Gurnam Bhullar: ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਹੋਈ ਮੰਗਣੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਆਪਣੀ ਅਦਾਕਾਰੀ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਹਨ। ਹਾਲ ਹੀ 'ਚ ਗੁਰਨਾਮ ਭੁੱਲਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦੀ ਮੰਗਣੀ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਹਨ।

By  Pushp Raj November 4th 2023 05:16 PM -- Updated: November 4th 2023 05:17 PM

Gurnam Bhullar engagement video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਆਪਣੀ ਅਦਾਕਾਰੀ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਹਨ। ਹਾਲ ਹੀ 'ਚ ਗੁਰਨਾਮ ਭੁੱਲਰ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦੀ ਮੰਗਣੀ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਗਾਇਕ ਨੂੰ ਵਧਾਈਆਂ ਦੇ ਰਹੇ ਹਨ। 


ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗੁਰਨਾਮ ਭੁੱਲਰ ਦੇ ਨਾਲ ਇੱਕ ਕੁੜੀ ਬੈਠੀ ਹੋਈ ਨਜ਼ਰ ਆ ਰਹੀ ਹੈ। ਗਾਇਕ ਦੇ ਸਿਰ 'ਤੇ ਪੱਗ ਬੰਨ੍ਹੀ ਹੋਈ ਹੈ ਤੇ ਉਹ ਇਸ ਵੀਡੀਓ 'ਚ ਕਾਫੀ ਸੋਹਣੇ ਵਿਖਾਈ ਦੇ ਰਹੇ ਹਨ। 

ਗੁਰਨਾਮ ਭੁੱਲਰ ਦੀ ਇਹ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਵੇਖ ਕੇ ਲੋਕ ਇਹ ਕਿਆਸ ਲਗਾ ਰਹੇ ਹਨ ਨੇ ਕੀ ਗੁਰਨਾਮ ਭੁੱਲਰ ਦੀ ਮੰਗਣੀ ਹੋਈ ਗਈ ਹੈ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

View this post on Instagram

A post shared by Punjabi Grooves (@punjabi_grooves)


ਹੋਰ ਪੜ੍ਹੋ: Ahoi Ashtami 2023:ਜਾਣੋ ਅਹੋਈ ਅਸ਼ਟਮੀ ਦੇ ਵਰਤ ਦਾ ਸ਼ੁਭ ਮਹੂਰਤ, ਪੂਜਾ ਦਾ ਸਮਾਂ ਤੇ ਕਿਉਂ ਰੱਖਿਆ ਜਾਂਦਾ ਹੈ ਅਹੋਈ ਅਸ਼ਟਮੀ ਦਾ ਵਰਤ  

ਹਲਾਂਕਿ ਗੁਰਨਾਮ ਭੁੱਲਰ ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਵੀਡੀਓ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਜੇਕਰ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਇਸ ਸਾਲ ਕਈ ਫਿਲਮਾਂ ਆਈਆਂ, ਜਿਨ੍ਹਾਂ ਨੂੰ ਬਾਕਸ ਆਫਿਸ 'ਤੇ ਭਰਪੂਰ ਪਿਆਰ ਮਿਲਿਆ। 


Related Post