ਰਾਣਾ ਰਣਬੀਰ ਨੇ ਪੁੱਤ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਕਿਹਾ ਪੁੱਤ ਨੂੰ ਸਿਖਿਆਇਆ ਜ਼ਿੰਦਗੀ ਦਾ ਇਹ ਸਬਕ

ਪੰਜਾਬੀ ਫ਼ਿਲਮ ਜਗਤ ਤੇ ਸਾਹਿਤ ਖੇਤਰ 'ਚ ਵਿਸ਼ੇਸ਼ ਸ਼ਖ਼ਸੀਅਤ ਵਜੋਂ ਮਾਣਮੱਤਾ ਨਾਂ ਕਾਇਮ ਕਰ ਚੁੱਕੇ ਰਾਣਾ ਰਣਬੀਰ ਅਕਸਰ ਆਪਣੀ ਫਿਲਮਾਂ ਤੇ ਕਿਤਾਬਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਰਾਣਾ ਰਣਬੀਰ ਨੇ ਆਪਣੇ ਬੇਟੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

By  Pushp Raj June 28th 2024 09:19 PM

Rana Ranbir with son  : ਪੰਜਾਬੀ ਫ਼ਿਲਮ ਜਗਤ ਤੇ ਸਾਹਿਤ ਖੇਤਰ 'ਚ ਵਿਸ਼ੇਸ਼ ਸ਼ਖ਼ਸੀਅਤ ਵਜੋਂ ਮਾਣਮੱਤਾ ਨਾਂ ਕਾਇਮ ਕਰ ਚੁੱਕੇ ਰਾਣਾ ਰਣਬੀਰ ਅਕਸਰ ਆਪਣੀ ਫਿਲਮਾਂ ਤੇ ਕਿਤਾਬਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਰਾਣਾ ਰਣਬੀਰ ਨੇ ਆਪਣੇ ਬੇਟੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਰਾਣਾ ਰਣਬੀਰ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਵੱਖ-ਵੱਖ ਮੁੱਦਿਆਂ ਉੱਤੇ ਫੈਨਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ ਤੇ ਫੈਨਜ਼ ਨਾਲ ਰੁਬਰੂ ਹੁੰਦੇ ਰਹਿੰਦੇ ਹਨ। 

View this post on Instagram

A post shared by Rana Ranbir ਰਾਣਾ ਰਣਬੀਰ (@officialranaranbir)

ਰਾਣਾ ਰਣਬੀਰ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਦਰਅਸਲ ਰਾਣਾ ਰਣਬੀਰ ਨੇ ਆਪਣੇ ਪੁੱਤਰ ਵਾਰਿਸ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰ ਦੇ ਬੇਟੇ ਨੇ ਆਪਣੀ 12 ਕਲਾਸ ਪਾਸ ਕਰ ਲਈ ਹੈ ਜਿਸ ਲਈ ਉਨ੍ਹਾਂ ਪੁੱਤਰ ਨੂੰ ਵਧਾਈ ਦਿੱਤੀ ਤੇ ਉਸ ਨੂੰ ਇੱਕ ਖਾਸ ਸਬਕ ਦਿੰਦੇ ਹੋਏ ਨਜ਼ਰ ਆਏ। 

ਰਾਣਾ ਰਣਬੀਰ ਨੇ ਪੁੱਤ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਅਸਲੀ ਇਮਤਿਹਾਨ, ਮੌਜ ਮਸਤੀ, ਸੋਚ ਸਮਝ ਤੇ ਹੁਨਰ ਦੀ ਯਾਤਰਾ ਬਾਰਵੀਂ ਕਲਾਸ ਤੋਂ ਬਾਅਦ ਈ ਸ਼ੁਰੂ ਹੁੰਦੀ ਐ ਵਾਰਿਸ ਪੁੱਤ। ਖੁਦ ਚ ਯਕੀਨ ਰੱਖ ਕੇ, ਸਿੱਖਦਿਆਂ ਹੋਇਆਂ ਲਗਨ ਲਿਆਕਤ ਇਮਾਨਦਾਰੀ ਜਨੂੰਨ ਤੇ ਮਿਹਨਤ ਨਾਲ ਆਪਣੇ ਰਾਹ ‘ਤੇ ਨਿਰਭੈ ਤੇ ਨਿਰਵੈਰ ਚੱਲਦਾ ਰਹੀਂ। ਲਵ ਯੂ। ਇਸ ਪੋਸਟ ਦਾ ਮਕਸਦ ਤੇਰੇ ਬਹਾਨੇ ਤੇਰੀ ਉਮਰ ਦੇ ਬਾਕੀ ਮੁੰਡੇ ਕੁੜੀਆਂ ਨਾਲ ਗੱਲ ਕਰਨਾ ਵੀ ਹੈ। ਜੋ ਤੇਰੇ ਲਈ ਕਿਹਾ ਉਹ ਸਭ ਦੇ ਧੀਆਂ ਪੁੱਤਾਂ ਲਈ ਵੀ ਹੈ। ਖੁਸ਼ ਰਹੋ। ਲਕੀਰ ਦਾ ਫ਼ਕੀਰ ਨਾ ਬਣੀਂ। ਵਿੱਦਿਆ ਵਿਚਾਰਣ ਵਾਲੇ ਵਿਚਾਰੇ ਅਤੇ ਬੇਚਾਰੇ ਨਹੀਂ ਰਹਿੰਦੇ। ਵਿੱਦਿਆ ਵਿਚਾਰਦੇ ਰਹਿਣਾ। ਤੇਰੇ ਚੰਗਾ ਅਤੇ ਸਿਆਣਾ ਹੋਣ ਚ ਤੇਰੀ ਮਾਂ, ਭੈਣ ਤੇ ਤੇਰੇ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੈ। ਯਾਦ ਰੱਖਣਾ ਕਿ ਕਿੱਥੇ ਨਾਂਹ ਕਹਿਣੀ ਹੈ ਤੇ ਕਿੱਥੇ ਹਾਂ। ਜ਼ਿੰਦਾਬਾਦ।'

ਫੈਨਜ਼ ਅਦਾਕਾਰ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਰਾਣਾ ਰਣਬੀਰ ਦੇ ਵਿਚਾਰਾਂ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਕਾਫੀ ਚੰਗੇ ਹਨ ਤੇ ਹਰ ਬੱਚੇ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਤੇ ਇਸ ਬਾਰੇ ਇੱਕ ਵਾਰ ਵਿਚਾਰ ਕਰਨਾ ਚਾਹੀਦਾ ਹੈ।

View this post on Instagram

A post shared by Rana Ranbir ਰਾਣਾ ਰਣਬੀਰ (@officialranaranbir)



ਹੋਰ ਪੜ੍ਹੋ : ਐਮੀ ਵਿਰਕ ਤੇ ਵਿੱਕੀ ਕੌਸ਼ਲ ਸਟਾਰਰ ਫਿਲਮ 'Bad News' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ 

 ਰਾਣਾ ਰਣਬੀਰ ਦਾ ਵਰਕ ਫਰੰਟ  

ਰੰਗਮੰਚ ਜਗਤ ਤੋਂ ਆਪਣੇ ਅਭਿਨੈ ਸਫ਼ਰ ਦਾ ਆਗਾਜ਼ ਕਰਨ ਵਾਲੇ ਪ੍ਰਤਿਭਾਵਾਨ ਐਕਟਰ-ਲੇਖਕ-ਨਿਰਦੇਸ਼ਕ ਰਾਣਾ ਰਣਬੀਰ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਐਕਟਰ ਦੇ ਤੌਰ 'ਤੇ ਅਥਾਹ ਪੰਜਾਬੀ ਫਿਲਮਾਂ ਨੂੰ ਬੇਹਤਰੀਨ ਰੂਪ ਦੇਣ ਵਿਚ ਅਹਿਮ ਯੋਗਦਾਨ ਨਿਭਾ ਚੁੱਕੇ ਹਨ, ਜਿੰਨ੍ਹਾਂ ਦੀਆਂ ਚਰਚਿਤ ਅਤੇ ਕਾਮਯਾਬ ਰਹੀਆਂ ਫਿਲਮਾਂ ਵਿਚ ‘ਜੱਟ ਐਂਡ ਜੂਲੀਅਟ’, ‘ਮੇਰਾ ਪਿੰਡ’, ‘ਮਿੱਟੀ ਵਾਜਾਂ ਮਾਰਦੀ’, ‘ਦਿਲ ਆਪਣਾ ਪੰਜਾਬੀ’, ‘ਚੰਨਾ ਸੱਚੀ ਮੁੱਚੀ’, ਜਵਾਨਾਂ”, ‘ਅਰਦਾਸ’ ਆਦਿ ਸ਼ਾਮਿਲ ਰਹੀਆਂ ਹਨ।


Related Post