ਰਾਣਾ ਰਣਬੀਰ ਦੀ ਧੀ ਸੀਰਤ ਨੇ ਪਿਆਰ ਭਰੇ ਅੰਦਾਜ਼ 'ਚ ਮਨਾਇਆ ਪਤੀ ਦਾ ਜਨਮਦਿਨ, ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

ਪੰਜਾਬੀ ਕਾਮੇਡੀਅਨ ਤੇ ਅਦਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਆਪਣੇ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹਨ। ਦੱਸ ਦੇਈਏ ਕਿ ਸੀਰਤ ਰਾਣਾ ਦਾ ਵਿਆਹ 24 ਜੂਨ ਨੂੰ ਕਰਨ ਸੰਘਾ ਨਾਲ ਹੋਇਆ। ਹਾਲ ਹੀ 'ਚ ਸੀਰਤ ਨੇ ਪਤੀ ਦਾ ਜਨਮਦਿਨ ਬੇਹੱਦ ਖ਼ਾਸ ਅੰਦਾਜ਼ 'ਚ ਮਨਾਇਆ।

By  Pushp Raj July 6th 2023 11:13 AM

Seerat celebrate her husbands birthday: ਪੰਜਾਬੀ ਕਾਮੇਡੀਅਨ ਤੇ ਅਦਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਆਪਣੇ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹਨ। ਦੱਸ ਦੇਈਏ ਕਿ ਸੀਰਤ ਰਾਣਾ ਦਾ ਵਿਆਹ 24 ਜੂਨ ਨੂੰ ਕਰਨ ਸੰਘਾ ਨਾਲ ਹੋਇਆ। ਹਾਲ ਹੀ 'ਚ ਸੀਰਤ ਨੇ ਪਤੀ ਦਾ ਜਨਮਦਿਨ ਬੇਹੱਦ ਖ਼ਾਸ ਅੰਦਾਜ਼ 'ਚ ਮਨਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 


ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਆਪਣੇ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹੈ। ਵਿਆਹ ਤੋਂ ਬਾਅਦ ਸੀਰਤ ਪਤੀ ਕਰਨ ਸੰਘਾ ਨਾਲ ਹਨੀਮੂਨ 'ਤੇ ਪਹੁੰਚੀ। ਇਸ ਦੌਰਾਨ ਸੀਰਤ ਨੇ ਆਪਣੀਆਂ ਕਈ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੇ। ਖਾਸ ਗੱਲ ਇਹ ਹੈ ਕਿ ਸੀਰਤ ਨੇ ਵਿਆਹ ਤੋਂ ਬਾਅਦ ਪਤੀ ਕਰਨ ਸੰਘਾ ਦਾ ਜਨਮਦਿਨ ਮਨਾਇਆ।

ਦਰਅਸਲ, ਸੀਰਤ ਰਾਣਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪਤੀ ਕਰਨ ਸੰਘਾ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਖੁਸ਼ੀ ਸਾਫ਼ ਝਲਕ ਰਹੀ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਇਹ ਕਰਨ ਸੰਘਾ ਆਪਣਾ ਪਹਿਲਾ ਜਨਮਦਿਨ ਸੀਰਤ ਦੇ ਨਾਲ ਮਨਾ ਰਹੇ ਹਨ। ਇਸ ਖੂਬਸੂਰਤ ਕਪਲ ਨੂੰ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ।

ਕਾਬਿਲੇਗੌਰ ਹੈ ਕਿ ਪੰਜਾਬੀ ਕਲਾਕਾਰ ਰਾਣਾ ਰਣਬੀਰ ਦੀ ਧੀ ਸੀਰਤ ਦੇ ਵਿਆਹ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਸੀਰਤ ਅਤੇ ਕਰਨ ਦੀ ਜੋੜੀ ਉੱਪਰ ਪਿਆਰ ਦੀ ਵਰਖਾ ਕੀਤੀ ਗਈ। ਸੀਰਤ ਨੇ ਵਿਆਹ ਦੌਰਾਨ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਜਿਨ੍ਹਾਂ ਵਿੱਚ ਉਸ ਦੀ ਸਾਦਗੀ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ। ਫਿਲਹਾਲ ਸੀਰ ਆਪਣੀ ਵਿਆਹੁਤਾ ਜ਼ਿੰਦਗੀ ਦੇ ਨਵੇਂ ਸਫ਼ਰ ਦਾ ਆਨੰਦ ਮਾਣ ਰਹੀ ਹੈ। 

View this post on Instagram

A post shared by Seerat Rana (@seeratranaa)


ਹੋਰ ਪੜ੍ਹੋ: Sunanda Sharma : 50 ਸਾਲ ਬਾਅਦ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ 'ਬੀਬੀ ਰਜਨੀ' ਦੀ ਕਹਾਣੀ, ਸੁਨੰਦਾ ਸ਼ਰਮਾ ਨੇ ਸ਼ੇਅਰ ਕੀਤਾ ਪੋਸਟਰ

ਕਲਾਕਾਰ ਰਾਣਾ ਰਣਬੀਰ ਵੱਲੋਂ ਧੀ ਸੀਰਤ ਨੂੰ ਵਿਆਹ ਉੱਪਰ ਦੁਆਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਸੀ। ਇਸ ਦੌਰਾਨ ਕਲਾਕਾਰ ਨੇ ਵੀਡੀਓ ਸ਼ੇਅਰ ਕਰ ਲਿਖਿਆ, ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ। ਖੁਸ਼ ਰਹੋ। ਮਿਹਰਬਾਨੀ। ਸ਼ੁਕਰਾਨ।ਸੀਰਤ ਲਾਡੋ ਤੂੰ ਕੋਈ ਬੇਗਾਨਾ ਧਨ ਨਹੀਂ। ਅਸੀਂ ਤੇਰਾ ਕੰਨਿਆ ਦਾਨ ਨਹੀਂ ਕੀਤਾ। ਧੀ ਪੁੱਤ ਜਾਂ ਕੋਈ ਵੀ ਮਨੁੱਖ ਦਾਨ ਨਹੀਂ ਕੀਤਾ ਜਾ ਸਕਦਾ। ਅਸੀਂ ਤੇਰੀ ਪਸੰਦ, ਤੇਰੇ ਕਰਨ ਨਾਲ, ਤੇਰਾ ਆਨੰਦ ਕਾਰਜ ਬਹੁਤ ਚਾਵਾਂ ਨਾਲ ਰਚਾਇਆ ਹੈ। ਆਪਣੀ ਜ਼ਿੰਦਗੀ ਸੋਹਣੀ ਜੀਓ। ਬਹੁਤ ਪਿਆਰ। ਸਭ ਦੇ ਬੱਚੇ ਖੁਸ਼ ਰਹਿਣ। ਤੰਦਰੁਸਤ ਰਹਿਣ।


Related Post