ਰੈਪਰ ਬਾਦਸ਼ਾਹ ਨੇ ਮੰਗੀ ਲੋਕਾਂ ਤੋਂ ਮੁਆਫ਼ੀ, ਕਿਹਾ ‘ਜਾਣੇ ਅਣਜਾਣੇ ‘ਚ ਕਦੇ ਵੀ…’
ਰੈਪਰ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਰੈਪਰ ਨੇ ਲਿਖਿਆ ਕਿ ‘ਮੇਰੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਸਨਕ’ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਕਦੇ ਵੀ ਜਾਣੇ ਅਣਜਾਣੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਵਾਂਗਾ’।

ਰੈਪਰ ਬਾਦਸ਼ਾਹ (Rapper Badshah) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਉਨ੍ਹਾਂ ਦਾ ਹਾਲ ਹੀ ‘ਚ ਇੱਕ ਗੀਤ ‘ਸਨਕ’ ਰਿਲੀਜ਼ ਹੋਇਆ ਹੈ । ਪਰ ਇਸ ਗੀਤ ਦੇ ਕਾਰਨ ਬਾਦਸ਼ਾਹ ਮੁਸੀਬਤ ‘ਚ ਫਸ ਗਏ ਹਨ । ਕਿਉਂਕਿ ਇਸ ਗੀਤ ਦੇ ਕਾਰਨ ਬਾਦਸ਼ਾਹ ਨੂੰ ਮੁਆਫ਼ੀ ਮੰਗਣੀ ਪਈ ਹੈ।ਇਸ ਗੀਤ ਦਾ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੇ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ।
ਹੋਰ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਬੱਚਿਆਂ ਦੇ ਨਾਲ ਆਪਣੀ ਕੁਲ ਦੇਵੀ ਦੇ ਦਰਸ਼ਨ ਕਰਨ ਪੁੱਜੀ
ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਇੰਦੌਰ ਦੇ ਐਮ ਜੀ ਰੋਡ ਥਾਣੇ ‘ਚ ਕੀਤੀ ਗਈ ਹੈ । ਜਿੱਥੋਂ ਦੀ ਇੱਕ ਸੰਸਥਾ ਨੇ ਬਾਦਸ਼ਾਹ ‘ਤੇ ਆਪਣੇ ਗੀਤ ‘ਚ ‘ਭੋਲੇਨਾਥ’ ਸ਼ਬਦ ਦਾ ਇਸਤੇਮਾਲ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ।
ਰੈਪਰ ਬਾਦਸ਼ਾਹ ਨੇ ਮੰਗੀ ਮੁਆਫ਼ੀ
ਇਸ ਸਾਰੇ ਵਾਕਿਆ ਤੋਂ ਬਾਅਦ ਰੈਪਰ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਰੈਪਰ ਨੇ ਲਿਖਿਆ ਕਿ ‘ਮੇਰੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਸਨਕ’ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਕਦੇ ਵੀ ਜਾਣੇ ਅਣਜਾਣੇ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਵਾਂਗਾ’।
ਸੰਸਥਾ ਦਾ ਇਲਜ਼ਾਮ
ਜਿਸ ਸੰਸਥਾ ਦੇ ਵੱਲੋਂ ਰੈਪਰ ‘ਤੇ ਕੇਸ ਕੀਤਾ ਗਿਆ ਹੈ । ਉਸ ਸੰਸਥਾ ਦਾ ਕਹਿਣਾ ਹੈ ਕਿ ‘ਸਨਕ’ ਗਾਲੀ ਗਲੌਚ ਦੇ ਨਾਲ ਭਰਿਆ ਗੀਤ ਹੈ । ਅਜਿਹੇ ‘ਚ ਉਸ ਦੇ ਵਿੱਚ ‘ਭੋਲੇਨਾਥ’ ਸ਼ਬਦ ਦਾ ਇਸਤੇਮਾਲ ਕਰਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਰੈਪਰ ਦੇ ਵੱਲੋਂ ਕੀਤਾ ਗਿਆ ਹੈ । ਜਿਸ ਤੋਂ ਬਾਅਦ ਰੈਪਰ ਬਾਦਸ਼ਾਹ ਨੇ ਮੁਆਫ਼ੀ ਮੰਗੀ ਹੈ ।