Ninja: ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਪੰਜਾਬੀ ਗਾਇਕ ਨਿੰਜਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਫੈਨਜ਼ ਨਾਲ ਆਪਣੀ ਲਾਈਫ ਅਪਡੇਟਸ ਵੀ ਸ਼ੇਅਰ ਕਰਦੇ ਰਹਿੰਦੇ ਹਨ। ਲੋਕਾਂ ਵਿਚਾਲੇ ਇੱਕ ਚੰਗੇ ਗਾਇਕ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਨਿੰਜਾ ਹਾਲ ਹੀ 'ਚ ਟ੍ਰੋਲਰਸ ਦੇ ਨਿਸ਼ਾਨੇ 'ਤੇ ਗਏ ਹਨ। ਪੰਜਾਬੀ ਗਾਇਕ ਨਿੰਜਾ ਵੱਲੋਂ ਸੋਸ਼ਲ ਇੰਨਫਿਊਲੈਂਸਰ ਗੋਵਿੰਦਾ ਸਣੇ ਉਸਦੇ ਦੋ ਹੋਰ ਸਾਥੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਲੈ ਨਿੰਜਾ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ।
Punjabi singer Ninja gets trolled: ਮਸ਼ਹੂਰ ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਫੈਨਜ਼ ਨਾਲ ਆਪਣੀ ਲਾਈਫ ਅਪਡੇਟਸ ਵੀ ਸ਼ੇਅਰ ਕਰਦੇ ਰਹਿੰਦੇ ਹਨ। ਲੋਕਾਂ ਵਿਚਾਲੇ ਇੱਕ ਚੰਗੇ ਗਾਇਕ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਨਿੰਜਾ ਹਾਲ ਹੀ 'ਚ ਟ੍ਰੋਲਰਸ ਦੇ ਨਿਸ਼ਾਨੇ 'ਤੇ ਗਏ ਹਨ।
ਪੰਜਾਬੀ ਗਾਇਕ ਨਿੰਜਾ ਵੱਲੋਂ ਸੋਸ਼ਲ ਇੰਨਫਿਊਲੈਂਸਰ ਗੋਵਿੰਦਾ ਸਣੇ ਉਸਦੇ ਦੋ ਹੋਰ ਸਾਥੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਲੈ ਨਿੰਜਾ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਆਖਿਰ ਕੀ ਹੈ ਇਸ ਦਾ ਕਾਰਨ ?
ਦੱਸ ਦਈਏ ਕਿ ਨਿੰਜਾ ਨੇ ਸੋਸ਼ਲ ਮੀਡੀਆ ਪ੍ਰਭਾਵਕ ਨਿੰਜਾ ਦੀ ਤਸਵੀਰ ਸ਼ੇਅਰ ਕਰਦਿਆਂ ਹੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਿੰਜਾ ਨੇ ਲਿਖਿਆ, ਮੇਰੀ ਨੈਤਿਕਤਾ ਅਤੇ ਕਦਰਾਂ ਕੀਮਤਾਂ ਹਮੇਸ਼ਾ ਤੋ ਏਹੀ ਨੇ, ਮੈਂ ਉਹਨਾਂ ਦੇ ਨਾਲ ਖੜਾ ਹਾਂ ਜਿਹਨਾਂ ਨੂੰ ਖੜੇ ਹੋਣਾ ਚਾਹੀਦਾ ਹੈ! ਬਸ ਸਮਰਥਨ ਕਰੋ, ਪ੍ਰਤਿਭਾ ਨੂੰ ਘਟਾਓ ਨਾ !! ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਪ੍ਰਸ਼ੰਸਾ / ਮਦਦ ਕਰੋ 🙏🏻🫡... ਸਮਾਂ ਬਹੁਤ ਵੱਡੀ ਗੱਲ ਹੈ! ਸਿਰਫ ਪ੍ਰਤਿਭਾ ਇਸ ਨੂੰ ਬਦਲ ਸਕਦੀ ਹੈ! #sarbatdabhalla🙏 #TheHood...
ਇਸ ਤਸਵੀਰ ਉੱਪਰ ਯੂਜ਼ਰਸ ਨੇ ਕਮੈਂਟ ਕਰ ਪੰਜਾਬੀ ਗਾਇਕ ਨੂੰ ਕਿਹਾ ਮੈਨੂੰ ਲੱਗਦਾ ਨਿੰਜਾ ਦੀ ਆਈ ਡੀ ਹੈਕ ਕਰਵਾ ਲੀ ਇਨ੍ਹਾਂ ਨੇ... ਸ਼ੇਰਾਂ ਨੂੰ ਕਹਿ ਕੇ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਨਿੰਜਾ ਦੇ ਵੀ ਮਾੜੇ ਦਿਨ ਆ ਗਏ ਲੱਗਦਾ... ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਨਿੰਜਾ ਬਾਈ ਜੇ ਤੂੰ ਇਨ੍ਹਾਂ ਦੀਆਂ 50 ਵੀਡੀਓ ਦੇਖ ਲੈ ਨਾ ਫਿਰ ਤੈਨੂੰ ਪਤਾ ਲੱਗੂ ਵੀ ਏਹ ਸਾਲ਼ੇ ਜਮਾ ਬਰੀਕ ਤੋ ਬਰੀਕ ਕਰਕੇ ਭੋਰਦੇ ਹਨ।
ਹੋਰ ਪੜ੍ਹੋ: Happy Birthday Tarsem Jassar: ਜਾਣੋ ਕਿੰਝ ਸ਼ੁਰੂ ਹੋਇਆ ਤਰਸੇਮ ਜੱਸਣ ਦੀ ਗਾਇਕੀ ਦਾ ਸਫ਼ਰ
ਕੌਣ ਹੈ ਗੋਵਿੰਦਾ ?
ਪੰਜਾਬੀ ਗਾਇਕ ਨਿੰਜਾ ਵੱਲੋਂ ਜੋ ਤਸਵੀਰ ਸ਼ੇਅਰ ਕੀਤੀ ਗਈ ਹੈ, ਇਹ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ। ਦੱਸ ਦੇਈਏ ਕਿ ਗੋਵਿੰਦਾ ਸੋਸ਼ਲ ਮੀਡੀਆ ਰੀਲਜ਼ ਬਣਾਉਂਦਾ ਹੈ। ਇਸ ਦੌਰਾਨ ਉਸਦੇ ਵੀਡੀਓ ਜਿੱਥੇ ਕੁਝ ਯੂਜ਼ਰਸ ਨੂੰ ਹਸਾਉਂਦੇ ਹਨ, ਉੱਥੇ ਹੀ ਕਈਆਂ ਵੱਲੋਂ ਉਸਦਾ ਮਜ਼ਾਕ ਉਡਾਇਆ ਜਾਂਦਾ ਹੈ। ਇਸ ਦੌਰਾਨ ਨਿੰਜਾ ਵੱਲੋਂ ਸਾਂਝੀ ਕੀਤੀ ਇਹ ਤਸਵੀਰ ਚਰਚਾ ਵਿੱਚ ਹੈ।