ਕਮਲ ਚੀਮਾ ਨੇ ਵਧਾਇਆ ਪੰਜਾਬੀਆਂ ਮਾਣ, ਅਦਾਕਾਰਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ, ਵੇਖੋ ਤਸਵੀਰਾਂ
ਮਸ਼ਹੂਰ ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਚੀਮਾ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਹਾਲ ਹੀ ਵਿੱਚ ਕਮਲ ਚੀਮਾ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
Kamal Cheema honored with Dadasaheb Phalke Award: ਪੰਜਾਬ ਦੀ ਮਸ਼ਹੂਰ ਮਾਡਲ ਤੇ ਅਦਾਕਾਰਾ ਕਮਲ ਚੀਮਾਂ ਬੇਹੱਦ ਖੂਬਸੂਰਤ ਹੈ। ਆਪਣੀ ਖੂਬਸੂਰਤੀ ਦੇ ਨਾਲ-ਨਾਲ ਕਮਲ ਚੀਮਾ ਨੇ ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਮਨੋਰੰਜਨ ਖ਼ੇਤਰ 'ਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਕਿ ਪੰਜਾਬੀਆਂ ਲਈ ਬੇਹੱਦ ਮਾਣ ਦੀ ਗੱਲ ਹੈ।
ਹਾਲ ਹੀ ਵਿੱਚ ਕਮਲ ਚੀਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਕੇ ਆਪਣੇ ਫੈਨਜ਼ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਪੋਸਟ ਤੇ ਵੀਡੀਓ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਕਮਲ ਚੀਮਾ ਦਾ ਬੇਹੱਦ ਖੂਬਸੂਰਤ ਅੰਦਾਜ਼ ਵੇਖ ਸਕਦੇ ਹੋ, ਅਦਾਕਾਰਾ ਨੇ ਸੰਤਰੀ ਤੇ ਲਾਲ ਰੰਗ ਦਾ ਬੇਹੱਦ ਖੂਬਸੂਰਤ ਸੂਟ ਪਹਿਨੀਆ ਹੋਇਆ ਹੈ। ਉਨ੍ਹਾਂ ਨੇ ਲਾਈਟ ਮੇਅਕਪ ਤੇ ਵਾਲਾਂ ਦਾ ਜੂੜਾ ਬਣਾ ਕੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਅਦਾਕਾਰਾ ਸੂਟ ਵਿੱਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ।
ਇਸ ਪੋਸਟ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, " ਮੇਰੇ ਲਈ ਇਸ ਅਵਾਰਡ ਨਾਲ ਸਨਮਾਨਿਤ ਹੋਣ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਮੈਂ ਪਰਮਾਤਮਾ ਤੇ ਆਪਣੇ ਮਾਤਾ-ਪਿਤਾ ਦਾ ਖਾਸ ਤੌਰ 'ਤੇ ਧੰਨਵਾਦ ਕਰਨਾ ਚਾਹੁੰਦੀ ਹਾਂ।"
ਹੋਰ ਪੜ੍ਹੋ: Chandra Grahan 2023: ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਧਿਆਨ
ਇਸ ਤੋਂ ਇਲਾਵਾ ਇੰਸਟਾ ਸਟੋਰੀਜ਼ ਚ ਸ਼ੇਅਰ ਕੀਤੀਆਂ ਗਈਆਂ ਤਸਵੀਰ ਤੇ ਵੀਡੀਓਜ਼ 'ਚ ਤੁਸੀਂ ਅਦਾਕਾਰਾ ਦੇ ਹੱਥ 'ਚ ਦਾਦਾ ਸਾਹਿਬ ਫਾਲਕੇ ਅਵਾਰਡ ਤੇ ਸਨਮਾਨ ਲੈਂਦੇ ਹੋਏ ਵੇਖ ਸਕਦੇ ਹੋ। ਅਦਾਕਾਰਾ ਦੀ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।ਫੈਨਜ਼ ਤੇ ਕਈ ਨਾਮੀ ਸਿਤਾਰੇ ਕਮਲ ਚੀਮਾ ਨੂੰ ਇਹ ਸਨਮਾਨ ਹਾਸਿਲ ਕਰਨ 'ਤੇ ਵਧਾਈਆਂ ਦੇ ਰਹੇ ਹਨ।