ਗੀਤਾ ਜ਼ੈਲਦਾਰ ਨੂੰ ਡੂੰਘਾ ਸਦਮਾ, ਗਾਇਕ ਦੀ ਮਾਤਾ ਗਿਆਨ ਕੌਰ ਜੀ ਦਾ ਹੋਇਆ ਦਿਹਾਂਤ

By  Pushp Raj February 5th 2024 11:08 AM

Geeta Zaildar's Mother Death: ਮਸ਼ਹੂਰ ਪੰਜਾਬੀ ਗਾਇਕ ਗੀਤਾ ਜ਼ੈਲਦਾਰ  (Geeta Zaildar) ਦੇ ਪਰਿਵਾਰ ਤੋਂ ਹਾਲ ਹੀ ਵਿੱਚ ਬੁਰੀ ਖ਼ਬਰ ਸਾਹਮਣੇ ਆਈ ਹੈ। ਗਾਇਕ ਦੇ ਮਾਤਾ ਗਿਆਨ ਕੌਰ ਜੀ ਦਾ ਦਿਹਾਂਤ ਹੋ ਗਿਆ ਹੈ। ਗਾਇਕ ਨੇ ਖ਼ੁਦ ਆਪਣੇ ਫੈਨਜ਼ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। 

 

ਗੀਤਾ ਜ਼ੈਲਦਾਰ ਦੀ ਮਾਤਾ ਜੀ ਦਾ ਹੋਇਆ ਦਿਹਾਂਤ


ਦੱਸ ਦਈਏ ਕਿ ਗਾਇਕ ਗੀਤਾ ਜ਼ੈਲਦਾਰ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਤਾ ਗਿਆਨ ਕੌਰ ਜੀ ਦਾ ਦਿਹਾਂਤ ਹੋ ਗਿਆ ਹੈ ਤੇ ਉਹ ਸਦਾ ਲਈ ਉਨ੍ਹਾਂ ਸਭ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। 

View this post on Instagram

A post shared by ???????????????????? ???????????????????????????? (@geetazaildarofficial)


ਗੀਤਾ ਜ਼ੈਲਦਾਰ ਨੇ ਆਪਣੇ ਇੰਸਟਾ ਪੋਸਟ ਉੱਤੇ ਆਪਣੀ ਮਾਤਾ ਨਾਲ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਮੇਰੇ ਬੀਬੀ ਗਿਆਨ ਕੌਰ ਜੀ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਦੱਸਣਯੋਗ ਹੈ ਕਿ ਗੀਤਾ ਜ਼ੈਲਦਾਰ  ਆਪਣੀ ਮਾਤਾ ਜੀ ਦੇ ਬੇਹੱਦ ਕਰੀਬ ਸੀ। ਉਨ੍ਹਾਂ ਨੂੰ ਮਾਤਾ ਨਾਲ ਪਹਿਲਾ ਵੀ ਤਸਵੀਰਾਂ ਸ਼ੇਅਰ ਕਰਦੇ ਹੋਏ ਵੇਖਿਆ ਜਾ ਚੁੱਕਾ ਹੈ।

ਗੀਤਾ ਜ਼ੈਲਦਾਰ ਇਸ ਦੁੱਖ ਭਰੇ ਪੋਸਟ ਨੂੰ ਪੜ੍ਹ ਕੇ ਫੈਨਜ਼ ਭਾਵੁਕ ਹੋ ਗਏ ਹਨ। ਗਾਇਕ ਦੇ ਅਜੋਕੇ ਦੁਖ ਭਰੇ ਸਮੇਂ ਵਿੱਚ ਫੈਨਜ਼ ਦੇ ਨਾਲ-ਨਾਲ ਕਈ ਪੰਜਾਬੀ ਕਲਾਕਾਰਾਂ ਵੱਲੋਂ ਵੀ ਸੋਗ ਪ੍ਰਗਟਾਇਆ ਗਿਆ ਹੈ ਤੇ ਉਹ ਕਲਾਕਾਰ ਨੂੰ ਇਸ ਔਖੇ ਸਮੇਂ ਵਿੱਚ ਹਿੰਮਤ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਗਾਇਕ ਲਈ ਅਰਦਾਸ ਕਰ ਰਹੇ ਹਨ ਕਿ ਵਾਹਿਗੁਰੂ ਉਨ੍ਹਾਂ ਦੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਗਾਇਕ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਭਾਨਾ ਮੰਨਣ ਦਾ ਬੱਲ ਬਖ਼ਸ਼ਣ। 

 

View this post on Instagram

A post shared by ???????????????????? ???????????????????????????? (@geetazaildarofficial)

 

ਹੋਰ ਪੜ੍ਹੋ: ਪੂਨਮ ਪਾਂਡੇ ਨੂੰ ਹੋ ਸਕਦੀ ਹੈ ਜੇਲ੍ਹ, ਅਦਾਕਾਰਾ ਦੇ ਖਿਲਾਫ FIR ਦਰਜ ਕਰਨ ਦੀ ਕੀਤੀ ਜਾ ਰਹੀ ਹੈ ਮੰਗ

ਗੀਤਾ ਜ਼ੈਲਦਾਰ ਦਾ ਵਰਕ ਫਰੰਟ 

ਗਾਇਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੀਤਾ ਜ਼ੈਲਦਾਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਤੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਗਾਇਕ ਦੇ ਹਿੱਟ ਗੀਤਾਂ ਵਿੱਚ ‘ਹਾਟ ਬੀਟ’, ‘ਪਲਾਟ’, ‘ਮੰਜੀ’, ‘ਚੱਕ ਚੱਕ ਕੇ’, ‘ਚਿੱਟੇ ਸੂਟ ਤੇ’, ਤੇ ‘ਸੰਗ ਮਾਰ ਗਈ’ ਆਦਿ ਸ਼ਾਮਲ ਹਨ।

Related Post