ਕੈਨੇਡਾ ‘ਚ ਪੰਜਾਬੀ ਗਾਇਕ ਕਾਕਾ ਵਿਰਕ ਦਾ ਦਿਹਾਂਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗਾਇਕ

ਕੈਨੇਡਾ ‘ਚ ਪੰਜਾਬੀ ਗਾਇਕ ਕਾਕਾ ਵਿਰਕ ਦਾ ਦਿਹਾਂਤ ਹੋ ਗਿਆ ਹੈ ।ਗਾਇਕ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਰਹਿ ਰਿਹਾ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ।ਉਸ ਦਾ ਅਸਲ ਨਾਂਅ ਰਵਿੰਦਰ ਪਾਲ ਸਿੰਘ ਸੀ ।

By  Shaminder May 29th 2024 05:25 PM

ਕੈਨੇਡਾ ‘ਚ ਪੰਜਾਬੀ ਗਾਇਕ ਕਾਕਾ ਵਿਰਕ (Kaka Virk) ਦਾ ਦਿਹਾਂਤ (Death)ਹੋ ਗਿਆ ਹੈ ।ਗਾਇਕ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ‘ਚ ਰਹਿ ਰਿਹਾ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ।ਉਸ ਦਾ ਅਸਲ ਨਾਂਅ ਰਵਿੰਦਰ ਪਾਲ ਸਿੰਘ ਸੀ । ਬੀਤੀ ਰਾਤ ਗਾਇਕ ਆਪਣੇ ਦੋਸਤਾਂ ਦੇ ਨਾਲ ਖਾਣਾ ਖਾਣ ਗਿਆ ਸੀ ਅਤੇ ਇਸ ਤੋਂ ਬਾਅਦ ਦੋਸਤ ਤਾਂ ਆਪੋ ਆਪਣੇ ਘਰ ਚਲੇ ਗਏ । ਪਰ ਕਾਰ ‘ਚ ਹੀ ਗਾਇਕ ਨੂੰ ਹਾਰਟ ਅਟੈਕ ਆਇਆ ਤੇ ਉਸ ਦੀ ਮੌਤ ਹੋ ਗਈ ।  


ਹੋਰ ਪੜ੍ਹੋ  : ਬੱਬੂ ਮਾਨ ਗੁਰੁ ਰੰਧਾਵਾ ਦੇ ਨਾਲ ਚੁੱਲ੍ਹੇ ‘ਤੇ ਚਾਹ ਬਣਾਉਂਦੇ ਹੋਏ ਆਏ ਨਜ਼ਰ, ਵੇਖੋ ਵੀਡੀਓ

ਦੋ ਗੀਤ ਕੀਤੇ ਸਨ ਰਿਲੀਜ਼ 

ਗਾਇਕ ਦੇ ਕਰੀਬੀਆਂ ਮੁਤਾਬਕ ਉਸ ਨੂੰ ਲਿਖਣ ਤੇ ਗਾਣੇ ਗਾਉਣ ਦਾ ਸ਼ੌਂਕ ਸੀ ਤੇ ਉਹ ਆਪਣਾ ਯੂਟਿਊਬ ਚੈਨਲ ਵੀ ਚਲਾਉਂਦਾ ਸੀ । ਹੁਣ ਤੱਕ ਉਸ ਨੇ ਆਪਣੇ ਦੋ ਗੀਤ ਰਿਲੀਜ਼ ਕੀਤੇ ਸਨ ।ਉਸ ਨੇ ਨੋ ਮਨੀ ਅਤੇ ਵਾਏ ਯੂ ਹੇਟ ਨਾਂਅ ਦੇ ਦੋ ਗੀਤ ਹੀ ਹਾਲੇ ਤੱਕ ਰਿਲੀਜ਼ ਕੀਤੇ ਸਨ । ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਆਪਣੇ ਪੁੱਤਰ ਦੀ ਲਾਸ਼ ਮੰਗਵਾਉਣ ਦੀ ਅਪੀਲ ਕੀਤੀ ਹੈ। ਕਾਕਾ ਵਿਰਕ ਦੇ ਦਿਹਾਂਤ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਦੁੱਖ ਦੀ ਇਸ ਘੜੀ ਹਰ ਕੋਈ ਇਸ ਪਰਿਵਾਰ ਦੇ ਨਾਲ ਦੁੱਖ ਜਤਾ ਰਿਹਾ ਹੈ। 


 

 



Related Post