ਵਿਆਹ ਬੰਧਨ 'ਚ ਬੱਝੇ ਪੰਜਾਬੀ ਗਾਇਕ A-Kay, ਨਿੰਜਾ ਤੇ ਜੀ ਖਾਨ ਨੇ ਵਿਆਹ 'ਚ ਲਾਈ ਰੌਣਕਾਂ, ਵੇਖੋ ਵੀਡੀਓ

ਵਿਆਹ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪੰਜਾਬੀ ਇੰਡਸਟਰੀ 'ਚ ਵੀ ਰੌਣਕਾਂ ਲੱਗ ਗਈਆਂ ਹਨ, ਜੀ ਹਾਂ ਗਾਇਕ ਗੁਰਨਾਮ ਭੁੱਲਰ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਗਾਇਕ A-Kay ਵੀ ਵਿਆਹ ਬੰਧਨ 'ਚ ਬੱਝ ਚੁੱਕੇ ਹਨ, ਗਾਇਕ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

By  Pushp Raj November 28th 2023 11:02 AM -- Updated: November 28th 2023 11:44 AM

Punjabi Singer A kay Wedding: ਵਿਆਹ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਪੰਜਾਬੀ ਇੰਡਸਟਰੀ 'ਚ ਵੀ ਰੌਣਕਾਂ ਲੱਗ ਗਈਆਂ ਹਨ, ਜੀ ਹਾਂ ਗਾਇਕ ਗੁਰਨਾਮ ਭੁੱਲਰ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਗਾਇਕ ਗਾਇਕ A-Kay ਵੀ ਵਿਆਹ ਬੰਧਨ 'ਚ ਬੱਝ ਚੁੱਕੇ ਹਨ, ਗਾਇਕ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

  View this post on Instagram

A post shared by A-Kay (@akaynation)

ਦੱਸ ਦਈਏ ਕਿ ਗਾਇਕ A kay  ‘ਡੋਰਾਂ ਉਸ ਰੱਬ ‘ਤੇ, ‘ਮੁੰਡਾ ਆਈਫੋਨ ਵਰਗਾ’, ‘ਦੀ ਲੋਸਟ ਲਾਈਫ’, ‘ਬ੍ਰਾਉਨ ਬੁਆਏ’, ‘ਤਾਰੇ’ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਏ ਕੇਅ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਹਨ।  

ਹਾਲ ਹੀ 'ਚ ਗਾਇਕ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ, ਜਿਸ ਤੋਂ ਗਾਇਕ ਦੇ ਫੈਨਜ਼ ਹੈਰਾਨ ਹਨ। ਗਾਇਕ ਦੇ ਵਿਆਹ ਵਿੱਚ ਗਾਇਕ ਨਿੰਜਾ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ਉੱਤੇ ਗਾਇਕ ਏ ਕੇ ਦੇ ਵਿਆਹ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। 

View this post on Instagram

A post shared by Punjabi Grooves (@punjabi_grooves)


ਹੋਰ ਪੜ੍ਹੋ: ਦੀਪ ਸਿੱਧੂ ਮਗਰੋਂ ਕੀ ਰੀਨਾ ਰੌਏ ਨੂੰ ਮੁੜ ਹੋਇਆ ਪਿਆਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਏ ਕੇ ਲਾੜੇ ਦੇ ਲਿਬਾਸ 'ਚ ਸਜੇ ਹੋਏ ਨਜ਼ਰ ਆ ਰਹੇ ਹਨ। ਨਵ -ਵਿਆਹੀ ਜੋੜੀ ਸਟੇਜ਼ 'ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਗਾਇਕ ਏ ਕੇ ਆਪਣੀ ਪਤਨੀ ਲਈ ਖਾਸ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਗਾਇਕ ਨਿੰਜਾ ਤੇ ਜੀ ਖਾਨ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਹਨ ਜੋ ਕਿ ਨਵ ਵਿਆਹੀ ਜੋੜੀ ਨਾਲ ਡਾਂਸ ਕਰ ਰਹੇ ਹਨ। ਫੈਨਜ਼ ਗਾਇਕ ਏ ਕੇ ਤੇ ਉਨ੍ਹਾਂ ਦੀ ਪਤਨੀ ਨੂੰ ਵਧਾਈਆਂ ਦੇ ਰਹੇ ਹਨ। 

Related Post