ਸ਼ੁਭਕਰਨ ਦੀ ਯਾਦ ‘ਚ ਰਖਵਾਇਆ ਗਿਆ ਅਖੰਡ ਪਾਠ ਸਾਹਿਬ, ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ
ਖਨੌਰੀ ਬਾਰਡਰ ‘ਤੇ ਕੁਝ ਦਿਨ ਪਹਿਲਾਂ ਸ਼ੁਭਕਰਨ (Shubhkaran singh) ਨਾਂ ਦੇ ਨੌਜਵਾਨ ਦਾ ਦਿਹਾਂਤ ਹੋ ਗਿਆ ਸੀ ।ਜਿਸ ਤੋਂ ਬਾਅਦ ਉਸ ਦੀ ਯਾਦ ‘ਚ ਪਾਠ ਰਖਵਾਇਆ ਗਿਆ ਹੈ । ਜਿਸ ਦਾ ਇੱਕ ਵੀਡੀਓ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੇਸ਼ਮ ਸਿੰਘ ਅਨਮੋਲ ਸ਼ੁਭਕਰਨ (Shubhkaran) ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਮੌਕੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਨੈਨਾ’ ਰਿਲੀਜ਼, ਕਰੀਨਾ ਕਪੂਰ ਤੇ ਤੱਬੂ ਦੀ ਅਦਾਕਾਰੀ ਨੇ ਜਿੱਤਿਆ ਦਿਲ
ਪਿਛਲੇ ਮਹੀਨੇ ਦੀ 13 ਤਰੀਕ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ । ਜਿਸ ‘ਚ ਵੱਡੀ ਗਿਣਤੀ ‘ਚ ਕਿਸਾਨ ਪਹੁੰਚੇ ਸਨ । ਕਿਸਾਨ ਦਿੱਲੀ ਆਉਣਾ ਚਾਹੁੰਦੇ ਸਨ, ਪਰ ਕਿਸਾਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਵੱਡੇ ਵੱਡੇ ਬੈਰੀਅਰ ਲਗਾ ਕੇ ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਹੀ ਰੋਕ ਲਿਆ ਗਿਆ ਹੈ। ਇਹੀ ਨਹੀਂ ਇਨ੍ਹਾਂ ਕਿਸਾਨਾਂ ‘ਤੇ ਤਸ਼ੱਦਦ ਵੀ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲ ਵੀ ਵਰ੍ਹਾਏ ਗਏ । ਇਸ ਦੌਰਾਨ ਕਈ ਕਿਸਾਨ ਜ਼ਖਮੀ ਵੀ ਹੋ ਗਏ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ।ਸ਼ੁਭਕਰਨ ਵੀ ਪੁਲਿਸ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਗਿਆ ਸੀ।
ਕਿਸਾਨ ਲਗਾਤਾਰ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ । ਕਿਸਾਨਾਂ ਦੀਆਂ ਮੰਗਾਂ ‘ਚ ਮੁੱਖ ਤੌਰ ‘ਤੇ ਐੱਮਐੱਸਪੀ, ਕਿਸਾਨਾਂ ‘ਤੇ ਦਰਜ ਮਾਮਲਿਆਂ ਨੂੰ ਰੱਦ ਕਰਨਾ, ਲਖੀਮਪੁਰ ਖੀਰੀ ‘ਚ ਕਿਸਾਨਾਂ ‘ਤੇ ਹੋਈ ਜ਼ਿਆਦਤੀ ‘ਤੇ ਇਨਸਾਫ਼ ਦੀ ਮੰਗ ਸਣੇ ਕਈ ਮੰਗਾਂ ਸ਼ਾਮਿਲ ਹਨ ।
ਰੇਸ਼ਮ ਸਿੰਘ ਅਨਮੋਲ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀ ਸਪੋਟ ਕਰਦੇ ਆ ਰਹੇ ਹਨ । ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਅੰਦੋਲਨ ‘ਚ ਵਧ ਚੜ੍ਹ ਕੇ ਭਾਗ ਲਿਆ ਸੀ । ਇਸ ਤੋਂ ਇਲਾਵਾ ਕਿਸਾਨਾਂ ਦੇ ਸਮਰਥਨ ‘ਚ ਉਨ੍ਹਾਂ ਨੇ ਕਈ ਗੀਤ ਵੀ ਕੱਢੇ ਸਨ ।