ਰੁਬੀਨਾ ਬਾਜਵਾ ਨੇ ਭੈਂਣ ਨੀਰੂ ਬਾਜਵਾ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਬਰਫ 'ਚ ਇੱਕਠੇ ਮਸਤੀ ਕਰਦੀਆਂ ਆਈਆਂ ਨਜ਼ਰ

ਪੰਜਾਬੀ ਫਿਲਮ ਇੰਡਸਟਰੀ 'ਚ ਮਸ਼ਹੂਰ ਭੈਣਾਂ ਦੀ ਜੋੜੀ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਨੂੰ ਕੌਣ ਨਹੀਂ ਜਾਣਦਾ। ਦੋਵੇਂ ਭੈਣਾਂ ਇੱਕ ਦੂਜੇ ਨਾਲ ਬੇਹੱਦ ਜ਼ਿਆਦਾ ਪਿਆਰ ਕਰਦਿਆਂ ਹਨ। ਹਾਲ ਹੀ 'ਚ ਰੁਬੀਨਾ ਬਾਜਵਾ ਨੇ ਭੈਣ ਨੀਰੂ ਬਾਜਵਾ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ , ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

By  Pushp Raj November 23rd 2023 06:03 PM

 Rubina Bajwa and Neeru Bajwa pics: ਪੰਜਾਬੀ ਫਿਲਮ ਇੰਡਸਟਰੀ 'ਚ ਮਸ਼ਹੂਰ ਭੈਣਾਂ ਦੀ ਜੋੜੀ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਨੂੰ ਕੌਣ ਨਹੀਂ ਜਾਣਦਾ। ਦੋਵੇਂ ਭੈਣਾਂ ਇੱਕ ਦੂਜੇ ਨਾਲ ਬੇਹੱਦ ਜ਼ਿਆਦਾ ਪਿਆਰ ਕਰਦਿਆਂ ਹਨ। ਹਾਲ ਹੀ 'ਚ ਰੁਬੀਨਾ ਬਾਜਵਾ ਨੇ ਭੈਣ ਨੀਰੂ ਬਾਜਵਾ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ , ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

View this post on Instagram

A post shared by Rubina Bajwa (@rubina.bajwa)


ਦੱਸ ਦਈਏ ਕਿ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੋਵੇਂ ਹੀ ਭੈਣਾਂ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰਿਆਂ ਹਨ। ਦੋਹਾਂ ਵਿਚਾਲੇ ਬੇਹੱਦ ਡੁੱਘੀ ਸਾਂਝ ਹੈ। ਹਾਲ ਹੀ 'ਚ ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

ਰੁਬੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੋਹਾਂ ਨੂੰ ਲੰਮੇ-ਲੰਮੇ ਕੋਟ ਪਹਿਨੇ ਹੋਏ ਤੇ ਪੈਰਾਂ ਦੇ ਵਿੱਚ  ਲੌਂਗ ਬੂਟਸ ਪਹਿਨੇ ਹੋਏ ਵੇਖ ਸਕਦੇ ਹੋ। ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਭੈਣਾਂ ਪਰਿਵਾਰ ਦੇ ਨਾਲ ਮਿਲ ਕੇ ਬਰਫ ਵਿੱਚ ਮਸਤੀ ਕਰਦੀ ਤੇ ਬਰਫਬਾਰੀ ਦਾ ਆਨੰਦ ਮਾਣਦੀਆਂ ਹੋਇਆਂ ਨਜ਼ਰ ਆ ਰਹੀਆਂ ਹਨ। 

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੁਬੀਨਾ ਬਾਜਵਾ ਨੇ ਕੈਪਸ਼ਨ ਵਿੱਚ ਲਿਖਿਆ, #❄️ #throwback #whistler #family 🍁।  ਫੈਨਜ਼ ਰੁਬੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਦੋਹਾਂ ਭੈਣਾਂ ਦੀ ਬਾਂਡਿੰਗ ਸਾਫ ਝਲਕ ਰਹੀ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਿਆਰ ਦੇ ਰਹੇ ਹਨ ਤੇ ਕਮੈਂਟ ਰਾਹੀਂ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 



ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਫਿਲਮ 'ਪਰਿੰਦਾ ਪਾਰ ਗਿਆ' ਤੋਂ ਰਿਲੀਜ਼ ਹੋਇਆ ਨਵਾਂ ਗੀਤ 'ਗੇਮ', ਵੇਖੋ ਵੀਡੀਓ

ਹਾਲ ਹੀ 'ਚ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੀ ਫਿਲਮ ਬੂਹੇ ਬਾਰੀਆਂ ਰਿਲੀਜ਼ ਹੋਈ ਸੀ। ਇਹ ਪਹਿਲੀ ਵਾਰ ਸੀ ਜਦੋਂ ਦੋਵੇਂ ਭੈਣਾਂ ਇੱਕਠੇ ਸਕ੍ਰੀਨ ਸਾਂਝੀ ਕਰਦਿਆਂ ਨਜ਼ਰ ਆਈਆਂ ਤੇ ਦਰਸ਼ਕਾਂ ਨੇ ਇਸ ਫਿਲਮ ਨੂੰ ਕਾਫੀ ਪਿਆਰ ਦਿੱਤਾ। 


Related Post