ਰਵਿੰਦਰ ਗਰੇਵਾਲ ਨੇ ਮਨਾਇਆ ਮਾਂ ਦਾ ਜਨਮ ਦਿਨ,ਕਿਹਾ ‘ਜਨਮ ਦਿਨ ਮੁਬਾਰਕ ਹੋਵੇ ਮਾਂ’
ਗਾਇਕ ਰਵਿੰਦਰ ਗਰੇਵਾਲ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਤਸਵੀਰ ਵੀ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੀ ਮਾਂ ਨੂੰ ਜਨਮ-ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਬਾਬਲ ਹੋਣ ਫ਼ਰਿਸ਼ਤੇ ਮਾਵਾਂ ਪਰੀਆਂ ਹੁੰਦੀਆਂ ਨੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ।
ਗਾਇਕ ਰਵਿੰਦਰ ਗਰੇਵਾਲ (Ravinder Grewal) ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਤਸਵੀਰ ਵੀ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਆਪਣੀ ਮਾਂ ਨੂੰ ਜਨਮ-ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਬਾਬਲ ਹੋਣ ਫ਼ਰਿਸ਼ਤੇ ਮਾਵਾਂ ਪਰੀਆਂ ਹੁੰਦੀਆਂ ਨੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਤਾ ਪ੍ਰਮਾਤਮਾ ਤੁਹਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖ਼ਸ਼ੇ ।
ਹੋਰ ਪੜ੍ਹੋ : ਵਿਨੇਸ਼ ਫੋਗਾਟ ਦੇ ਵਜ਼ਨ ਨੂੰ ਲੈ ਕੇ ਬੋਲੀ ਹੇਮਾ ਮਾਲਿਨੀ, ਕਿਹਾ ‘ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਵਜ਼ਨ….’
ਅਸੀਂ ਏਸੇ ਤਰਾਂ ਤੁਹਾਡੀ ਛਾਂ ਮਾਣਦੇ ਰਹੀਏ’।ਰਵਿੰਦਰ ਗਰੇਵਾਲ ਨੇ ਜਿਉਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਮਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਦਾ ਸਿਲਸਿਲਾ ਫੈਨਸ ਦੇ ਵੱਲੋਂ ਸ਼ੁਰੂ ਹੋ ਗਿਆ ।
ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ
ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਮਿੰਦਾ ਲਲਾਰੀ’ ਆਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਨੇ ਸਾਈਕੋ ਕਿੱਲਰ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਵਿੱਚ ਬੋਲੂੰਗਾ ਤੇਰੇ’, ‘ਯਾਰ ਵੈਲੀ’, ‘ਜੱਜ ਸਿੰਘ ਐੱਲ ਐੱਲ ਬੀ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ।