗੀਲਾ ਤੋਂ ਲਈ ।ਸੁਰਿੰਦਰ ਛਿੰਦਾ ਦਾ ਅਸਲੀ ਨਾਮ ਸੁਰਿੰਦਰਪਾਲ ਧਾਮੀ ਹੈ।ਪੰਜਾਬੀ ਸੰਗੀਤ ਜਗਤ ਵਿੱਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ ਵਿੱਚ ਨੌਕਰੀ ਕਰਦੇ ਸਨ । ਸੁਰਿੰਦਰ ਛਿੰਦਾ ਨੇ ੧੯੮੧ 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਦੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ , ਉਸ ਸਮੇਂ ਇਹ ਗਾਣਾ ਹਿੱਟ ਰਿਹਾ ਸੀ।ਇਸ ਤੋਂ ਬਾਅਦ ਉਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹ ਲਗਾਤਾਰ ਕਾਮਯਾਬੀ ਦੀ ਇਬਾਰਤ ਲਿਖਦੇ ਗਏ । ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ ' 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' 'ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। ਇਹ ਗੀਤ ਏਨੇ ਪ੍ਰਸਿੱਧ ਹੋਏ ਕਿ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਏ ।