ਰਣਜੀਤ ਬਾਵਾ ਨੇ ਮਰਹੂਮ ਗਾਇਕ ਚਮਕੀਲਾ ਨੂੰ ਕੀਤਾ ਯਾਦ, ਚਮਕੀਲੇ ਦੀ ਗਾਇਕੀ ਬਾਰੇ ਮਾੜਾ ਬੋਲਣ ਵਾਲਿਆਂ ਨੂੰ ਦਿੱਤਾ ਮੂੰਹਤੋੜ ਜਵਾਬ
ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਹਾਲ ਹੀ ਗਾਇਕ ਅਮਰ ਸਿੰਘ ਚਮਕੀਲਾ ਨੂੰ ਯਾਦ ਕੀਤਾ। ਗਾਇਕ ਰਣਜੀਤ ਬਾਵਾ ਨੇ ਅਜੋਕੇ ਸਮੇਂ ਦੇ ਗੀਤਾਂ ਤੇ ਚਮਕੀਲੇ ਦੇ ਗੀਤਾਂ ਦੀ ਤੁਲਨਾ ਕਰਦੇ ਹੋਏ, ਮਰਹੂਮ ਗਾਇਕ ਬਾਰੇ ਮਾੜਾ ਬੋਲਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।
Ranjit Bawa remembers Chamkila: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ, ਜੋ 8 ਮਾਰਚ 1988 ਨੂੰ ਹਮੇਸ਼ਾ ਲਈ ਇਸ ਦੁਨੀਆ ਤੋਂ ਵਿਦਾ ਹੋ ਗਿਆ ਸੀ। ਚਮਕੀਲਾ ਤੇ ਅਮਰਜੋਤ ਦੀ ਜੋੜੀ ਸਦਾਬਹਾਰ ਤੇ ਅਮਰ ਜੋੜੀ ਹੈ। ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ, ਜੋ ਅੱਜ ਵੀ ਲੋਕ ਸੁਣਦੇ ਹਨ। ਹਾਲ ਹੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਗਾਇਕ ਅਮਰ ਸਿੰਘ ਚਮਕੀਲਾ ਨੂੰ ਯਾਦ ਕੀਤਾ।
ਹਾਲ ਹੀ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਚਮਕੀਲੇ ਨੂੰ ਯਾਦ ਕੀਤਾ। ਇਸ ਦੌਰਾਨ ਰਣਜੀਤ ਬਾਵਾ ਨੇ ਗਾਇਕ ਚਮਕੀਲਾ ਦੀ ਗਾਇਕੀ ਦੀ ਅਜੋਕੇ ਸਮੇਂ ਦੇ ਗੀਤਾਂ ਨਾਲ ਤੁਲਨਾ ਕੀਤੀ।
ਆਪਣੇ ਲਾਈਵ ਸ਼ੋਅ ਦੇ ਦੌਰਾਨ ਰਣਜੀਤ ਬਾਵਾ ਨੇ ਮਰਹੂਮ ਗਾਇਕ ਚਮੀਕਲਾ ਬਾਰੇ ਤੇ ਉਨ੍ਹਾਂ ਦੀ ਗਾਇਕੀ ਬਾਰੇ ਮਾੜਾ ਬੋਲਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ। ਰਣਜੀਤ ਬਾਵਾ ਨੇ ਕਿਹਾ, 'ਐਵੇਂ ਹੀ ਕਹਿੰਦੇ ਸੀ ਕਿ ਚਮਕੀਲੇ ਨੇ ਗੰਦ ਪਾਇਆ। ਮੈਂ ਤਾਂ ਕਹਿੰਦਾ ਹਾਂ ਕਿ ਜਿੰਨਾਂ ਗੰਦ ਹੁਣ ਪਿਆ, ਜੇਕਰ ਚਮਕੀਲਾ ਹੁੰਦਾ ਤਾਂ ਉਸ ਨੇ ਉਂਝ ਹੀ ਗਾਉਣਾ ਬੰਦ ਕਰ ਦੇਣਾ ਸੀ।'
ਹੋਰ ਪੜ੍ਹੋ: ਨਿਮਰਤ ਖਹਿਰਾ ਤੇ ਬਾਲੀਵੁੱਡ ਗਾਇਕ ਅਰਮਾਨ ਮਲਿਕ ਜਲਦ ਹੀ ਨਵੇਂ ਪ੍ਰੋਜੈਕਟ 'ਚ Collab ਕਰਦੇ ਆਉਣਗੇ ਨਜ਼ਰ
ਦੱਸ ਦਈਏ ਕਿ ਰਣਜੀਤ ਬਾਵਾ ਦੀ ਫ਼ਿਲਮ 'ਲੈਂਬਰਗਿਨੀ' 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਬਾਵਾ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ 'ਚੋਂ ਇੱਕ ਹੈ। ਉਸ ਨੇ ਆਪਣੀ ਗਾਇਕੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਤੇ ਐਲਬਮਾਂ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਚਮਕੀਲੇ ਤੇ ਅਮਰਜੋਤ ਨੂੰ 8 ਮਾਰਚ 1988 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਚਮਕੀਲਾ ਦੀ ਮੌਤ ਤੋਂ 34 ਸਾਲਾਂ ਬਾਅਦ ਵੀ ਅੱਜ ਤੱਕ ਉਸ ਨੂੰ ਯਾਦ ਕੀਤਾ ਜਾਂਦਾ ਹੈ।