ਕਿਸਾਨਾਂ ਦਾ ਧਰਨਾ ਪ੍ਰਦਰਸ਼ਨ (Farmer Protest) ਲਗਾਤਾਰ ਜਾਰੀ ਹੈ । ਸ਼ੰਭੂ ਬਾਰਡਰ ‘ਤੇ ਜਿੱਥੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਵਰ੍ਹਾਏ ਗਏ ਹਨ, ਉੱਥੇ ਹੀ ਬੀਤੇ ਦਿਨ ਖਨੌਰੀ ਬਾਰਡਰ ‘ਤੇ ਵੀ ਕਿਸਾਨਾਂ ‘ਤੇ ਹਮਲਾ ਕੀਤਾ ਗਿਆ ਜਿਸ ‘ਚ ਇੱਕੀ ਸਾਲਾਂ ਦੇ ਨੌਜਵਾਨ ਕਿਸਾਨ (Farmer Death)ਦੀ ਮੌਤ ਹੋ ਗਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ । ਮਾਂ ਦੀ ਮੌਤ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਦਾਦੀ ਨੇ ਹੀ ਕੀਤਾ ਸੀ।
ਹੋਰ ਪੜ੍ਹੋ : ਤੰਗੀ ‘ਚ ਗੁਜ਼ਾਰੇ ਗੁਰਮੀਤ ਚੌਧਰੀ ਨੇ ਦਿਨ, ਫਿਰ 'ਰਾਮ' ਬਣ ਕੇ ਇਸ ਤਰ੍ਹਾਂ ਘਰ-ਘਰ ‘ਚ ਬਣਾਈ ਪਛਾਣ
ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ
ਮ੍ਰਿਤਕ ਨੌਜਵਾਨ ਕਿਸਾਨ ਦੀ ਪਛਾਣ ਸ਼ੁਭਕਰਨ ਸਿੰਘ ਦੇ ਤੌਰ ‘ਤੇ ਹੋਈ ਹੈ।ਜੋ ਕਿ ਬਠਿੰਡਾ ਦੇ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ।ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭੁਪਿੰਦਰ ਗਿੱਲ ਦੀ ਪਤਨੀ ਨੇ ਲਿਖਿਆ ‘ਤੈਨੂੰ ਜਾਣਦੇ ਤਾਂ ਨਹੀਂ ਸੀ ਭਰਾ, ਪਰ ਦਿਲ ਬਹੁਤ ਦੁਖੀ ਹੋਇਆ ਇਹ ਖ਼ਬਰ ਵੇਖ ਕੇ’। ਇਸ ਤੋਂ ਇਲਾਵਾ ਕਲਾਕਾਰ ਸਿਮਰ ਦੋਰਾਹਾ ਨੇ ਇਸ ‘ਤੇ ਰਿਐਕਟ ਕਰਦੇ ਹੋਏ ਲਿਖਿਆ ‘ਮਾਂ ਦਾ ਪੁੱਤ ਦੂਰ ਹੋਇਆ ਸਾਡੇ ਤੋਂ, ਬੀਜੇਪੀ ਨੇ ਸਾਡੇ ਪੰਜਾਬ ‘ਚ ਆ ਕੇ ਨੌਜਵਾਨੀ ਨੂੰ ਮਾਰਿਆ ਉਨ੍ਹਾਂ ਦੀਆਂ ਲੱਤਾਂ ਤੋੜੀਆਂ।
ਭਗਵੰਤ ਮਾਨ ਕੀ ਜਵਾਬ ਦਿਓ, ਹੁਣ ਤੇਰੀ ਸਟੇਟ ‘ਚ ਆ ਕੇ ਨੌਜਵਾਨ ਨੂੰ ਮਾਰਿਆ’। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਸ ਨੌਜਵਾਨ ਕਿਸਾਨ ਦੀ ਮੌਤ ‘ਤੇ ਦੁੱਖ ਜਤਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਨ ਸਿੰਘ ਦੋ ਕਿੱਲਿਆਂ ਦਾ ਮਾਲਕ ਸੀ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਦੇ ਲਈ ਆਇਆ ਸੀ ।
ਪਹਿਲਾਂ ਵੀ ਕਈ ਗਾਇਕਾਂ ਨੇ ਕੀਤਾ ਸੀ ਅੰਦੋਲਨ ਦਾ ਸਮਰਥਨ
ਕਿਸਾਨ ਅੰਦੋਲਨ ਦੇ ਦੌਰਾਨ ਪਹਿਲਾਂ ਵੀ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਸਮਰਥਨ ਕੀਤਾ ਸੀ । ਜਿਸ ‘ਚ ਸ਼੍ਰੀ ਬਰਾੜ, ਕੰਵਰ ਗਰੇਵਾਲ, ਅੰਮ੍ਰਿਤ ਮਾਨ, ਜਪਜੀ ਖਹਿਰਾ ਸਣੇ ਕਈ ਸਟਾਰਸ ਨੇ ਸਮਰਥਨ ਕੀਤਾ ਸੀ।ਗਾਇਕਾਂ ਨੇ ਕਿਸਾਨ ਅੰਦੋਲਨ ‘ਤੇ ਕਈ ਗੀਤ ਵੀ ਰਿਲੀਜ਼ ਕੀਤੇ ਸਨ।