Viral Video: ਪੰਜਾਬੀ ਗਾਇਕ ਕਾਕਾ ਦੀ ਅਜੀਬੋ ਗਰੀਬ ਹਰਕਤ ਵੇਖ ਹੈਰਾਨ ਹੋਏ ਫੈਨਜ਼, ਬੀਅਰ 'ਚ ਬਿਸਕੁਟ ਡੁਬੋ ਕੇ ਖਾਂਦੇ ਹੋਏ ਆਏ ਨਜ਼ਰ

surprised to see his video ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਡਾ ਨਾਮ ਬਣ ਚੁੱਕੇ ਗਾਇਕ ਕਾਕਾ ਜਲਦ ਹੀ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਹਾਲ ਹੀ 'ਚ ਗਾਇਕ ਕਾਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਫੈਨਜ਼ ਵੀ ਹੈਰਾਨ ਰਹਿ ਗਏ ਹਨ।

By  Pushp Raj July 10th 2023 06:27 PM

Punjabi Singer Kaka Viral Video: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੀ ਗਾਇਕੀ ਦੇ ਦਮ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਉਨ੍ਹਾਂ ਨੇ ਇੰਡਸਟਰੀ ਕਈ  ਹਿੱਟ ਗੀਤ ਦਿੱਤੇ ਹਨ।ਗਾਇਕੀ ਦੇ ਸਫਰ ਮਗਰੋਂ ਕਾਕਾ ਜਲਦ ਹੀ ਐਕਟਿੰਗ ਦੀ ਦੁਨੀਆ 'ਚ ਵੀ ਕਦਮ ਰੱਖਣ ਜਾ ਰਹੇ ਹਨ। 


ਣੀ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਹੁਣ ਮੁੜ ਤੋਂ ਇੱਕ ਵਾਰ ਫਿਰ ਕਾਕਾ ਜੀ ਆਪਣੀ ਇੱਕ ਵੀਡੀਓ ਦੇ ਚੱਲਦੇ ਸੁਰਖੀਆਂ 'ਚ ਛਾਏ ਹੋਏ ਹਨ। ਹੁਣ ਕਾਕਾ ਨੇ ਕੁੱਝ ਅਜਿਹੀ ਹਰਕਤ ਕੀਤੀ ਹੈ ਕਿ ਉੇਹ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

 ਦਰਅਸ਼ਲ, ਕਾਕਾ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਬੀਅਰ ਵਿੱਚ ਬਿਸਕੁਟ ਡੁਬੋ ਕੇ ਖਾਂਦੇ ਹੋਏ ਨਜ਼ਰ ਆ ਰਹੇ ਹਨ।  ਉਨ੍ਹਾ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੀਅਰ 'ਚ ਬਿਸਕੁਟ ਡੁਬੋ ਕੇ ਖਾਣ ਦਾ ਡੇਅਰ ਮਿਲਿਆ ਹੈ। ਇਸ ਲਈ ਉਹ ਅਜਿਹਾ ਕਰ ਰਹੇ ਹਨ ਉਂਝ ਲੋਕ ਚਾਹ 'ਚ ਬਿਸਕੁਲ ਡੁਬੋ ਕੇ ਖਾਂਦੇ ਹਨ।   

View this post on Instagram

A post shared by Kaka (@kaka._.ji)


 ਹੋਰ ਪੜ੍ਹੋ: Guru Dutt Birth Anniversary: ਇੱਕ ਕਮੀਜ਼ ਦੇ ਕਾਰਨ ਗੁਰੂ ਦੱਤ ਤੇ ਦੇਵ ਆਨੰਦ ਬਣੇ ਸੀ ਚੰਗੇ ਦੋਸਤ, ਜਾਣੋ ਇਹ ਦਿਲਚਸਪ ਕਹਾਣੀ

ਗਾਇਕ ਕਾਕਾ ਦੀ ਇਹ ਤਸਵੀਰਾਂ ਤੇ ਵੀਡੀਓ ਵੇਖ ਕੇ ਫੈਨਜ਼ ਹੈਰਾਨ ਰਹਿ ਗਏ ਹਨ। ਕਈ ਯੂਜ਼ਰਸ ਨੇ ਕਮੈਂਟ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

 ਦੱਸ ਦਈਏ ਕਿ ਕਾਕਾ ਨੇ ਸਾਲ 2016 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਉਹ ਆਟੋ ਚਲਾਉਂਦਾ ਸੀ। ਉਸ ਨੇ ਇਹ ਮੁਕਾਮ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ 'ਤੇ ਹਾਸਲ ਕੀਤਾ ਹੈ। ਉਸ ਨੇ ਆਪਣੇ 7 ਸਾਲ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹਾਲ ਹੀ 'ਚ ਕਾਕੇ ਨੇ ਆਪਣੇ ਨਵੇਂ ਗਾਣੇ 'ਗੀਤ ਲੱਗਦੈ' ਦਾ ਵੀ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।


Related Post