ਭੈਣ ਭਰਾ ਦੇ ਅਟੁੱਟ ਰਿਸ਼ਤੇ ਦਾ ਤਿਉਹਾਰ ਰੱਖੜੀ,ਜਾਣੋ ਲੋਕ ਗੀਤਾਂ ‘ਚ ਭਰਾ ਲਈ ਕਿਵੇਂ ਭੈਣਾਂ ਕਰਦੀਆਂ ਨੇ ਦੁਆਵਾਂ

ਰੱਖੜੀ ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਰੱਖੜੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ । ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਆਪਣੀ ਵੀ ਉਮਰ ਉਸ ਨੂੰ ਲੱਗ ਜਾਣ ਦੀ ਅਸੀਸ ਦਿੰਦੀਆਂ ਹਨ ।

By  Shaminder August 11th 2024 09:00 AM

ਰੱਖੜੀ (Rakshabandhan 2024) ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਹਨ । ਰੱਖੜੀ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ । ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਪ੍ਰੇਮ ਰੂਪੀ ਧਾਗਾ ਬੰਨਦੀਆਂ ਹਨ ਅਤੇ ਆਪਣੀ ਵੀ ਉਮਰ ਉਸ ਨੂੰ ਲੱਗ ਜਾਣ ਦੀ ਅਸੀਸ ਦਿੰਦੀਆਂ ਹਨ ।ਭਰਾ ਵੀ ਭੈਣਾਂ ਦੀ ਰੱਖਿਆ ਲਈ ਪ੍ਰਣ ਲੈਂਦੇ ਹਨ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ‘ਚ ਸਹਾਈ ਹੁੰਦੇ ਹਨ ।ਮਾਪਿਆਂ ਤੋਂ ਬਾਅਦ ਇੱਕ ਭਰਾ ਹੀ ਹੁੰਦੇ ਹਨ ਜੋ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਹੁੰਦੇ ਹਨ।ਲੋਕ ਗੀਤਾਂ ‘ਚ ਭੈਣ ਭਰਾ ਦੇ ਇਸ ਪਵਿੱਤਰ ਦੇ ਰਿਸ਼ਤੇ ਦਾ ਜ਼ਿਕਰ ਹੁੰਦਾ ਹੈ। ਜਿਨ੍ਹਾਂ ਭੈਣਾਂ ਦੇ ਘਰ ਭਰਾ ਨਹੀਂ ਹੁੰਦੇ ਉਹ ਭੈਣਾਂ ਆਪਣੇ ਘਰ ਭਰਾ ਹੋਣ ਦੇ ਲਈ ਲੋਕ ਗੀਤਾਂ ‘ਚ ਕੁਝ ਇਸ ਤਰ੍ਹਾਂ ਦੁਆ ਕਰਦੀਆਂ ਹਨ ਅਤੇ ਕਹਿੰਦੀਆਂ ਹਨ ….

ਇੱਕ ਵੀਰ ਦੇਈਂ ਵੇ ਰੱਬਾ 

ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦਾ

ਭੈਣਾਂ ਆਪਣੇ ਭਰਾ ਦੀ ਸਿਫ਼ਤ ਕਰਦੀਆਂ ਹਨ । ਲੋਕ ਗੀਤਾਂ ‘ਚ ਵੀ ਇਸ ਦਾ ਜ਼ਿਕਰ ਕਰਦੀਆਂ ਹਨ ਅਤੇ ਕਹਿੰਦੀਆਂ ਹਨ….

ਮੇਰਾ ਵੀਰ ਧਨੀਏ ਦਾ ਬੂਟਾ ਆਉਂਦੇ ਜਾਂਦੇ ਲੈਣ ਵਾਸ਼ਨਾ


ਇਸ ਤੋਂ ਇਲਾਵਾ ਭੈਣਾਂ ਇਹ ਵੀ ਕਹਿੰਦੀਆਂ ਹਨ 

ਇੱਕ ਵੀਰ ਦੇਈਂ ਵੇ ਰੱਬਾ 

ਮੇਰੀ ਸਾਰੀ ਉਮਰ ਦੇ ਮਾਪੇ 

ਤੇ ਇਹ ਗੱਲ ਸੋਲਾਂ ਆਨੇ ਸੱਚ ਹੈ । ਕਿਉਂਕਿ ਮਾਪਿਆਂ ਤੋਂ ਬਾਅਦ ਭਰਾ ਹੀ ਹੁੰਦੇ ਹਨ ਜੋ ਭੈਣਾਂ ਦੀਆਂ ਰੀਝਾਂ ਪਗਾਉਂਦੇ ਹਨ ਅਤੇ ਧੀਆਂ ਦੇ ਮਾਪੇ ਬਣ ਕੇ ਉਨ੍ਹਾਂ ਦੇ ਨਾਲ ਮਿਲਦੇ ਵਰਤਦੇ ਨੇ । ਰੱਖੜੀ ਦੇ ਪਵਿੱਤਰ ਦਿਹਾੜੇ ‘ਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ।



Related Post