ਰਵੀ ਦੁਬੇ ਨੇ ਪਤਨੀ ਸਰਗੁਨ ਮਹਿਤਾ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ

ਰਵੀ ਦੁਬੇ ਨੇ ਆਪਣੀ ਪਤਨੀ ਸਰਗੁਨ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸੀ ਯੂ ਸੂਨ ਕਵੀਨ’ ।

By  Shaminder October 20th 2023 01:22 PM

ਰਵੀ ਦੁਬੇ ਨੇ ਆਪਣੀ ਪਤਨੀ ਸਰਗੁਨ (Sargun Mehta) ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸੀ ਯੂ ਸੂਨ ਕਵੀਨ’ । ਜਿਸ ਤੋਂ ਲੱਗਦਾ ਹੈ ਕਿ ਰਵੀ ਦੁਬੇ ਸ਼ਾਇਦ ਕਿਤੇ ਜਾ ਰਹੇ ਹਨ । ਸੋਸ਼ਲ ਮੀਡੀਆਂ ‘ਤੇ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਵੀ ਖੂਬ ਰਿਐਕਸ਼ਨ ਦੇ ਰਹੇ ਹਨ ਅਤੇ ਪਿਆਰ ਲੁਟਾਉਂਦੇ ਹੋਏ ਪ੍ਰਸ਼ੰਸਕ ਨਜ਼ਰ ਆ ਰਹੇ ਨੇ । 

ਹੋਰ ਪੜ੍ਹੋ :  ਰਣਜੀਤ ਬਾਵਾ ਦੀ ਐਲਬਮ ‘ਮਿੱਟੀ ਦਾ ਬਾਵਾ -2’ ਦਾ ਗੀਤ ‘ਲਲਕਾਰੇ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਰਵੀ ਦੁਬੇ ਅਤੇ ਸਰਗੁਨ ਦੀ ਲਵ ਸਟੋਰੀ 

ਰਵੀ ਦੁਬੇ ਅਤੇ ਸਰਗੁਨ ਮਹਿਤਾ ਦੀ ਲਵ ਸਟੋਰੀ ਇੱਕ ਟੀਵੀ ਸ਼ੋਅ ਦੇ ਆਡੀਸ਼ਨ ਦੌਰਾਨ ਹੋਈ ਸੀ । ਜਿਸ ‘ਚ ਦੋਵੇਂ ਜਣੇ ਪਹੁੰਚੇ ਸਨ ਅਤੇ ਦੋਵਾਂ ਨੇ ਆਡੀਸ਼ਨ ‘ਚ ਪਾਸ ਹੋਣ ਤੋਂ ਬਾਅਦ ਇੱਕਠਿਆਂ ਸੀਰੀਅਲ ‘ਚ ਕੰਮ ਵੀ ਕੀਤਾ ਸੀ ।ਇਹ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹੈ । ਦੋਵਾਂ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ ।


ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਰਗੁਨ ਮਹਿਤਾ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।ਜਿਸ ‘ਚ ਅੰਗਰੇਜ, ਲਾਹੌਰੀਏ, ਕਿਸਮਤ, ਸੌਂਕਣ ਸੌਂਕਣੇ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਰਵੀ ਦੁਬੇ ਵੀ ਬਿਹਤਰੀਨ ਅਦਾਕਾਰ ਹਨ ਅਤੇ ਹੁਣ ਤੱਕ ਕਈ ਵੱਡੇ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ । 

View this post on Instagram

A post shared by PTC Punjabi (@ptcpunjabi)





Related Post