kaka:ਪੰਜਾਬੀ ਗਾਇਕ ਕਾਕਾ ਵੀ ਐਕਟਿੰਗ ਕਰਦੇ ਆਉਣਗੇ ਨਜ਼ਰ, ਇਸ ਫ਼ਿਲਮ ਰਾਹੀਂ ਕਰਨਗੇ ਆਪਣਾ ਪਹਿਲਾ ਪਾਲੀਵੁੱਡ ਡੈਬਿਊ

ਪੰਜਾਬੀ ਗਾਇਕ ਕਾਕਾ ਅਕਸਰ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਹਾਲ ਹੀ 'ਚ ਗਾਇਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਗਾਇਕੀ ਕਰਨ ਦੇ ਨਾਲ-ਨਾਲ ਹੁਣ ਕਾਕਾ ਜਲਦ ਹੀ ਫ਼ਿਲਮਾਂ 'ਚ ਐਕਟਿੰਗ ਕਰਦੇ ਹੋਏ ਵੀ ਨਜ਼ਰ ਆਉਣਗੇ।

By  Pushp Raj May 1st 2023 02:55 PM -- Updated: May 1st 2023 03:18 PM

Punjabi Singer Kaka Debut in Punjabi Films: ਮਸ਼ਹੂਰ ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਉਨ੍ਹਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ ‘ਸ਼ੇਪ’ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਹਾਲ ਹੀ ਵਿੱਚ ਗਾਇਕ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਕਾਕਾ ਜਲਦ ਹੀ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆਓਣਗੇ। ਆਓ ਜਾਣਦੇ ਹਾਂ ਕੀ ਇਹ ਸੱਚ ਹੈ।


ਪੰਜਾਬੀ ਗਾਇਕ ਕਾਕਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕਰਦੇ ਹਨ ਤੇ ਉਨ੍ਹਾਂ ਨਿੱਤ ਨਵੇਂ ਟਾਸਕ ਦੇ ਕੇ ਮਸਤੀ ਕਰਦੇ  ਨਜ਼ਰ ਆਉਂਦੇ ਹਨ। ਹੁਣ ਗਾਇਕ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਕਾ ਫ਼ਿਲਮਾਂ 'ਚ ਐਕਟਿੰਗ ਕਰਦੇ ਨਜ਼ਰ ਆਉਣਗੇ। 

ਆਪਣੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕਰਦਿਆਂ ਕਾਕਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਗਾਇਕ ਨੇ ਆਪਣੀ ਪੋਸਟ 'ਚ ਦੱਸਿਆ ਕਿ ਉਹ ਜਲਦ ਹੀ ਪੰਜਾਬੀ ਫਿਲਮ ਇੰਡਸਟਰੀ ‘ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਨੇ ਖੁ਼ਦ ਆਪਣੇ ਪਹਿਲੇ ਪਾਲੀਵੁੱਡ ਡੈਬਿਊ  ਦਾ ਐਲਾਨ ਕੀਤਾ ਹੈ।

 ਕਾਕੇ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਪੋਸਟ ਪਾਈ ਹੈ, ਜਿਸ ਵਿੱਚ ਉਸ ਨੇ ਲਿਖਿਆ, ‘ਤੁਹਾਡਾ ਕਾਕਾ ਬਾਈ ਨਵਾਂ ਪੰਗਾ ਲੈਣ ਜਾ ਰਿਹਾ ਹੈ, ਮੂਵੀ ਆਲਾ। ਪਰ ਇੱਕ ਵਧੀਆ ਕੋਸ਼ਿਸ਼ ਆ। ਐਕਟਿੰਗ ਮੈਨੂੰ ਆਉਂਦੀ ਨਹੀਂ, ਪਰ ਡਾਇਰੈਕਟਰ ਸਾਬ੍ਹ ਗੱਬਰ ਸੰਗਰੂਰ ਕਰਵਾ ਹੀ ਲੈਂਦੇ ਨੇ ਕਿਸੇ ਸਕੀਮ ਨਾਲ। ਕਿਰਪਾ ਬਨਾਈ ਰੱਖਿਓ ਮਿੱਤਰੋ।’ 

ਦੱਸ ਦਈਏ ਕਿ ਕਾਕਾ ‘ਵ੍ਹਾਈਟ ਪੰਜਾਬ’ ਫਿਲਮ ਤੋਂ ਐਕਟਿੰਗ ਦੀ ਦੁਨੀਆ ‘ਚ ਕਿਸਮਤ ਅਜ਼ਮਾਉਣ ਜਾ ਰਿਹਾ ਹੈ। ਫਿਲਹਾਲ ਇਸ ਫਿਲਮ ਬਾਰੇ ਜਾਂ ਇਸ ਦੀ ਸਟਾਰਕਾਸਟ ਬਾਰੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ। ਕਾਕੇ ਨੇ ਸਿਰਫ ਫ਼ਿਲਮ ਦਾ ਨਾਂ ਤੇ ਆਪਣੇ ਡੈਬਿਊ ਦਾ ਐਲਾਨ ਹੀ ਕੀਤਾ ਹੈ।


ਹੋਰ ਪੜ੍ਹੋ: Baby Shower 'ਚ ਪਤੀ ਜੈਦ ਨਾਲ ਮਸਤੀ ਕਰਦੀ ਨਜ਼ਰ ਆਈ ਗੌਹਰ ਖ਼ਾਨ, ਵੇਖੋ ਖੂਬਸੂਰਤ ਤਸਵੀਰਾਂ

ਇਨ੍ਹਾਂ ਜ਼ਰੂਰ ਸਾਹਮਣੇ ਆਇਆ ਹੈ ਕਿ ਫਿਲਮ ਨੂੰ ਗੱਬਰ ਸੰਗਰੂਰ ਡਾਇਰੈਕਟ ਕਰ ਰਿਹਾ ਹੈ।ਕਾਬਿਲੇਗ਼ੌਰ ਹੈ ਕਿ ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 2017 ‘ਚ ਕੀਤੀ ਸੀ। ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉਹ ਗਾਇਕੀ ਦੀ ਦੁਨੀਆ ਦਾ ਚਮਕਦਾਰ ਸਿਤਾਰਾ ਬਣ ਕੇ ਉੱਭਰਿਆ ਹੈ।



Related Post