ਪੰਜਾਬੀ ਗਾਇਕ ਸ਼ੁਭ ਨੇ ਨੌਜਵਾਨਾਂ ਨੂੰ ਕੀਤੀ ਖਾਸ ਅਪੀਲ, ਕਿਹਾ-ਹੱਥ ਜੋੜ ਕੇ ਬੇਨਤੀ ਨਾਂ ਕਰੋ ਅਜਿਹਾ ਨਹੀਂ ਤਾਂ ਰੁਲ ਜਾਵੇਗਾ ਘਰ

ਮਸ਼ਹੂਰ ਪੰਜਾਬੀ ਗਾਇਕ ਸ਼ੁਭ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਸ਼ੁਭ ਨੇ ਨੌਜਵਾਨਾਂ ਨੂੰ ਇੱਕ ਚੰਗੀ ਸਲਾਹ ਦਿੰਦੇ ਨਜ਼ਰ ਆਏ ਖਾਸ ਕਰ ਉਨ੍ਹਾਂ ਲੋਕਾਂ ਲਈ ਜੋ ਕਿ ਬੈਟਿੰਗ ਐਪਸ ਉੱਤੇ ਕੰਮ ਕਰਦੇ ਹਨ

By  Pushp Raj July 20th 2024 05:40 PM

Shubh Requests youngsters stay away from Betting Platforms : ਮਸ਼ਹੂਰ ਪੰਜਾਬੀ ਗਾਇਕ ਸ਼ੁਭ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਸ਼ੁਭ ਨੇ ਨੌਜਵਾਨਾਂ ਨੂੰ ਇੱਕ ਚੰਗੀ ਸਲਾਹ ਦਿੰਦੇ ਨਜ਼ਰ ਆਏ ਖਾਸ ਕਰ ਉਨ੍ਹਾਂ ਲੋਕਾਂ ਲਈ ਜੋ ਕਿ ਬੈਟਿੰਗ ਐਪਸ ਉੱਤੇ ਕੰਮ ਕਰਦੇ ਹਨ 

 ਦੱਸ ਦਈਏ ਕਿ ਗਾਇਕ ਸ਼ੁਭ ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਨਵੇਂ ਅਪਡੇਟਸ ਸਾਂਝੀ ਕਰਦੇ ਰਹਿੰਦੇ ਹਨ। ਗਾਇਕ ਸ਼ੁਭ ਅਕਸਰ ਹੀ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। 

View this post on Instagram

A post shared by SHUBH (@shubhworldwide)


ਹਾਲ ਹੀ ਵਿੱਚ ਗਾਇਕ ਨੌਜਵਾਨਾਂ ਨੂੰ ਇੱਕ ਖਾਸ ਅਪਲੀ ਕਰਦੇ ਨਜ਼ਰ ਆਏ। ਦਰਅਸਲ ਗਾਇਕ ਸ਼ੁਭ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਟੋਰੀ ਸਾਂਝੀ ਕਰਦਿਆਂ ਨੌਜਵਾਨਾਂ ਨੂੰ ਸੱਟੇਬਾਜ਼ੀ ਤੇ ਬੈਟਿੰਗ ਐਪਸ ਦਾ ਇਸਤੇਮਾਲ ਨਾਂ ਕਰਨ ਲਈ ਕਿਹਾ। ਗਾਇਕ ਨੇ ਕਿਹਾ ਕਿ ਕਿਰਪਾ ਕਰਕੇ ਅਜਿਹਾ ਨਾਂ ਕਰੋਂ ਨਹੀਂ ਤਾਂ ਤੁਹਾਡਾ ਘਰ ਰੁਲ ਜਾਵੇਗਾ।

ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਸਟੋਰੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਇੱਕ ਖ਼ਬਰ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ। ਇਸ ਸਟੋਰੀ ਨੂੰ ਸ਼ੇਅਰ ਕਰਦੇ ਹੋਏ ਗਾਇਕ ਸ਼ੁਭ ਨੇ ਲਿਖਿਆ, ' ਹੱਥ ਜੋੜ ਕੇ ਬੇਨਤੀ ਹੈ ਇਨ੍ਹਾਂ ਐਪ ਤੇ ਸੱਟੇਬਾਜ਼ੀ ਦੀ ਵੈਬਸਾਈਟਾਂ ਤੋਂ ਦੂਰ ਰਹੋ, ਨਹੀਂ ਤਾਂ ਤੁਹਾਡਾ ਘਰ ਰੁਲ ਜਾਵੇਗਾ। '

ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇੱਕ ਇੰਨਜੀਨਅਰਿੰਗ ਦੇ ਵਿਦਿਆਰਥੀ ਨੇ ਬੈਟਿੰਗ ਦੇ ਚੱਕਰ ਵਿੱਚ ਆ ਕੇ ਆਪਣੇ ਮਾਪਿਆਂ ਵੱਲੋਂ ਭੇਜੀ ਗਈ ਸਮੈਸਟਰ ਫੀਸ ਗੁਆ ਲਈ। ਇਸ ਮਗਰੋਂ ਉਹ ਕਾਫੀ ਪਰੇਸ਼ਾਨ ਹੋ ਗਿਆ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। 

ਗਾਇਕ ਸ਼ੁਭ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਜੋ ਚੀਜ਼ਾਂ ਸਾਡੀ ਮਾਨਸਿਕ ਤੇ ਆਤਮਿਕ ਸ਼ਾਂਤੀ ਨੂੰ ਖਰਾਬ ਕਰਦਿਆਂ ਹਨ, ਸਾਨੂੰ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ। ਫਿਰ ਭਾਵੇਂ ਇਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਹੋਵੇ ਜਾਂ ਫਿਰ ਸੱਟੇਬਾਜ਼ੀ ਐਪਸ। ਕਿਉਂਕਿ ਇਹ ਚੀਜ਼ਾਂ ਲੋਕ ਮਜ਼ੇ-ਮਜ਼ੇ ਵਿੱਚ ਸ਼ੁਰੂ ਕਰਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਨੂੰ ਇਸ ਦੀ ਆਦਤ ਲੱਗ ਜਾਂਦੀ ਹੈ ਜਿਸ ਚੱਲਦੇ ਤੁਹਾਡਾ ਭਾਰੀ ਨੁਕਸਾਨ ਹੋ ਸਕਦਾ ਹੈ ਤੁਹਾਡੇ ਜ਼ਿੰਦਗੀ ਦੇ ਨਾਲ-ਨਾਲ ਅਜਿਹੀ ਚੀਜ਼ਾਂ ਤੁਹਾਡੇ ਘਰ ਨੂੰ ਵੀ ਬਰਬਾਦ ਕਰ ਦਿੰਦੀਆਂ ਹਨ। 

View this post on Instagram

A post shared by SHUBH (@shubhworldwide)


ਫੈਨਜ਼ ਗਾਇਕ ਸ਼ੁਭ ਦੀ ਇਸ ਇੰਸਟਾ ਸਟੋਰੀ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਸ਼ੁਭ ਦੇ ਇਨ੍ਹਾਂ ਵਿਚਾਰਾਂ ਦੀ ਤਰੀਫਾਂ ਕਰਦੇ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਸ਼ੁਭ ਆਪਣੇ ਚੰਗੇ ਵਿਚਾਰਾਂ ਨਾਲ ਨੌਜਵਾਨਾਂ ਨੂੰ ਪ੍ਰੇਰਤ ਕਰ ਰਹੇ ਹਨ ਤਾਂ ਜੋ ਉਹ ਅਜਿਹੀਆਂ ਮਾੜੀਆਂ ਚੀਜ਼ਾਂ ਤੋਂ ਦੂਰ ਰਹਿਣ। 

ਹੋਰ ਪੜ੍ਹੋ : Sad News ! ਫਿਲਮ 'ਜੈ ਸਤੋਸ਼ੀ ਮਾਂ' ਦੇ ਪ੍ਰੋਡਿਊਸਰ ਦਾਦਾ ਸਤਰਾਮ ਰੋਹਰਾ ਦਾ ਹੋਇਆ ਦਿਹਾਂਤ, 85 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਦੱਸਣਯੋਗ ਹੈ ਕਿ ਗਾਇਕ ਸ਼ੁਭ ਦੇ ਕਰੀਅਰ ਦੀ ਸ਼ੁਰੂਆਤ ਗੀਤ 'ਦੇਖੋ ਨਾ' ਨਾਲ ਕੀਤੀ ਸੀ। ਇਸ ਮਗਰੋਂ ਉਨ੍ਹਾਂ ਦਾ ਇੱਕ ਹੋਰ ਗੀਤ ਰੋਲਿਨ ਵੀ ਆਇਆ ਜੋ ਕਿ ਸੁਪਰਹਿੱਟ ਰਿਹਾ ਤੇ ਇਸੇ ਗੀਤ ਨੇ ਸ਼ੁਭ ਨੂੰ ਰਾਤੋ-ਰਾਤ ਇੱਕ ਸਟਾਰ ਬਣਾ ਦਿੱਤਾ। ਸ਼ੁਭ ਦੇ ਮਸ਼ਹੂਰ ਗੀਤਾਂ ਵਿੱਚ Cheques ,OG ਵਰਗੇ ਕਈ ਸ਼ਾਨਦਾਰ ਗੀਤ ਗਾਏ ਹਨ। 


Related Post