ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਗਾਇਕ ਰੇਸ਼ਮ ਸਿੰਘ ਅਨਮੋਲ ਤੇ ਰਵਨੀਤ ਸਿੰਘ, ਖਾਲਸਾ ਏਡ ਦੀ ਮਦਦ ਨਾਲ ਪਹੁੰਚਾਈ ਰਾਹਤ ਸਮੱਗਰੀ

ਪੰਜਾਬ 'ਚ ਹੜ੍ਹ ਕਾਰਨ ਇਨ੍ਹੀਂ ਦਿਨੀਂ ਹਲਾਤ ਬਦਤਰ ਬਣੇ ਹੋਏ ਹਨ। ਕਈ ਪਿੰਡਾਂ ਤੇ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਇਸ ਵਿਚਾਲੇ ਪੰਜਾਬੀ ਗਾਇਕ ਰਵਨੀਤ ਸਿੰਘ ਨੇ ਪਟਿਆਲਾ ਵਿਖੇ ਲੋੜਵੰਦ ਲੋਕਾਂ ਨੂੰ ਘਰ-ਘਰ ਭੋਜਨ ਅਤੇ ਪਾਣੀ ਦੀ ਰਾਹਤ ਪ੍ਰਦਾਨ ਕੀਤੀ। ਉੱਥੇ ਹੀ ਦੂਜੇ ਪਾਸੇ ਮਸ਼ਹੂਰ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਰੇਸ਼ਮ ਸਿੰਘ ਅਨਮੋਲ ਖਾਲਸਾ ਏਡ ਦੀ ਟੀਮ ਨਾਲ ਹੜ੍ਹ ਪੀੜਤ ਲੋਕਾਂ ਨੂੰ ਕਿਸ਼ਤੀ 'ਚ ਬੈਠ ਪਾਣੀ ਤੇ ਦੁੱਧ ਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕਰਦੇ ਹੋਏ ਨਜ਼ਰ ਆ ਰਹੇ ਹਨ।

By  Pushp Raj July 15th 2023 11:25 AM

Punjabi Singers help Flood victims: ਪੰਜਾਬ 'ਚ ਹੜ੍ਹ ਕਾਰਨ ਇਨ੍ਹੀਂ ਦਿਨੀਂ ਹਲਾਤ ਬਦਤਰ ਬਣੇ ਹੋਏ ਹਨ। ਕਈ ਪਿੰਡਾਂ ਤੇ ਸ਼ਹਿਰਾਂ 'ਚ ਪਾਣੀ ਭਰਿਆ ਹੋਇਆ ਹੈ। ਹੜ੍ਹ ਪੀੜਤਾਂ ਲਈ ਖਾਲਸਾ ਏਡ ਦੇ ਵਲੰਟੀਅਰਸ ਕੰਮ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਨ੍ਹਾਂ 'ਚ ਗੈਵੀ ਚਾਹਲ, ਰੇਸ਼ਮ ਸਿੰਘ ਅਨਮੋਲ ਤੇ ਰਵਨੀਤ ਸਿੰਘ ਦੇ ਨਾਂਅ ਸ਼ਾਮਿਲ ਹਨ। 

View this post on Instagram

A post shared by Ravneet (ਰਵਨੀਤ) (@ravneetsinghofficial)


ਸੋਸ਼ਲ ਮੀਡੀਆ 'ਤੇ ਲਗਾਤਾਰ ਹੜ੍ਹ ਪੀੜਤਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵਿਚਾਲੇ ਪੰਜਾਬੀ ਗਾਇਕ ਰਵਨੀਤ ਸਿੰਘ  ਨੇ ਪਟਿਆਲਾ ਵਿਖੇ ਲੋੜਵੰਦ ਲੋਕਾਂ ਨੂੰ ਘਰ-ਘਰ ਭੋਜਨ ਅਤੇ ਪਾਣੀ ਦੀ ਰਾਹਤ ਪ੍ਰਦਾਨ ਕੀਤੀ। 

ਉੱਥੇ ਹੀ ਦੂਜੇ ਪਾਸੇ ਮਸ਼ਹੂਰ ਗਾਇਕ ਰੇਸ਼ਮ ਸਿੰਘ ਅਨਮੋਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਰੇਸ਼ਮ ਸਿੰਘ ਅਨਮੋਲ ਖਾਲਸਾ ਏਡ ਦੀ ਟੀਮ ਨਾਲ ਹੜ੍ਹ ਪੀੜਤ ਲੋਕਾਂ ਨੂੰ ਕਿਸ਼ਤੀ 'ਚ ਬੈਠ ਪਾਣੀ ਤੇ ਦੁੱਧ ਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕਰਦੇ ਹੋਏ ਨਜ਼ਰ ਆ ਰਹੇ ਹਨ। ਰੇਸ਼ਮ ਸਿੰਘ ਅਨਮੋਲ ਨੇ ਦੱਸਿਆ ਕਿ ਉਹ ਪੰਜਾਬ ਤੇ ਹਰਿਆਣਾ ਦੋਹਾਂ ਜ਼ਿਲ੍ਹਿਆਂ 'ਚ ਰਾਹਤ ਸਮੱਗਰੀ ਪਹੁੰਚਾ ਰਹੇ ਹਨ। 

View this post on Instagram

A post shared by Resham Singh Anmol (@reshamsinghanmol)


ਹੋਰ ਪੜ੍ਹੋ: Akshay Kumar: OMG 2 ਤੋਂ ਲੈ ਕੇ ਰਾਮ ਸੇਤੂ ਤੱਕ, ਅਕਸ਼ੈ ਕੁਮਾਰ ਦੀਆਂ 9 ਵਿਵਾਦਿਤ ਫਿਲਮਾਂ


ਦੋਹਾਂ ਗਾਇਕਾਂ ਨੇ ਹੋਰਨਾਂ ਪੰਜਾਬੀ ਕਲਾਕਾਰਾਂ ਤੇ ਲੋਕਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਫੈਨਜ਼ ਦੋਹਾਂ ਗਾਇਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਖਾਲਸਾ ਏਡ ਟੀਮ ਦੇ ਮੈਂਬਰਾਂ ਦੀ ਵੀ ਤਰੀਫ ਕਰ ਰਹੇ ਹਨ ਜੋ ਕਿ ਲੋੜ ਪੈਣ 'ਤੇ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਦੇ ਹਨ। 

View this post on Instagram

A post shared by Resham Singh Anmol (@reshamsinghanmol)


Related Post