ਰਵਿੰਦਰ ਗਰੇਵਾਲ ਨੇ ਪਾਕਿਸਤਾਨ ਸਥਿਤ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਕੀਤੇ ਦਰਸ਼ਨ
ਰਵਿੰਦਰ ਗਰੇਵਾਲ (Ravinder Grewal) ਇਨ੍ਹੀਂ ਦਿਨੀਂ ਪਾਕਿਸਤਾਨ ਗਏ ਹੋਏ ਹਨ । ਜਿਸ ਦੇ ਉਨ੍ਹਾਂ ਨੇ ਕਈ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉੱਥੋਂ ਦੇ ਸੋਸ਼ਲ ਮੀਡੀਆ ਸਟਾਰ ਨਾਸਿਰ ਢਿੱਲੋਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਹੈ। ਇਸ ਤੋਂ ਬਾਅਦ ਰਵਿੰਦਰ ਗਰੇਵਾਲ ਪਾਕਿਸਤਾਨ ‘ਚ ਸਥਿਤ ਗੁਰੁ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਵੀ ਪੁੱਜੇ ।
ਹੋਰ ਪੜ੍ਹੋ : ਜੈਨੀ ਜੌਹਲ ਦੀ ਭੈਣ ਦਾ ਹੋਇਆ ਵਿਆਹ, ਗਾਇਕਾ ਨੇ ਵੀਡੀਓ ਸਾਂਝਾ ਕਰੇ ਭੈਣ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਦਿੱਤੀ ਵਧਾਈ
ਰਵਿੰਦਰ ਗਰੇਵਾਲ ਨੇ ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕੀਤੇ ਅਤੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਹੌਰ(ਪਾਕਿਸਤਾਨ ) ਦੇ ਵੀ ਦਰਸ਼ਨ ਕੀਤੇ । ਉਨ੍ਹਾਂ ਨੇ ਇੱਕ ਵੀਡੀਓ ਵੀ ਡੇਹਰਾ ਸਾਹਿਬ ਦਾ ਸਾਂਝਾ ਕੀਤਾ ਹੈ। ਦੱਸ ਦਈਏ ਕਿ ਰਵਿੰਦਰ ਗਰੇਵਾਲ ਬੀਤੇ ਦਿਨੀਂ ਪਾਕਿਸਤਾਨ ਗਏ ਸਨ ਅਤੇ ਉਥੋਂ ਲਗਾਤਾਰ ਵੀਡੀਓ ਸਾਂਝੇ ਕਰ ਰਹੇ ਹਨ ।
ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਨਾ ਚਾਹਾਂਗੇ ।ਜਿਸ ‘ਚ ਟੇਢੀ ਪੱਗ ਵਾਲਿਆ, ਐਂਵੇ ਈ ਰੌਲਾ ਪੈ ਗਿਆ, ਰੱਖ ਲਏ ਕਬੂਤਰ ਹਾਣ ਦੀਏ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।
ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਵਿੰਦਰ ਗਰੇਵਾਲ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਮਿੰਦਾ ਲਲਾਰੀ ਰਿਲੀਜ਼ ਹੋਈ ਸੀ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।ਇਸ ਤੋਂ ਇਲਾਵਾ ਉਹ ਵਿੱਚ ਬੋਲੂੰਗਾ ਤੇਰੇ, ਡੰਗਰ ਡਾਕਟਰ, ੧੫ ਲੱਖ ਕਦੋਂ ਆਊਗਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।