ਦੀਪ ਸਿੱਧੂ ਮਗਰੋਂ ਕੀ ਰੀਨਾ ਰੌਏ ਨੂੰ ਮੁੜ ਹੋਇਆ ਪਿਆਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਮਰਹੂਮ ਗਾਇਕ ਦੀਪ ਸਿੱਧੂ ਦੀ ਮੌਤ ਨੂੰ ਡੇਢ ਸਾਲ ਤੋਂ ਵਧ ਸਮਾਂ ਬੀਤ ਚੁੱਕਾ ਹੈ, ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਗਾਇਕ ਨੂੰ ਯਾਦ ਕਰਦੇ ਹਨ। ਇਸ ਲਿਸਟ 'ਚ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਦਾ ਨਾਮ ਵੀ ਸ਼ਾਮਲ ਹੈ। ਉਹ ਅਕਸਰ ਹੀ ਦੀਪ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰਦੀ ਰਹਿੰਦੀ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਰੀਨਾ ਰਾਏ ਨੇ ਦੀਪ ਸਿੱਧੂ ਨਾਲ ਕੋਈ ਤਸਵੀਰ ਜਾਂ ਉਸ ਦੇ ਨਾਮ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਰੀਨਾ ਰਾਏ ਆਪਣੀ ਪਿਛਲੀ ਜ਼ਿੰਦਗੀ ਨੂੰ ਭੁਲਾ ਕੇ ਮੂਵ ਆਨ ਕਰ ਚੁੱਕੀ ਹੈ।
Reena Rai News: ਮਰਹੂਮ ਗਾਇਕ ਦੀਪ ਸਿੱਧੂ ਦੀ ਮੌਤ ਨੂੰ ਡੇਢ ਸਾਲ ਤੋਂ ਵਧ ਸਮਾਂ ਬੀਤ ਚੁੱਕਾ ਹੈ, ਪਰ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਵੀ ਗਾਇਕ ਨੂੰ ਯਾਦ ਕਰਦੇ ਹਨ। ਇਸ ਲਿਸਟ 'ਚ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਦਾ ਨਾਮ ਵੀ ਸ਼ਾਮਲ ਹੈ। ਉਹ ਅਕਸਰ ਹੀ ਦੀਪ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਯਾਦ ਕਰਦੀ ਰਹਿੰਦੀ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਰੀਨਾ ਰਾਏ ਨੇ ਦੀਪ ਸਿੱਧੂ ਨਾਲ ਕੋਈ ਤਸਵੀਰ ਜਾਂ ਉਸ ਦੇ ਨਾਮ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਹੈ। ਇਸ ਤੋਂ ਬਾਅਦ ਹੁਣ ਲੋਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਰੀਨਾ ਰਾਏ ਆਪਣੀ ਪਿਛਲੀ ਜ਼ਿੰਦਗੀ ਨੂੰ ਭੁਲਾ ਕੇ ਮੂਵ ਆਨ ਕਰ ਚੁੱਕੀ ਹੈ।
ਹਾਲ ਹੀ 'ਚ ਰੀਨਾ ਰਾਏ ਨੇ ਦੀਵਾਲੀ ਵੀ ਮਨਾਈ ਸੀ। ਇਸ ਮੌਕੇ ਉਹ ਦੀਵੇ ਜਗਾਉਂਦੀ ਤੇ ਰੈਸਟੋਰੈਂਟ 'ਚ ਖਾਣਾ ਐਨਜੁਆਏ ਕਰਦੀ ਵੀ ਨਜ਼ਰ ਆਈ ਸੀ। ਹਾਲਾਂਕਿ ਇਸ ਕਰਕੇ ਰੀਨਾ ਨੂੰ ਖੂਬ ਟਰੋਲ ਵੀ ਕੀਤਾ ਗਿਆ ਸੀ। ਲੋਕਾਂ ਨੇ ਰੀਨਾ ਨੂੰ ਕਿਹਾ ਸੀ ਕਿ ਉਹ ਦੀਪ ਨੂੰ ਭੁੱਲ ਗਈ ਹੈ। ਹੁਣ ਰੀਨਾ ਰਾਏ ਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੋਸਟ ਨੂੰ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਨੇ ਦਸਤਕ ਦੇ ਦਿੱਤੀ ਹੈ।
ਰੀਨਾ ਨੇ ਰੈੱਡ ਕਲਰ ਦੇ ਸੂਟ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆ ਹਨ। ਇਸ ਦੇ ਨਾਲ ਨਾਲ ਉਸ ਨੇ ਰੋਮਾਂਟਿਕ ਗਾਣਾ ਵੀ ਸ਼ੇਅਰ ਕੀਤਾ ਹੈ। ਰੀਨਾ ਦੀ ਇਸ ਪੋਸਟ 'ਚ ਦਿਲਜੀਤ ਦੋਸਾਂਝ ਤੇ ਸੀਆ ਦਾ ਨਵਾਂ ਗਾਣਾ 'ਹੱਸ ਹੱਸ' ਚੱਲਦਾ ਸੁਣਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਕੈਪਸ਼ਨ 'ਚ ਲਾਲ ਗੁਲਾਬ ਵਾਲੀ ਇਮੋਜੀ ਵੀ ਬਣਾਈ ਹੈ। ਇਸ ਸਭ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਰੀਨਾ ਰਾਏ ਦੀ ਜ਼ਿੰਦਗੀ 'ਚ ਫਿਰ ਤੋਂ ਪਿਆਰ ਦੀ ਐਂਟਰੀ ਹੋਈ ਹੈ।
ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਰੋਡ ਐਕਸੀਡੈਂਟ 'ਚ ਦਰਦਨਾਕ ਮੌਤ ਹੋ ਗਈ ਸੀ। ਐਕਸੀਡੈਂਟ ਦੇ ਸਮੇਂ ਰੀਨਾ ਰਾਏ ਵੀ ਦੀਪ ਸਿੱਧੂ ਦੇ ਨਾਲ ਕਾਰ 'ਚ ਮੌਜੂਦ ਸੀ। ਹਲਾਂਕਿ ਕਿ ਉਹ ਗਾਇਕ ਦੇ ਦਿਹਾਂਤ ਮਗਰੋਂ ਲੰਮੇਂ ਸਮੇਂ ਤੱਕ ਸਦਮੇ 'ਚ ਸੀ, ਪਰ ਉਹ ਹੌਲੀ ਹੌਲੀ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ।