ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਰਣਜੀਤ ਬਾਵਾ, ਗਾਇਕ ਨੇ ਪਿਤਾ ਦੀ ਤਸਵੀਰ ਕੀਤੀ ਸਾਂਝੀ

ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਨਾਲ ਫੈਨਜ਼ ਦਿਲ ਲੈਂਦੇ ਹਨ, ਪਰ ਹਾਲ ਹੀ ਵਿੱਚ ਰਣਜੀਤ ਬਾਵਾ ਨੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ।

By  Pushp Raj May 10th 2024 03:52 PM -- Updated: May 10th 2024 03:53 PM
ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਰਣਜੀਤ ਬਾਵਾ, ਗਾਇਕ ਨੇ ਪਿਤਾ ਦੀ ਤਸਵੀਰ ਕੀਤੀ ਸਾਂਝੀ

Ranjit Bawa Remembers His Father: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਆਪਣੇ ਗੀਤਾਂ ਨਾਲ ਫੈਨਜ਼ ਦਿਲ ਲੈਂਦੇ ਹਨ, ਪਰ ਹਾਲ ਹੀ ਵਿੱਚ ਰਣਜੀਤ ਬਾਵਾ ਨੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ। 

ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਭਾਵੂਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। 

View this post on Instagram

A post shared by Ranjit Bawa (@ranjitbawa)


ਗਾਇਕ ਰਣਜੀਤ ਬਾਵਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। 

ਗਾਇਕ ਨੇ ਪੋਸਟ ਵਿੱਚ ਲਿਖਿਆ, 'ਬਦਲੇ ਵਿੱਚ ਮੈਂ ਸਭ ਕੁਝ ਦੇਦੂ ਜੇ ਤੂੰ ਮੁੜ ਆਵੇਂ ਬਾਪੂ 🙏🏻Miss You Dad ❤️ 27 May 1994 💔।'  ਗਾਇਕ ਦੀ ਇਸ ਪੋਸਟ ਨੇ ਹਰ ਕਿਸੇ ਨੂੰ ਭਾਵੂਕ ਕਰ ਦਿੱਤਾ।


ਦੱਸ ਦਈਏ ਕਿ ਬੀਤੇ ਦਿਨੀਂ ਰਣਜੀਤ ਬਾਵ ਦੀ ਨਵੀਂ ਐਲਬਮ 'ਅੰਬਰਸਰ ਦਾ ਟੇਸ਼ਣ' ਰਿਲੀਜ਼ ਹੋਈ ਹੈ।  ਇਸ ਐਲਬਮ ਦੇ ਵਿੱਚ ਕੁੱਲ 6 ਗੀਤ ਹਨ। ਇਨ੍ਹਾਂ ਦੇ ਟਾਈਟਲ ਹਨ ਲੱਧੀ/ ਦੁੱਲਾ, ਕਾਲੀਆਂ ਰਾਤਾਂ, ਅੰਬਰਸਰ ਦਾ ਟੇਸ਼ਣ, ਪਿੰਡਾਂ ਵਾਲੇ, ਸਕੇ ਭਰਾ, ਪੰਜਾਬ ਦੀ ਗੱਲ ਆਦਿ ਸ਼ਾਮਲ ਹਨ।  ਫੈਨਜ਼ ਵੱਲੋਂ ਗਾਇਕ ਦੀ ਇਸ ਐਲਬਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

View this post on Instagram

A post shared by Ranjit Bawa (@ranjitbawa)


ਹੋਰ ਪੜ੍ਹੋ : Mehtab Virk Birthday: ਗਾਇਕ ਮਹਿਤਾਬ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਮਹਿਤਾਬ ਦੇ ਸੰਗੀਤਕ ਸਫਰ ਬਾਰੇ ਖਾਸ ਗੱਲਾਂ 

ਫੈਨਜ਼ ਗਾਇਕ ਦੇ ਇਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਦੇ ਗੀਤਾਂ ਦੀ ਤਾਰੀਫ ਕਰਦੇ ਹੋਏ ਕਹਿ ਰਹੇ ਨੇ ਅੱਜ ਦੇ ਸਮੇਂ ਵਿੱਚ ਬਹੁਤ ਹੀ ਘੱਟ ਗਾਇਕ ਰੂਹਾਨੀ ਗਾਇਕੀ ਕਰਦੇ ਹਨ ਤੇ ਕਈਆਂ ਨੇ ਲਿਖਿਆ, ' ਪੰਜਾਬ ਦੀ ਗੱਲ ਤੋਂ ਬਿਨਾ ਬਾਵਾ ਦੇ ਗੀਤ ਅਧੂਰੇ ਹਨ।'

Related Post