ਰਾਣਾ ਰਣਬੀਰ ਨੇ ਅਦਾਕਾਰਾ ਨੀਰੂ ਬਾਜਵਾ ਦੀ ਕੀਤੀ ਤਾਰੀਫ, ਕਿਹਾ ‘ਨੀਰੂ ਦਾ ਦਿਲ ਇੰਟਰਨੈਸ਼ਨਲ ਪੰਜਾਬੀ’

ਰਾਣਾ ਰਣਬੀਰ ਨੇ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਦੀ ਤਾਰੀਫ ਕੀਤੀ ਹੈ ।ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਦੇ ਆਤਮ-ਵਿਸ਼ਵਾਸ਼ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ ਹੈ । ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਨੀਰੂ ਬਾਜਵਾ। ਆਤਮਵਿਸ਼ਵਾਸ ਦੀ ਪ੍ਰਤੀਕ।

By  Shaminder September 19th 2023 01:14 PM

ਰਾਣਾ ਰਣਬੀਰ (Rana Ranbir) ਨੇ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਦੀ ਤਾਰੀਫ ਕੀਤੀ ਹੈ ।ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਦੇ ਆਤਮ-ਵਿਸ਼ਵਾਸ਼ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ ਕੀਤੀ ਹੈ । ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਨੀਰੂ ਬਾਜਵਾ। ਆਤਮਵਿਸ਼ਵਾਸ ਦੀ ਪ੍ਰਤੀਕ। ਸਵੈਮਾਣ ਨਾਲ ਭਰਭੂਰ। ਪੰਜਾਬੀ ਸਿਨੇਮਾ ਦੀ ਪਹਿਚਾਣ ਹੈ ਨੀਰੂ। ਨੀਰੂ ਹੁਣ ਆਪਣੇ ਆਪ ਵਿੱਚ ਇੱਕ ਬਰੈਂਡ ਹੈ। ਨੀਰੂ ਕੁੜੀਆਂ ਤੇ ਔਰਤਾਂ ਲਈ ਹੌਂਸਲੇ ਦਾ ਰਾਹ ਹੈ।

ਹੋਰ ਪੜ੍ਹੋ :  ਨੂਰਾਂ ਸਿਸਟਰ ਵਿਵਾਦ ‘ਚ ਨਵਾਂ ਮੋੜ, ਹੁਣ ਭੈਣ ਰਿਤੂ ਨੂਰਾਂ ਨੇ ਜੋਤੀ ਨੂਰਾਂ ਦੀ ਟੀਮ ‘ਤੇ ਲਗਾਏ ਕੁੱਟਮਾਰ ਕਰਨ ਦੇ ਸੰਗੀਨ ਇਲਜ਼ਾਮ

ਮਸਤੀ, ਵਕਤ ਦੀ ਪਾਬੰਦ, ਕਸਰਤ, ਬੇਬਾਕ ਹਾਸਾ, ਖ਼ੁਦ ਨੂੰ ਤਰਾਸ਼ਦੇ ਰਹਿਣਾ ਤੇ ਖੂਬਸੂਰਤੀ ਉਸਦੇ ਕਿਰਦਾਰ ਨੂੰ ਅਮੀਰੀ ਬਖਸ਼ਦੇ ਨੇ। ਮੇਰੀ ਉਸ ਨਾਲ ਕਲਾਕਾਰੀ ਦੀ ਸਾਂਝ ਹੈ। ਸਾਡੀ ਇੱਕ ਦੂਜੇ ਨਾਲ ਜਾਣ ਪਹਿਚਾਣ ਹੈ ਪਰ ਸਾਡੇ ਚ ਦੋਸਤੀ ਵਾਲਾ ਰਿਸ਼ਤਾ ਨਹੀਂ। ਮੈਂ ਪਹਿਲੀ ਵਾਰ ਨੀਰੂ ਲਿਖ ਰਿਹਾਂ ਨਹੀਂ ਤਾਂ ਮੈਂ ਉਸਨੂੰ ਉਸਦੇ ਸਾਹਮਣੇ ਨੀਰੂ ਜੀ ਕਹਿ ਕੇ ਹੀ ਸੰਬੋਧਨ ਕਰਦਾ ਹਾਂ। ਪਿੱਠ ਪਿੱਛੇ ਨੀਰੂ ਹੀ ਕਹਿੰਦਾ ਹਾਂ। ਉਸਦੇ ਫੰਡੇ ਕਲੀਅਰ ਹਨ। ਮੈਂ ਨੀਰੂ ਵਿੱਚ ਦਿਨੋ ਦਿਨ ਨਿਖਾਰ ਦੇਖਿਆ ਹੈ।


ਉਹ ਜਿੰਨੀ ਪੰਜਾਬੀ ਸਿਨੇਮਾ ਲਈ ਹੈ ਉਸਤੋਂ ਵੱਧ ਉਹ ਆਪਣੇ ਪਰਿਵਾਰ ਲਈ ਹੈ। ਮੈਂ ਉਸ ਲਈ ਉਸਦੀ ਆਗਿਆ ਤੋਂ ਬਿਨਾ ਇਸ ਕਰਕੇ ਲਿਖ ਰਿਹਾਂ ਤਾਂ ਕਿ ਨਵੀਆਂ ਕਲਾਕਾਰ ਕੁੜੀਆਂ ਨੂੰ ਉਤਸ਼ਾਹ ਤੇ ਸੇਧ ਮਿਲੇ। ਨੀਰੂ ਉਤਸ਼ਾਹ ਦਾ ਭੰਡਾਰ ਹੈ। ਨੀਰੂ ਹੈ ਭਾਂਵੇ ਕੈਨੇਡਾ ਦੀ ਪਰ ਹੈ ਸਧਾਰਨ ਘਰ ਦੀ। ਉਸਦਾ ਕੋਈ ਸਕਾ ਜਾਂ ਜਾਣੂ ਫਿ਼ਲਮ ਇੰਡਸਟਰੀ ਨਾਲ ਸਬੰਧ ਨਹੀਂ ਰੱਖਦਾ ਸੀ। ਨੀਰੂ ਕਰਕੇ ਰੂਬੀਨਾ ਬਾਜਵਾ ਫਿਲਮਾਂ ਚ ਆਈ ਹੈ ਪਰ ਨੀਰੂ ਕਿਸੇ ਸਕੇ ਦੀ ਸਿਫਾਰਸ਼ ਤੇ ਮੱਦਦ ਨਾਲ ਨਹੀਂ ਆਈ।


ਮੱਦਦ ਨਾਲ ਪਰਦੇ ‘ਤੇ ਆ ਸਕਦੇ ਹੋ ਪਰ ਲੰਬੇ ਸਮੇਂ ਤੱਕ ਕੰਮ ਕਰਦੇ ਰਹਿਣਾ, ਨਾਮ, ਪੈਸਾ, ਤਰੱਕੀ ਤੇ ਸ਼ੁਹਰਤ ਕਮਾਉਣਾ ਹੁਨਰ ਲਗਨ ਤੇ ਮਿਹਨਤ ਕਰਕੇ ਹੀ ਸੰਭਵ ਹੈ, ਸਿਫਾਰਸ਼ ਤੇ ਜੁਗਾੜ ਕਰਕੇ ਨਹੀਂ। ਵੀਹ ਸਾਲ ਤੋਂ ਲਗਾਤਾਰ ਕੰਮ ਕਰਦੇ ਰਹਿਣਾ ਤੇ ਸ਼ਾਨਦਾਰ ਢੰਗ ਨਾਲ ਅੱਗੇ ਵਧਣਾ ਨੀਰੂ ਦੀ ਕਿਸਮਤ ਤੇ ਜੁਗਾੜ ਕਰਕੇ ਨਹੀਂ ਕਲਾਕਾਰੀ ਤੇ ਮਿਹਨਤ ਸਦਕਾ ਹੈ। ਮਨਮੋਹਣ ਸਿੰਘ ਜੀ ਨੇ ਨੀਰੂ ਨੂੰ ਪੰਜਾਬੀ ਸਿਨੇਮਾ ਦੇ ਰੂਬਰੂ ਕੀਤਾ। ਉਹ ਕਿਸੇ ਵਰਗੀ ਨਹੀਂ। ਨੀਰੂ ਤਾਂ ਨੀਰੂ ਹੈ। ਨੀਰ ਹੈ। ਸ਼ਮਸ਼ੀਰ ਹੈ। ਸਿਨੇਮਾ ਪ੍ਰੇਮੀ ਉਸ ਨੂੰ ਜੀ ਆਇਆਂ ਆਖਦੇ ਰਹਿਣਗੇ। ਉਸ ਲਈ ਬੂਹੇ ਬਾਰੀਆਂ ਖੁੱਲ੍ਹੀਆਂ ਨੇ। ਉਸਦਾ ਦਿਲ ਇੰਟਰਨੈਸ਼ਨਲ ਪੰਜਾਬੀ ਹੈ’।

View this post on Instagram

A post shared by Rana Ranbir ਰਾਣਾ ਰਣਬੀਰ (@officialranaranbir)



Related Post