ਨਿਰਮਲ ਰਿਸ਼ੀ ਤੇ ਪ੍ਰਾਣ ਸੱਭਰਵਾਲ ਨੂੰ ਮਨੋਰੰਜ਼ਨ ਜਗਤ 'ਚ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ ਨਾਲ ਕੀਤਾ ਜਾਵੇਗਾ ਸਨਮਾਨਿਤ

By  Pushp Raj January 27th 2024 09:55 AM

Nirmal Rishi and Pran Sabharwal awarded Padma Shri: ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਵੀਰਵਾਰ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ 110 ਸ਼ਖਸੀਅਤਾਂ ਨੂੰ ਪਦਮਸ਼੍ਰੀ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਚਾਰ ਵਿਅਕਤੀ ਸ਼ਾਮਲ ਹਨ। ਪੰਜਾਬ ਦੇ ਨਿਰਮਲ ਰਿਸ਼ੀ (Nirmal Rishi) ਅਤੇ ਪ੍ਰਾਣ ਸੱਭਰਵਾਲ (Pran Sabharwal) ਨੂੰ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਪਦਮਸ਼੍ਰੀ (Padma Shri) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਦੌਰਾਨ ਹਰਿਆਣਾ ਦੇ ਮਹਾਬੀਰ ਸਿੰਘ ਗੁੱਡੂ ਨੂੰ ਕਲਾ ਲਈ, ਰਾਮ ਚੰਦਰ ਸਿਹਾਗ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਲਈ, ਗੁਰਵਿੰਦਰ ਸਿੰਘ ਨੂੰ ਸਮਾਜਕ ਕਾਰਜ ਲਈ ਅਤੇ ਹਰੀ ਓਮ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਲਈ ਚੁਣਿਆ ਗਿਆ ਹੈ।

View this post on Instagram

A post shared by ਗੁਲਾਬੋ ਮਾਸੀ (@gulabo_maasi)



ਮਨੋਰੰਜ਼ਨ ਜਗਤ 'ਚ ਨਿਰਮਲ ਰਿਸ਼ੀ ਦਾ ਹੁਣ ਤੱਕ ਦਾ ਸਫਰ

 

ਨਿਰਮਲ ਰਿਸ਼ੀ ਪੰਜਾਬੀ ਫਿਲਮ ਇੰਡਸਟਰੀ ਤੇ ਟੈਲੀਵਿਜ਼ਨ ਜਗਤ ਦੀ ਮਸ਼ਹੂਰ ਅਦਾਕਾਰਾ ਹਨ। ਨਿਰਮਲ ਰਿਸ਼ੀ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ (1983) ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਵਿੱਚ 1943 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਦਾ ਨਾਂ ਬਚਨੀ ਦੇਵੀ ਸੀ। 

ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗਮੰਚ ਦਾ ਬਹੁਤ ਸ਼ੌਕ ਸੀ। ਉਂਝ ਉਨ੍ਹਾਂ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਸਰਕਾਰੀ ਕਾਲਜ, ਪਟਿਆਲਾ ਵਿੱਚ ਦਾਖਲਾ ਲਿਆ। ਦੱਸ ਦੇਈਏ ਕਿ ਨਿਰਮਲ ਰਿਸ਼ੀ ਨੇ 60 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। 'ਨਿੱਕਾ ਜ਼ੈਲਦਾਰ' ਅਤੇ 'ਦਿ ਗ੍ਰੇਟ ਸਰਦਾਰ' ਵਰਗੀਆਂ ਪੰਜਾਬੀ ਫਿਲਮਾਂ ਨਾਲ ਵੀ ਲਾਈਮਲਾਈਟ ਵਿੱਚ ਆਏ।
ਜਿਸ ਉਮਰ 'ਚ ਲੋਕ ਆ ਕੇ ਆਰਾਮ ਕਰਨ ਦੀ ਸੋਚਦੇ ਨੇ ਉੱਥੇ ਨਿਰਮਲ ਰਿਸ਼ੀ ਇਸ ਉਮਰ 'ਚ ਵੀ ਲਗਾਤਾਰ ਅਦਾਕਾਰੀ ਦੇ ਖ਼ੇਤਰ ਵਿੱਚ ਬੇਹੱਦ ਐਕਟਿਵ ਹਨ। 79 ਸਾਲ ਦੀ ਉਮਰ ਵਿੱਚ ਵੀ ਨਿਰਮਲ ਰਿਸ਼ੀ ਪੰਜਾਬੀਆਂ ਦਾ ਮਨੋਰੰਜਨ ਕਰਦੇ ਹੋਏ ਆ ਨਜ਼ਰ ਆ ਰਹੇ ਹਨ। ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਨਿਰਮਲ ਰਿਸ਼ੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਹਨ ਉਨ੍ਹਾਂ ਆਪਣੀ ਅਦਾਕਾਰੀ ਨਾਲ ਸਜੀਆਂ ਕਈ ਸੁਪਰਹਿੱਟ ਫਿਲਮਾਂ ਪੰਜਾਬੀ ਸਿਨੇਮਾ ਜਗਤ ਨੂੰ ਦਿੱਤੀਆਂ ਹਨ। 


Nirmal Rishi is a popular Punjabi Film & Theatre Actor who has worked for over 6 decades with over 60 films to her credit.#PeoplesPadma #PadmaAwards2024 #PadmaAwards pic.twitter.com/jcrbAcNh08

— MyGovIndia (@mygovindia) January 26, 2024



ਪ੍ਰਾਣ ਸੱਭਰਵਾਲ ਨੂੰ ਵੀ ਪਦਮਸ਼੍ਰੀ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ 

ਪ੍ਰਾਣ ਸੱਭਰਵਾਲ ਪੰਜਾਬ ਦੇ ਇੱਕ ਅਨੁਭਵੀ ਅਦਾਕਾਰ ਅਤੇ ਪ੍ਰਸਿੱਧ ਥੀਏਟਰ ਕਲਾਕਾਰ ਹਨ। ਉਨ੍ਹਾਂ ਦਾ ਜਨਮ ਸਾਲ 1930 ਵਿੱਚ ਜਲੰਧਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਸਿਰਫ਼ ਨੌਂ ਸਾਲ ਦੀ ਸੀ ਤਾਂ ਉਨ੍ਹਾਂ ਦੀ ਅਦਾਕਾਰੀ ਵਿੱਚ ਰੁਚੀ ਬਣ ਗਈ ਸੀ। ਉਹ ਰਾਮਲੀਲਾ ਦੇਖਣ ਲਈ ਆਪਣੇ ਚਾਚੇ ਅਤੇ ਪਿਤਾ ਨਾਲ ਜਲੰਧਰ ਜਾਂਦੇ ਸੀ ਅਤੇ ਤੁਰੰਤ ਹੀ ਥੀਏਟਰ ਵਿੱਚ ਰਾਮ ਦੀ ਅਦਾਕਾਰੀ ਕਰਨ ਦੀ ਕਲਾ ਨਾਲ ਉਨ੍ਹਾਂ ਨੂੰ ਪਿਆਰ ਹੋ ਗਿਆ।

Pran Sabharwal is a Veteran Theatre Actor from Patiala who is credited for over 5,000 performances over 7 decades. He has been honoured with Padma Shri for making contribution in the field of Art.#PeoplesPadma #PadmaAwards2024 #PadmaAwards pic.twitter.com/ANdURvPSx8

— MyGovIndia (@mygovindia) January 26, 2024




ਹੋਰ ਪੜ੍ਹੋ: Republic Day 2024: ਗਣਤੰਤਰ ਦਿਵਸ 'ਤੇ ਜਾਣੋ ਇਨ੍ਹਾਂ ਥਾਵਾਂ ਬਾਰੇ, ਜਿੱਥੇ ਪਹੁੰਚ ਕੇ ਤੁਹਾਡੇ 'ਤੇ ਚੜ੍ਹ ਜਾਵੇਗਾ ਦੇਸ਼ ਭਗਤੀ ਦਾ ਰੰਗ

ਪ੍ਰਾਣ ਨੇ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ 1980 ਵਿੱਚ ਰਿਲੀਜ਼ ਹੋਈ ਫਿਲਮ 'ਸਰਦਾਰਾ ਕਰਤਾਰਾ' ਨਾਲ ਕੀਤੀ ਸੀ। ਸਤੰਬਰ 2022 ਵਿੱਚ ਪ੍ਰਾਣ ਸੱਭਰਵਾਲ ਨੂੰ ਕਾਲੀਦਾਸ ਆਡੀਟੋਰੀਅਮ NZCC ਵਿਖੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫੇਅਰ ਸੋਸਾਇਟੀ ਦੁਆਰਾ ਗੁਰੂ ਸਿਖਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

Related Post