Amrit Maan: ਪੰਜਾਬੀ ਗਾਇਕ ਅਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰ ਹੋਏ ਭਾਵੁਕ, ਗਾਇਕ ਨੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ
ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਹਾਲ ਹੀ ਵਿੱਚ ਆਪਣੀ ਮਾਂ ਨਾਲ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਮਾਂ ਦੀ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਹ ਬੇਹੱਦ ਭਾਵੁਕ ਹੋ ਗਏ। ਗਾਇਕ ਨੇ ਆਪਣੀ ਲਈ ਇੱਕ ਭਾਵੁਕ ਕਰ ਦੇਣ ਵਾਲਾ ਨੋਟ ਵੀ ਲਿਖਿਆ ਹੈ।
Amrit Maan remembers his mother: ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਦਰਸ਼ਕਾਂ ਦਾ ਮਨ ਮੋਹਿਆ ਹੈ। ਕਲਾਕਾਰ ਹੁਣ ਤੱਕ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕਿਆ ਹੈ। ਅੰਮ੍ਰਿਤ ਮਾਨ ਹਾਲ ਹੀ ਵਿੱਚ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ।
ਗੀਤਾਂ ਤੋਂ ਇਲਾਵਾ ਅੰਮ੍ਰਿਤ ਮਾਨ ਸੋਸ਼ਲ ਮੀਡੀਆ ਦੇ ਜਰਿਏ ਫੈਨਜ਼ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਇਹ ਅੰਮ੍ਰਿਤ ਮਾਨ ਦੇ ਬਚਪਨ ਦੀ ਤਸਵੀਰ ਹੈ ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਬੇਹੱਦ ਇਮੋਸ਼ਨਲ ਪੋਸਟ ਲਿਖਿਆ ਹੈ। ਅੰਮ੍ਰਿਤ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, "ਓ ਵੀ ਦਿਨ ਹੁੰਦੇ ਸੀ ????... ਕੋਈ ਵੀ ਇਹੋ ਜਿਹਾ ਦਿਨ ਨੀ ਹੁੰਦਾ ਜੋ ਤੁਹਾਨੂੰ ਯਾਦ ਕੀਤੇ ਬਿਨਾ ਲੰਘ ਜਾਵੇ ਮਾਂ ????... ਮਾਂ ਮੈਨੂੰ ਪੂਰਾ ਤਿਆਰ ਸ਼ਿਆਰ ਕਰਕੇ ਲੈ ਕੇ ਜਾਂਦੇ ਸੀ... ਕਿਤੇ ਵੀ ਜਾਣਾ ਹੁੰਦਾ ਸੀ... ਤਸਵੀਰ ਮੇਰੇ ਦਿਲ ਦੇ ਬਹੁਤ ਨੇੜੇ ਆ... ਇੰਝ ਲੱਗਦਾ ਹੈ ਅੱਜ ਵੀ ਮਾਂ ਮੇਰੇ ਨੇੜੇ- ਤੇੜੇ ਹੀ ਆ...।"
ਗਾਇਕ ਦੀ ਇਸ ਪੋਸਟ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਵੀ ਬੇਹੱਦ ਭਾਵੁਕ ਹੋ ਗਏ। ਇਸ ਤਸਵੀਰ ਉੱਪਰ ਕਮੈਂਟ ਕਰਕੇ ਫੈਨਜ਼ ਗਾਇਕ ਨੂੰ ਹੌਸਲਾ ਦਿੰਦੇ ਨਜ਼ਰ ਆਏ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਾਂ ਬਿੰਨ੍ਹਾਂ ਕੋਈ ਨਾ ਲਾਡ ਲਡਾਉਂਦਾ, ਰੋਂਦਿਆਂ ਨੂੰ ਨਾ ਚੁੱਪ ਕਰਾਉਂਦਾ ????... ਇੱਕ ਹੋਰ ਫੈਨ ਨੇ ਕਿਹਾ, ਧੁੱਪ ਤਾਂ ਰਹਿੰਦੀ ਏ ਛਾਂ ਨਹੀਂ ਹੁੰਦੀ ਜਿਹਦੇ ਸਿਰ ਤੇ ਮਾਂ ਨਹੀਂ ਹੁੰਦੀ। "
ਹੋਰ ਪੜ੍ਹੋ: Salman Khan:ਸਲਮਾਨ ਖ਼ਾਨ ਵੱਲੋਂ ਵਿਆਹ ਨਾਂ ਕਰਵਾਉਣ ਦੀ ਵਜ੍ਹਾ ਆਈ ਸਾਹਮਣੇ, ਪਿਤਾ ਸਲੀਮ ਖ਼ਾਨ ਨੇ ਕੀਤਾ ਖੁਲਾਸਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਦਾ ਗੀਤ 'Take off' ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।