Veet Baljit: ਪੰਜਾਬੀ ਗਾਇਕ ਵੀਤ ਬਲਜੀਤ ਨੇ ਪਤਨੀ 'ਤੇ ਬੇਟੇ ਨਾਲ ਸਾਂਝੀ ਕੀਤੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ
ਪੰਜਾਬੀ ਗਾਇਕ ਵੀਤ ਬਲਜੀਤ ਨੇ ਆਪਣੀ ਪਤਨੀ ਸੋਨਮ ਮੁਲਤਾਨੀ ਤੇ ਪੁੱਤਰ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਦੇਖ ਫੈਨਜ਼ ਬਲਜੀਤ ਤੇ ਉਸ ਦੀ ਇਸ ਪਰਿਵਾਰਕ ਤਸਵੀਰ ਦੀ ਸ਼ਲਾਘਾ ਕਰ ਰਹੇ ਹਨ।
Veet Baljit Family pic: ਪੰਜਾਬੀ ਗਾਇਕ ਵੀਤ ਬਲਜੀਤ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਗੀਤਕਾਰੀ ਦੇ ਨਾਲ-ਨਾਲ ਗਾਇਕੀ ਦੇ ਚੱਲਦੇ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਵੀਤ ਆਪਣੇ ਪਰਿਵਾਰ ਨਾਲ ਖ਼ਾਸ ਪਲ ਬਤੀਤ ਕਰਦੇ ਨਜ਼ਰ ਆਏ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਹਾਲ ਹੀ 'ਚ ਵੀਤ ਬਲਜੀਤ ਨੇ ਆਪਣੀ ਪਤਨੀ ਸੋਨਮ ਮੁਲਤਾਨੀ ਤੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਦੇਖ ਫੈਨਜ਼ ਸੋਨਮ ਦੀ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ। ਸੋਨਮ ਦੀ ਗੱਲ ਕੀਤੀ ਜਾਏ ਤਾਂ ਖੂਬਸੂਰਤੀ ਦੇ ਮਾਮਲੇ 'ਚ ਉਹ ਕਿਸੇ ਹੀਰੋਈਨ ਤੋਂ ਘੱਟ ਨਹੀਂ ਹਨ। ਇਸ ਦੇ ਨਾਲ -ਨਾਲ ਗਾਇਕ ਦਾ ਬੇਟਾ ਵੀ ਕਾਫੀ ਕਿਊਟ ਲੱਗ ਰਿਹਾ ਹੈ।
View this post on Instagram
ਗਾਇਕ ਵੱਲੋਂ ਬਹੁਤ ਖ਼ਾਸ ਅਤੇ ਘੱਟ ਮੌਕੇ ਹੀ ਆਪਣੇ ਪਰਿਵਾਰ ਨਾਲ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲਦਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਵੀਤ ਬਲਜੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਮਸ਼ਹੂਰ ਗਾਇਕਾਂ ਲਈ ਗੀਤ ਵੀ ਲਿਖੇ ਹਨ। ਉਨ੍ਹਾਂ ਦੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਗੈਰੀ ਸੰਧੂ ਤੇ ਕਈ ਹੋਰ ਨਾਮੀ ਗਾਇਕਾਂ ਵੱਲ਼ੋਂ ਗਾਏ ਗਏ ਹਨ।
ਵੀਤ ਬਲਜੀਤ ਵੱਲੋਂ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਗਏ ਹਨ। ਉਹ ਖ਼ੁਦ ਸਿੰਗਲ ਤੇ ਡਿਊਟ ਸੌਂਗ ਦੇ ਨਾਲ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦੀ ਗਾਇਕੀ ਅਤੇ ਗੀਤਕਾਰੀ ਦੇ ਦੇਸ਼ ਹੀ ਨਹੀਂ ਸਗੋ ਵਿਦੇਸ਼ ਵਿੱਚ ਰਹਿਣ ਵਾਲੇ ਸਰੋਤੇ ਵੀ ਪਸੰਦ ਕਰਦੇ ਹਨ।