ਰਬਿੰਦਰਨਾਥ ਟੈਗੋਰ ਨੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਬਹਾਦਰੀ ਨੂੰ ਆਪਣੀ ਕਵਿਤਾ 'ਬੰਦੀ ਬੀਰ' ਰਾਹੀਂ ਕੀਤਾ ਸੀ ਪੇਸ਼
ਅੱਜ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਅਤੇ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਦੀ 163ਵੀਂ ਜਯੰਤੀ ਮਨਾਈ ਜਾ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਇਤਿਹਾਸ ਤੋਂ ਕਾਫੀ ਪ੍ਰਭਾਵਤ ਸੀ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਬਹਾਦਰੀ ਨੂੰ ਬਿਆਨ ਕਰਦਿਆਂ ਇੱਕ ਕਵਿਤਾ ਵੀ ਲਿਖੀ ਸੀ, ਆਓ ਜਾਣਦੇ ਹਾਂ ਉਸ ਕਵਿਤਾ ਬਾਰੇ।
Rabindranath Tagore poem on Baba Banda Singh Bahadur ji : ਅੱਜ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਅਤੇ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਦੀ 163ਵੀਂ ਜਯੰਤੀ ਮਨਾਈ ਜਾ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਇਤਿਹਾਸ ਤੋਂ ਕਾਫੀ ਪ੍ਰਭਾਵਤ ਸੀ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੀ ਬਹਾਦਰੀ ਨੂੰ ਬਿਆਨ ਕਰਦਿਆਂ ਇੱਕ ਕਵਿਤਾ ਵੀ ਲਿਖੀ ਸੀ, ਆਓ ਜਾਣਦੇ ਹਾਂ ਉਸ ਕਵਿਤਾ ਬਾਰੇ।
ਰਬਿੰਦਰਨਾਥ ਟੈਗੋਰ ਜਿਨ੍ਹਾਂ ਨੇ ਭਾਰਤ ਨੂੰ ਰਾਸ਼ਟਰੀ ਗਾਣ ਦਿੱਤਾ ਹੈ। ਉਹ ਭਾਰਤ ਦੇ ਪ੍ਰਸਿੱਧ ਤੇ ਮਹਾਨ ਕਵੀ ਵੀ ਰਹੇ ਸਨ। ਰਾਸ਼ਟਰੀ ਗਾਣ ਤੋਂ ਇਲਾਵਾ ਉਨ੍ਹਾਂ ਦਾ ਸਿੱਖ ਧਰਮ ਨਾਲ ਖ਼ਾਸ ਲਗਾਅ ਸੀ। ਜਿਸ ਨੂੰ ਉਨ੍ਹਾਂ ਨੇ ਆਪਣੀ ਭਾਵਨਾਵਾਂ ਨੂੰ ਬੰਗਾਲੀ ਕਵਿਤਾ ਦੇ ਰਾਹੀਂ ਪੇਸ਼ ਕੀਤਾ ਹੈ। ਇਸ ਕਵਿਤਾ ‘ਚ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਬਾਰੇ ਬੰਗਾਲੀ ਵਿੱਚ ਕਵਿਤਾ ਲਿਖੀ, ਜਿਸ ਦਾ ਸਿਰਲੇਖ ‘ਬੰਦੀ ਬੀਰ’ ਹੈ।
ਪੰਜਾਬੀ ਇੰਡਸਟਰੀ ਦੇ ਨਾਮੀ ਡਾਇਰੈਕਟਰ, ਲੇਖਕ ਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਉੱਤੇ ਲਿਖਿਆ ਹੋਇਆ ਹੈ ਕਿ 1899 ਚ ਰਬਿੰਦਰਨਾਥ ਟੈਗੋਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦਰੀ ਦੇ ਲਈ ਕਵਿਤਾ ‘ਬੰਦੀ ਬੀਰ’ ਲਿਖੀ ਸੀ।
ਹੋਰ ਪੜ੍ਹੋ : Rabindranath Tagore Jayanti: ਭਾਰਤ ਦੇ ਮਸ਼ਹੂਰ ਕਵਿ ਰਵਿੰਦਰ ਨਾਥ ਟੈਗੋਰ ਦੀ ਜਯੰਤੀ ਅੱਜ, ਜਾਣੋ ਉਨ੍ਹਾਂ ਬਾਰੇ ਖਾਸ ਗੱਲਾਂ
ਰਬਿੰਦਰਨਾਥ ਟੈਗੋਰ ਦਾ ਸਿੱਖ ਧਰਮਾ ਤੇ ਪੰਜਾਬ ਲਈ ਦਿਲ ਚ ਬਹੁਤ ਸਤਿਕਾਰ ਸੀ। ਜਿਸਦੇ ਚੱਲਦੇ 1919 ਦੇ ਜਲ੍ਹਿਆਂ ਵਾਲੇ ਬਾਗ਼ ਦੇ ਘਿਨੌਣੇ ਸਾਕੇ ਦੀ ਖ਼ਬਰ ਜਦ ਉਨ੍ਹਾਂ ਕੋਲ ਪਹੁੰਚੀ ਤਾਂ ਉਹਨਾਂ ਨੇ ਅੰਗਰੇਜ਼ ਸਰਕਾਰ ਨੂੰ ਆਪਣਾ 'ਨਾਈਟ-ਹੁਡ ' ਦਾ ਮਿਲਿਆ ਖਿਤਾਬ ਵਾਪਿਸ ਕਰ ਦਿੱਤਾ ਸੀ।