ਰਣਜੀਤ ਬਾਵਾ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਦਾ ਵੀਡੀਓ ਕੀਤਾ ਸਾਂਝਾ, ਕਿਹਾ ਇਸ ਤਰ੍ਹਾਂ ਹੋਈ ਸੀ ਗਾਇਕੀ ਦੀ ਸ਼ੁਰੂਆਤ
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ‘ਇਸ ਤਰ੍ਹਾਂ ਮੇਰੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਹੋਈ ਸੀ।ਤੁਹਾਡੀਆਂ ਦੁਆਵਾਂ ਤੇ ਪਿਆਰ ਦੀ ਹਮੇਸ਼ਾ ਲੋੜ ਹੈ। ਪਿਆਰ ਬਣਾਈ ਰੱਖਿਓ’।
ਰਣਜੀਤ ਬਾਵਾ (Ranjit Bawa) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ‘ਚ ਰਣਜੀਤ ਬਾਵਾ ਦੇ ਬਚਪਨ ਦਾ ਹੈ। ਜਿਸ ‘ਚ ਉਹ ਕਿਸੇ ਸਕੂਲ ਦੇ ਫੰਕਸ਼ਨ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ‘ਇਸ ਤਰ੍ਹਾਂ ਮੇਰੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਹੋਈ ਸੀ।ਤੁਹਾਡੀਆਂ ਦੁਆਵਾਂ ਤੇ ਪਿਆਰ ਦੀ ਹਮੇਸ਼ਾ ਲੋੜ ਹੈ। ਪਿਆਰ ਬਣਾਈ ਰੱਖਿਓ’। ਸੋਸ਼ਲ ਮੀਡਆ ‘ਤੇ ਰਣਜੀਤ ਬਾਵਾ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਇਸ ‘ਤੇ ਫੈਨਸ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ।
ਹੋਰ ਪੜ੍ਹੋ : ਫਿੱਟਨੈਸ ਮਾਡਲ ਸੁੱਖ ਜੌਹਲ ਆਪਣੇ ਪਿੰਡ ‘ਚ ਮਸਤੀ ਕਰਦੇ ਆਏ ਨਜ਼ਰ, ਵੇਖੋ ਪਿੰਡ ਦਾ ਨਜ਼ਾਰਾ
ਰਣਜੀਤ ਬਾਵਾ ਦਾ ਵਰਕ ਫ੍ਰੰਟ
ਰਣਜੀਤ ਬਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਅਨੇਕਾਂ ਹੀ ਹਿੱਟ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਗਾਇਕੀ ਤੋਂ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਨਿੱਤਰੇ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਰਸ਼ਕਾਂ ਦੇ ਵੱਲੋਂ ਦਿੱਤਾ ਗਿਆ ਹੈ।
ਹੁਣ ਤੱਕ ਉਹ ਫ਼ਿਲਮ ਮਿਸਟਰ ਐਂਡ ਮਿਸਿਜ਼ ੪੨੦, ਹਾਈਐਂਡ ਯਾਰੀਆਂ,ਤਾਰਾ ਮੀਰਾ, ਲੈਂਬਰਗਿੰਨੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।