ਪੰਜਾਬੀ ਮਾਡਲ ਅਤੇ ਅਦਾਕਾਰਾ ਸਾਰਾ ਗੁਰਪਾਲ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਾਰਾ ਗੁਰਪਾਲ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

By  Shaminder November 20th 2023 11:43 AM

ਸਾਰਾ ਗੁਰਪਾਲ (Sara Gurpal)ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣਾ ਜਨਮ ਦਿਨ ਸੈਲੀਬ੍ਰੇਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । 


ਹੋਰ ਪੜ੍ਹੋ :  ਸ਼ਾਹਰੁਖ ਖ਼ਾਨ ਨੇ ਕ੍ਰਿਕੇਟ ਮੈਚ ਦੇ ਦੌਰਾਨ ਆਸ਼ਾ ਭੌਂਸਲੇ ਦੇ ਨਾਲ ਕੀਤਾ ਕੁਝ ਅਜਿਹਾ, ਹਰ ਪਾਸੇ ਹੋ ਰਹੇ ਚਰਚੇ

ਹਰਿਆਣਾ ‘ਚ ਹੋਇਆ ਜਨਮ 

  । ਸਾਰਾ ਗੁਰਪਾਲ ਦਾ ਜਨਮ ਹਰਿਆਣਾ ਦੇ ਰਤੀਆ 'ਚ ਨਵੰਬਰ 1991 'ਚ ਹੋਇਆ । ਉਨਾਂ ਦਾ ਬਚਪਨ ਦਾ ਨਾਂਅ ਰਚਨਾ ਹੈ । ਉਨਾਂ ਨੇ ਆਪਣੀ ਬੀ.ਏ ਦੀ ਪੜਾਈ ਚੰਡੀਗੜ 'ਚ ਹਾਸਲ ਕੀਤੀ ।ਇਸ ਤੋਂ ਬਾਅਦ ਉਨਾਂ ਨੇ ਮਾਡਲਿੰਗ ਦੀ ਦੁਨੀਆਂ 'ਚ ਕਦਮ ਰੱਖਿਆ । ਉਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2014 'ਚ ਆਪਣੇ ਪਹਿਲੇ ਗੀਤ 'ਪਰਾਂਦੇ' ਨਾਲ ਕੀਤੀ ।


ਇਸ ਤੋਂ ਬਾਅਦ ਉਨਾਂ ਨੇ ਪਹਿਲੀ ਫਿਲਮ 'ਡਰਾਮਾ ਕੁਈਨ' ਵਿੱਚ ਕੰਮ ਕੀਤਾ ।ਇੰਝ ਲਗਾਤਾਰ ਉਹ ਕਾਮਯਾਬੀ ਦੀ ਇਬਾਰਤ ਲਿਖਦੀ ਗਈ ਅਤੇ ਕਈ ਮਿਊਜ਼ਿਕ ਐਲਬਮ'ਚ ਕੰਮ ਕੀਤਾ ।


ਸਾਰਾ ਗੁਰਪਾਲ ਨੇ ਬਿੱਗ ਬੌਸ ‘ਚ ਵੀ ਲਿਆ ਭਾਗ 

ਸਾਰਾ ਗੁਰਪਾਲ ਨੇ ਬਿੱਗ ਬੌਸ ਸ਼ੋਅ ‘ਚ ਵੀ ਭਾਗ ਲਿਆ ਸੀ । ਪਰ ਉਹ ਜ਼ਿਆਦਾ ਦਿਨ ਤੱਕ ਇਸ ਸ਼ੋਅ ‘ਚ ਨਹੀਂ ਸੀ ਟਿਕ ਸਕੀ ਅਤੇ ਘਰ ਤੋਂ ਬਾਹਰ ਹੋਣ ਵਾਲੀ ਪਹਿਲੀ ਪ੍ਰਤੀਭਾਗੀ ਬਣੀ ਸੀ ।ਸਾਰਾ ਗੁਰਪਾਲ ਜਿੱਥੇ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਰਹੀ ਹੈ, ਉੱਥੇ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ ।  

View this post on Instagram

A post shared by Sara Gurpal (@saragurpals)




Related Post