ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਵਾਪਰਿਆ ਵੱਡਾ ਹਾਦਸਾ, ਗਾਇਕ ਦੀ ਗੱਡੀ ਰੋਕ ਕੀਤੀ ਗਈ ਲੁੱਟਣ ਦੀ ਕੋਸ਼ਿਸ਼

ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਨਾਲ ਹਾਲ ਹੀ 'ਚ ਵੱਡਾ ਹਾਦਸਾ ਵਾਪਰਿਆ। ਗਾਇਕ ਦੇ ਨਾਲ ਲੁੱਟ- ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਦੀ ਜਾਣਕਾਰੀ ਖ਼ੁਦ ਗਾਇਕ ਵੱਲੋਂ ਸਾਂਝੀ ਕੀਤੀ ਗਈ ਹੈ।

By  Pushp Raj July 3rd 2023 12:43 PM -- Updated: July 3rd 2023 01:17 PM

Kanwar Grewal Face robbery: ਪੰਜਾਬ ਦੇ ਮਸ਼ਹੂਰ  ਸੂਫੀ ਗਾਇਕ ਕੰਵਰ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਹਾਲ ਹੀ 'ਚ ਕੰਵਰ ਗਰੇਵਾਲ ਨਾਲ ਹੈਰਾਨ ਕਰ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇਸ ਗੱਲ ਦਾ ਖੁਲਾਸਾ ਖ਼ੁਦ ਕੰਵਰ ਗਰੇਵਾਲ ਨੇ ਕੀਤਾ ਹੈ ਤੇ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। 


ਦੱਸ ਦਈਏ ਕਿ ਕੰਵਰ ਗਰੇਵਾਲ ਨੇ ਦੋ ਦਿਨ ਪਹਿਲਾਂ ਹੀ ਪੰਜਾਬ ਦੇ ਗੁਰਾਇਆ ਹਾਈਵੇ ‘ਤੇ ਆਪਣੇ ਨਾਲ ਹੋਈ ਲੁੱਟ ਦੀ ਘਟਨਾ ਦਾ ਕਿੱਸਾ ਸੁਣਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ।

ਹਾਲਾਂਕਿ ਇਹ ਵੀਡੀਓ ਇੱਕ ਨਿੱਜੀ ਯੂਜ਼ਰ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਪਲੋਡ ਕੀਤੀ ਗਈ ਹੈ। ਇਸ ਘਟਨਾ ਬਾਰੇ ਕੰਵਰ ਗਰੇਵਾਲ ਨੇ ਦੱਸਿਆ ਉਹ ਫਗਵਾੜਾ ਤੋਂ ਗੋਰਾਇਆਂ ਵੱਲ ਜਾ ਰਹੇ ਸਨ ਆਪਣੀ ਟੀਮ ਨਾਲ ਕਾਰ 'ਚ ਜਾ ਰਹੇ ਸਨ। ਇਸ ਦੌਰਾਨ ਹਾਈਵੇ 'ਤੇ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਰੋਕੀ ਤੇ ਉਸ ਵਿੱਚ ਬੈਠ ਗਏ। 

ਗਾਇਕ ਨੇ ਅੱਗੇ ਦੱਸਿਆ ਕਿ ਉਹ ਪੰਜ ਭਰਾ ਸੀ ਤੇ... ਮੈਂ ਇੱਕਲਾ ਹੀ ਸੀ ਅੰਮ੍ਰਿਤਸਰ ਤੋਂ  ਇਕੱਲਾ ਹੀ ਵਾਪਸ ਆ ਰਿਹਾ ਸੀ ਤਾਂ ਪੌਣੇ ਦੋ ਵਜੇ ਦੇ ਵਿਚਕਾਰ ਕੁਝ ਨੌਜਵਾਨਾਂ ਨੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਦੀ ਕਾਰ ‘ਚ ਬੈਠ ਗਏ। 

ਉਨ੍ਹਾਂ ਅੱਗੇ ਕਿਹਾ ਕਿ ਕਾਰ ਵਿੱਚ ਨੌਵੇਂ ਮੋਹੱਲੇ ਦੇ ਸਲੌਕ ਚੱਲੀ ਜਾਂਦੇ ਸੀ ਮੈਂ ਆਰਾਮ ਨਾਲ ਸੁਣਦਾ-ਸੁਣਦਾ ਚੱਲੀ ਗਈ। ਥੋੜ੍ਹਾ ਅੱਗੇ ਜਾਣ ‘ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਇੱਥੇ ਹੀ ਉਤਾਰ ਦਿਓ ਅਤੇ ਕਹਿਣ ਲੱਗੇ ਕਿ ਅਸੀਂ ਲੁੱਟਣ ਲਈ ਤੁਹਾਡੀ ਕਾਰ ‘ਚ ਬੈਠੇ ਹਾਂ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੰਵਰ ਗਰੇਵਾਲ ਕਾਰ ‘ਚ ਹਨ।

ਇਸ ਤੋਂ ਬਾਅਦ ਕਲਾਕਾਰ ਨੇ ਉਨ੍ਹਾਂ ਚੋਰਾਂ ਨੂੰ 500 ਰੁਪਏ ਦੇ ਕੇ ਦੁੱਧ ਪੀਣ ਲਈ ਕਿਹਾ  ਤੇ ਅਜਿਹੇ ਮਾੜੇ ਕੰਮ ਨਾਂ ਕਰਨ ਲਈ ਕਿਹਾ ਅਤੇ ਫਿਰ ਉਹ ਉਥੋਂ ਚਲੇ ਗਏ। ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤਿਆਰ ਰਹਿਣ ਦੀ ਲੋੜ ਹੈ। ਇਸ ਘਟਨਾ ਵਿੱਚ ਲੁਟੇਰੇ ਕੰਵਰ ਗਰੇਵਾਲ ਨੂੰ ਇਸ ਲਈ ਛੱਡ ਕੇ ਚਲੇ ਗਏ ਕਿਉਂਕਿ ਉਹ ਇਕ ਮਸ਼ਹੂਰ ਸ਼ਖਸੀਅਤ ਸਨ। ਹਾਲਾਂਕਿ ਕਿਸੇ ਆਮ ਇਨਸਾਨ ਨਾਲ ਸ਼ਾਇਦ ਅਜਿਹਾ ਨਹੀਂ ਹੋਣਾ ਸੀ।

View this post on Instagram

A post shared by Mslivetv (@mslivetv)


ਹੋਰ ਪੜ੍ਹੋ: Bigg Boss OTT 2: ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ ਦੇ ਘਰ ਪਹੁੰਚੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ, ਵੇਖੋ ਕਿੰਝ ਲਾਈਆਂ ਰੌਣਕਾਂ 


ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਗਾਇਕ ਲਈ  ਆਪਣਾ ਭਰਪੂਰ ਪਿਆਰ ਬਰਸਾ ਰਹੇ ਹਨ ਤੇ ਕਈ ਗਾਇਕ ਦੀ ਸ਼ਲਾਘਾ ਕਰ ਰਹੇ ਹਨ ਕਿ ਕਈ ਵਾਰ ਚੰਗਾ ਕਰਕੇ ਕਿਸੇ ਨੂੰ ਕੁਰਾਹੇ ਤੋਂ ਚੰਗੇ ਰਾਹ ਪਾਇਆ ਜਾ ਸਕਦਾ ਹੈ। 

 




Related Post