ਪੰਜਾਬੀ ਗਾਇਕ ਸੱਜਣ ਅਦੀਬ ਦਾ ਹੋਇਆ ਵਿਆਹ,ਰਣਜੀਤ ਬਾਵਾ ਨੇ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ

By  Pushp Raj February 23rd 2024 07:00 AM

Sajjan Adeeb wedding: ਬਾਲੀਵੁੱਡ ਤੋਂ  ਲੈ ਕੇ ਪਾਲੀਵੁੱਡ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਰਕੁਲਪ੍ਰੀਤ-ਜੈਕੀ ਭਗਨਾਨੀ ਅਤੇ ਮੈਂਡੀ ਤੱਖਰ ਤੋਂ ਬਾਅਦ ਹੁਣ ਖਬਰ ਆਈ ਹੈ ਕਿ ਪੰਜਾਬੀ ਗਾਇਕ ਸੱਜਣ ਅਦੀਬ (Sajjan Adeeb ) ਨੇ ਵੀ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦੇ ਵਿਆਹ ਦੀ ਵੀਡੀਓ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸਾਂਝੀ ਕੀਤੀ ਹੈ।


ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਰਣਜੀਤ ਬਾਵਾ (Ranjit Bawa) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਰਣਜੀਤ ਬਾਵਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।

View this post on Instagram

A post shared by Ranjit Bawa (@ranjitbawa)

 

ਗਾਇਕ ਸੱਜਣ ਅਦੀਬ ਦਾ ਹੋਇਆ ਵਿਆਹ

ਹਾਲ ਹੀ ਵਿੱਚ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਪੋਸਟ ਕੀਤੀ ਹੈ। ਇਹ ਵੀਡੀਓ ਗਾਇਕ ਸੱਜਣ ਅਦੀਬ ਦੇ ਵਿਆਹ (Sajjan Adeeb wedding) ਦੀ ਹੈ। ਜਿਸ ਵਿੱਚ ਰਣਜੀਤ ਬਾਵਾ ਨਵ-ਵਿਆਹੀ ਜੋੜੀ ਦੇ ਨਾਲ ਖੜ ਕੇ ਗੀਤ ਗਾਉਂਦੇ ਤੇ ਨੱਚਦੇ ਹੋਏ ਇਨ੍ਹਾਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੇ ਹਨ।


ਇਸ ਪੋਸਟ ਵਿੱਚ ਰਣਜੀਤ ਬਾਵਾ ਨੇ ਨਵ-ਵਿਆਹੇ ਜੋੜੇ ਗਾਇਕ ਸੱਜਣ ਅਦੀਬ ਤੇ ਉਨ੍ਹਾਂ ਦੀ ਪਤਨੀ ਨੂੰ ਵਧਾਈ ਦਿੱਤੀ ਹੈ। ਰਣਜੀਤ ਬਾਵਾ ਨੇ ਲਿਖਿਆ ਹੈ, 'ਬਹੁਤ-ਬਹੁਤ ਮੁਬਾਰਕਾਂ ਮੇਰੇ ਵੀਰ ਸੱਜਣ ਅਦੀਬ ਅਤੇ ਸ਼ਾਨਪ੍ਰੀਤ ਨੂੰ...ਮਾਲਕ ਤੁਹਾਡੀ ਜੋੜੀ ਨੂੰ ਬਹੁਤ ਖੁਸ਼ੀਆਂ ਦੇਣ...ਜੁਗ ਜੁਗ ਜੀਓ।' ਇਸ ਦੇ ਨਾਲ ਹੀ ਫੈਨਜ਼ ਵੀ ਇਸ ਨਵ ਵਿਆਹੀ ਜੋੜੀ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਵਿਆਹੁਤਾ ਜੀਵਨ ਵਧਾਈਆਂ ਦੇ ਰਹੇ ਹਨ।


ਸੱਜਣ ਅਦੀਬ ਨੇ ਪਾਲੀਵੁੱਡ ਨੂੰ ਦਿੱਤੇ ਕਈ ਹਿੱਟ ਗੀਤ 

ਦੱਸਣਯੋਗ ਹੈ ਕਿ ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗਾਇਕ ਹੈ, ਜੋ ਪੰਜਾਬ ਦੇ ਜ਼ਿਲ੍ਹੇ ਬਠਿੰਡਾ ਨਾਲ ਸੰਬੰਧਿਤ ਹੈ। ਗਾਇਕ ਨੇ ਗਾਇਕੀ ਦੀ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ ਸੀ।

View this post on Instagram

A post shared by Sajjan Adeeb(ਸੱਜਣ ਅਦੀਬ) (@sajjanadeeb)

 

ਹੋਰ ਪੜ੍ਹੋ: ਸਾਮੰਥਾ ਰੂਥ ਪ੍ਰਭੂ ਨੇ ਆਪਣੇ ਵਧਦੇ ਭਾਰ ਦਾ ਕੀਤਾ ਖੁਲਾਸਾ, ਅਦਾਕਾਰਾ ਨੇ ਸਾਂਝੀ ਕੀਤੀ ਆਪਣੇ ਵਰਕਆਊਟ ਦੀ ਤਸਵੀਰ

ਸੱਜਣ ਅਦੀਬ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅਜਿਹੀ ਸ਼ਖਸੀਅਤ ਹੈ, ਜਿਸਨੇ ਕਾਫੀ ਸੰਘਰਸ਼ ਕੀਤਾ ਹੈ। ਇਸ ਦੌਰਾਨ ਗਾਇਕ ਨੇ ਕਈ ਗੀਤ ਵੀ ਲਿਖੇ ਸਨ। 2016 ਵਿੱਚ ਆਏ ਉਸਦੇ ਗੀਤ 'ਇਸ਼ਕਾਂ ਦੇ ਲੇਖੇ' ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਲਚਲ ਪੈਦਾ ਕਰ ਦਿੱਤੀ ਸੀ। ਇਸ ਗੀਤ ਨੂੰ ਹੁਣ ਤੱਕ 124 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਹੁਣ ਤੱਕ ਸੱਜਣ ਅਦੀਬ ਦੇ ਕਾਫੀ ਸਾਰੇ ਪ੍ਰਸਿੱਧ ਗੀਤ ਆ ਚੁੱਕੇ ਹਨ, ਜਿਸ ਵਿੱਚ 'ਆਹ ਚੱਕ ਛੱਲਾ', 'ਚੇਤਾ ਤੇਰਾ', 'ਇਸ਼ਕ ਤੋਂ ਵੱਧ ਕੇ', 'ਪਿੰਡਾਂ ਦੇ ਜਾਏ' ਆਦਿ ਸ਼ਾਮਿਲ ਹਨ।

Related Post