ਰਾਣਾ ਰਣਬੀਰ ਨੇ ਪਤਨੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕਿਹਾ ‘ਨਜ਼ਰ ਨਾ ਲੱਗ ਜਾਏ ਕਾਲੀ’
ਰਾਣਾ ਰਣਬੀਰ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੇ ਜ਼ਜਬਾਤਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।
ਰਾਣਾ ਰਣਬੀਰ (Rana Ranbir) ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੇ ਜ਼ਜਬਾਤਾਂ ਨੂੰ ਸਾਂਝਾ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । ਜਿਸ ‘ਚ ਉਨ੍ਹਾਂ ਨੇ ਲਿਖਿਆ ‘ਇਸ਼ਕ ਦੇ ਮੇਲੇ ਵਿੱਚੋਂ ਮਿਲ ਗਈ ਗੁੱਡੀ ਰੀਝਾਂ ਵਾਲੀ।ਮੱਖਣ ਵਿੱਚ ਸੰਧੂਰ ਰੰਗੀਏ ਨਜ਼ਰ ਨਾ ਲੱਗ ਜਾਏ ਕਾਲੀ’।ਤਸਵੀਰਾਂ ‘ਚ ਇਹ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ।
ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦਾ ਮੰਮੀ ਰਵਨੀਤ ਗਰੇਵਾਲ ਦੇ ਨਾਲ ਕਿਊਟ ਵੀਡੀਓ ਆਇਆ ਸਾਹਮਣੇ, ਵੇਖੋ ਵੀਡੀਓ
ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਨੇ ਦਿੱਤੇ ਰਿਐਕਸ਼ਨ
ਇਨ੍ਹਾਂ ਤਸਵੀਰਾਂ ‘ਤੇ ਜਿੱਥੇ ਰਾਣਾ ਰਣਬੀਰ ਦੇ ਫੈਨਸ ਰਿਐਕਸ਼ਨ ਦੇ ਰਹੇ ਹਨ । ਉੱਥੇ ਹੀ ਕਈ ਸੈਲੀਬ੍ਰੇਟੀਜ਼ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ। ਅਦਾਕਾਰਾ ਅਨੀਤਾ ਦੇਵਗਨ ਨੇ ਲਿਖਿਆ ‘ਨਹੀਂ ਲੱਗਦੀ, ਨਹੀਂ ਲੱਗਦੀ ਨਜ਼ਰ’।
ਰੁਪਿੰਦਰ ਰੂਪੀ ਨੇ ਲਿਖਿਆ ‘ਯੁੱਗ ਯੁੱਗ ਜੀਓ’ । ਅਦਾਕਾਰ ਦਕਸ਼ਅਜੀਤ ਸਿੰਘ ਅਤੇ ਹੈਪੀ ਰਾਏਕੋਟੀ ਨੇ ਵੀ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ।
ਵਧੀਆ ਅਦਾਕਾਰ ਦੇ ਨਾਲ-ਨਾਲ ਵਧੀਆ ਲੇਖਕ ਵੀ ਹਨ ਰਾਣਾ ਰਣਬੀਰ
ਰਾਣਾ ਰਣਬੀਰ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਹ ਜਿੱਥੇ ਬਿਹਤਰੀਨ ਅਦਾਕਾਰ ਹਨ । ਉੱਥੇ ਹੀ ਵਧੀਆ ਲੇਖਕ ਵੀ ਹਨ ਉਹ ਹੁਣ ਤੱਕ ਕਈ ਕਿਤਾਬਾਂ ਲਿਖ ਚੁੱਕੇ ਹਨ । ਇਸ ਦੇ ਨਾਲ ਹੀ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਉਨ੍ਹਾਂ ਨੇ ਲਿਖੀਆਂ ਹਨ ।