ਵਾਟਰ ਕੈਨਨ ਬੰਦ ਕਰਨ ਵਾਲੇ ਨਵਦੀਪ ਜਲਬੇੜਾ ਦੇ ਹੱਕ ‘ਚ ਨਿੱਤਰੇ ਰੇਸ਼ਮ ਸਿੰਘ ਅਨਮੋਲ, ਖੇਤਾਂ ‘ਚ ਜਾ ਕੇ ਲਵਾ ਰਹੇ ਝੋਨਾ

ਰੇਸ਼ਮ ਸਿੰਘ ਅਨਮੋਲ ਨੇ ਕਿਸਾਨ ਅੰਦੋਲਨ ਦੇ ਦੌਰਾਨ ਸਾਥ ਦੇਣ ਵਾਲੇ ਨਵਦੀਪ ਜਲਬੇੜਾ ਦੇ ਪਿੰਡ ਪੁੱਜੇ । ਜਿੱਥੇ ਉਹ ਨਵਦੀਪ ਦੇ ਖੇਤਾਂ ‘ਚ ਝੋਨਾ ਲਵਾਉਣ ਦੇ ਲਈ ਪੁੱਜੇ ਹੋਏ ਹਨ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ।

By  Shaminder July 10th 2024 10:05 AM

ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਕਿਸਾਨ ਅੰਦੋਲਨ ਦੇ ਦੌਰਾਨ ਸਾਥ ਦੇਣ ਵਾਲੇ ਨਵਦੀਪ ਜਲਬੇੜਾ ਦੇ ਪਿੰਡ ਪੁੱਜੇ । ਜਿੱਥੇ ਉਹ ਨਵਦੀਪ ਦੇ ਖੇਤਾਂ ‘ਚ ਝੋਨਾ ਲਵਾਉਣ ਦੇ ਲਈ ਪੁੱਜੇ ਹੋਏ ਹਨ । ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਜਿਸ ‘ਚ ਉਹ ਨਵਦੀਪ ਦੇ ਹੱਕ ‘ਚ ਡਟ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਨਵਦੀਪ ਦੀ ਰਿਹਾਈ ਦੇ ਲਈ ਉਨ੍ਹਾਂ ਨੇ ੧੬ ਅਤੇ ਸਤਾਰਾਂ ਤਰੀਕ ਨੂੰ  ਰੱਖੇ ਇੱਕਠ ‘ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ ਤਾਂ ਕਿ ਨਵਦੀਪ ਜਲਬੇੜਾ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਸਕੇ।


View this post on Instagram

A post shared by Resham Singh (@reshamsinghanmol)


ਛਾਲ ਮਾਰ ਕੇ ਵਾਟਰ ਕੈਨਨ  ਕੀਤਾ ਸੀ ਬੰਦ 

ਦਿੱਲੀ ‘ਚ ਹੋਏ ਕਿਸਾਨ ਅੰਦੋਲਨ ਦੇ ਦੌਰਾਨ ਨਵਦੀਪ ਜਲਬੇੜਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ‘ਤੇ ਵਾਟਰ ਕੈਨਨ ਦਾ ਇਸਤੇਮਾਲ ਕਰਕੇ ਦਿੱਲੀ ਕੂਚ ਕਰਦੇ ਕਿਸਾਨਾਂ ਨੂੰ ਰੋਕਣ ਲਈ ਕੀਤਾ ਸੀ। ਪਰ ਨਵਦੀਪ ਨੇ ਹਿੰਮਤ ਦਿਖਾਉਂਦੇ ਹੋਏ ਟਰੈਕਟਰ ‘ਤੇ ਵਾਟਰ ਕੈਨਨ ਵਾਲੇ ਟੈਂਕਰ ‘ਤੇ ਛਾਲ ਮਾਰ ਕੇ ਵਾਟਰ ਕੈਨਨ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਨਵਦੀਪ ਜਲਬੇੜਾ ਚਰਚਾ ‘ਚ ਆਇਆ ਸੀ।


ਪਿਛਲੇ ਦੋ ਮਹੀਨਿਆਂ ਤੋਂ ਨਵਦੀਪ ਜੇਲ੍ਹ ‘ਚ ਹੈ ਅਤੇ ਪੁਲਿਸ ਦੇ ਵੱਲੋਂ ਉਸ ਤੇ ਤਸ਼ਦੱਦ ਕੀਤਾ ਜਾ ਰਿਹਾ ਹੈ।ਪਰ ਕੋਈ ਵੀ ਕਿਸਾਨ ਆਗੂ ਉਸ ਦੀ ਮਦਦ ਦੇ ਲਈ ਅੱਗੇ ਨਹੀਂ ਆਇਆ । ਜਿਸ ਤੋਂ ਬਾਅਦ ਰੇਸ਼ਮ ਸਿੰਘ ਅਨਮੋਲ ਉਸ ਦੇ ਸਮਰਥਨ ‘ਚ ਅੱਗੇ ਆਇਆ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਨਵਦੀਪ ਨੇ ਸਿੱਖੀ ਸਰੂਪ ਵੀ ਧਾਰਨ ਕਰ ਲਿਆ ਸੀ।  

13 February ਦੀ ਝੱਟ💪🏻
Farmer protest 2.0🙏#FarmersProtest2024 #NoFarmersNoFood #farmerprotests2024 #FarmerProtest pic.twitter.com/9E4Y3pyyZW

— Navdeep Singh jalbera (@navdeepsingh_77) February 16, 2024


Related Post