ਧਾਰਮਿਕ ਫਿਲਮ 'ਬੀਬੀ ਰਜਨੀ' ਦਾ ਟ੍ਰੇਲਰ ਹੋਇਆ ਰਿਲੀਜ਼, ਵੀਡੀਓ ਵੇਖ ਕੇ ਭਰ ਆਈਆਂ ਦਰਸ਼ਕਾਂ ਦੀਆਂ ਅੱਖਾਂ
ਪੰਜਾਬੀ ਅਦਾਕਾਰਾ ਰੂਪੀ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਇੱਕ ਨਵੀਂ ਫਿਲਮ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਂਦੀ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ 'ਬੀਬੀ ਰਜਨੀ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਹਰ ਦਰਸ਼ਕ ਨੂੰ ਪਸੰਦ ਆ ਰਿਹਾ ਹੈ।
Film BiBi Rajni trailer : ਮਸ਼ਹੂਰ ਪੰਜਾਬੀ ਅਦਾਕਾਰਾ ਰੂਪੀ ਗਿੱਲ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਇੱਕ ਨਵੀਂ ਫਿਲਮ ਵਿੱਚ ਆਪਣੀ ਅਦਾਕਾਰੀ ਦਾ ਹੁਨਰ ਦਿਖਾਉਂਦੀ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ 'ਬੀਬੀ ਰਜਨੀ' ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਹਰ ਦਰਸ਼ਕ ਨੂੰ ਪਸੰਦ ਆ ਰਿਹਾ ਹੈ।
ਦੱਸ ਦਈਏ ਕਿ ਰੂਪੀ ਗਿੱਲ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਅਦਾਕਾਰਾ ਰੂਪੀ ਗਿੱਲ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬੀਬੀ ਰਜਨੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਇਸ ਪੋਸਟ ਨੂੰ ਸਾਂਝੀ ਕਰਦਿਆਂ ਅਦਾਕਾਰਾ ਨੇ ਲਿਖਿਆ, 'ਮੈਂ ਬਹੁਤ ਸੋਚਿਆ ਕੈਪਸ਼ਨ ਕੀ ਲਿਖਾ ਜੀ ਪਰ ਏਸ ਟਾਈਮ ਕੋਈ ਵੀ ਸ਼ਬਦ ਮੇਰੀਆਂ ਭਾਵਨਾਵਾਂ ਨੂੰ ਐਕਸਪ੍ਰੈਸ ਨੀ ਕਰ ਸਕਦੇ🤍 ਸਾਡੀ ਸਾਰੀ ਟੀਮ ਬਹੁਤ ਐਕਸਾਈਟੀਡ ਹੈ ਜੀ ਤੁਹਾਡੇ ਨਾਲ ਫਿਲਮ ਦਾ ਟ੍ਰੇਲਰ ਸਾਂਝਾ ਕਰਨ ਲਈ, ਬੀਬੀ ਰਜਨੀ 🙏🏽, ਉਮੀਂਦ ਹੈ ਕਿ ਤੁਹਾਨੂੰ ਸਭ ਨੂੰ ਵਧੀਆ ਲਗੇਗਾ ਜੀ। ✨BIBI RAJNI✨
ਫਿਲਮ ਬੀਬੀ ਰਜਨੀ ਬਾਰੇ ਖਾਸ ਗੱਲਾਂ
ਇਹ ਕਾਹਣੀ ਸਿੱਖ ਇਤਿਹਾਸ ਵਿੱਚ ਦਰਜ ਬੀਬੀ ਰਜਨੀ ਦੀ ਕਹਾਣੀ ਹੈ, ਜਿਸ ਵਿੱਚ ਬੀਬੀ ਰਜਨੀ ਦਾ ਘਰਵਾਲਾ, ਜਿਸ ਨੂੰ ਕੋਹੜ ਦੀ ਬਿਮਾਰੀ ਸੀ, ਉਹ ਇੱਕ ਪਵਿੱਤਰ ਸਰੋਵਰ ਵਿੱਚ ਜਾ ਕਿ ਬਿਲਕੁਲ ਚੰਗਾ ਹੋ ਜਾਂਦਾ ਹੈ। ਬਾਅਦ ਵਿੱਚ ਜਾ ਕੇ ਉਹ ਪਵਿੱਤਰ ਸਰੋਵਰ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਰੂਪ ਲੈਂਦਾ ਹੈ। ਇਹ ਕਹਾਣੀ ਬੀਬੀ ਰਜਨੀ ਜੀ ਦੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਤੀ ਪੂਰੇ ਸਮਰਪਣ ਨੂੰ ਦਰਸਾਊਂਦੀ ਹੈ। ਇਤਿਹਾਸਕਾਰ ਇਹ ਵੀ ਦਸਦੇ ਹਨ ਕਿ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਨਿਰਮਾਣ ਵਿੱਚ ਬੀਬੀ ਰਜਨੀ ਜੀ ਦਾ ਅਹਿਮ ਰੋਲ ਸੀ।
ਹੋਰ ਪੜ੍ਹੋ : ਫਿਲਮ ਗਾਂਧੀ 3 ਦਾ ਗੀਤ 'ਚੰਨ' ਹੋਇਆ ਰਿਲੀਜ਼, ਬੀ ਪਰਾਕ ਦੀ ਆਵਾਜ਼ 'ਚ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਗੀਤ
ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਸ ਕਹਾਣੀ ਉੱਤੇ ਪਹਿਲਾਂ ਵੀ ਇੱਕ ਪੰਜਾਬੀ ਫਿਲਮ ਸਾਲ 1974 ਵਿੱਚ ਬਣ ਚੁੱਕੀ ਹੈ, ਜਿਸ ਦਾ ਨਾਂ ਹੈ "ਦੁਖ ਭੰਜਨੁ ਤੇਰਾ ਨਾਮੁ"। ਇਸ ਪੰਜਾਬੀ ਫਿਲਮ ਵਿੱਚ ਉਸ ਵੇਲੇ ਦੇ ਹਿੰਦੀ ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਸੁਨੀਲ ਦੱਤ, ਦਾਰਾ ਸਿੰਘ, ਰਾਜਿੰਦਰ ਕੁਮਾਰ ਤੇ ਧਰਮਿੰਦਰ ਨੇ ਖਾਸ ਭੂਮੀਕਾਵਾਂ ਨਿਭਾਈਆਂ ਸਨ।