ਕਰਮਜੀਤ ਅਨਮੋਲ ਨੇ ਫਰੀਦਕੋਟ ਤੋਂ ਭਰਿਆ ਨਾਮਜ਼ਦਗੀ ਪੱਤਰ, ਇਹ ਪੰਜਾਬੀ ਅਦਾਕਾਰ ਕਰ ਰਹੇ ਨੇ ਸਮਰਥਨ

ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਦਾਕਾਰੀ ਤੋਂ ਬਾਅਦ ਸਿਆਸੀ ਪਾਰੀ ਵਿੱਚ ਕਦਮ ਰੱਖਣ ਜਾ ਰਹੇ ਹਨ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਆਪਣੀ ਨਾਮਜ਼ਦਗੀ ਪੱਤਰ ਭਰਿਆ। ਅਦਾਕਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਉਨ੍ਹਾਂ ਦਾ ਭਰਪੂਰ ਸਮਰਥਨ ਕਰਦੇ ਅਤੇ ਉਨ੍ਹਾਂ ਦੇ ਹੱਕ ਵਿੱਚ ਸਾਹਮਣੇ ਆਏ ਹਨ।

By  Pushp Raj May 15th 2024 05:34 PM
ਕਰਮਜੀਤ ਅਨਮੋਲ ਨੇ ਫਰੀਦਕੋਟ ਤੋਂ ਭਰਿਆ ਨਾਮਜ਼ਦਗੀ ਪੱਤਰ, ਇਹ ਪੰਜਾਬੀ ਅਦਾਕਾਰ ਕਰ ਰਹੇ ਨੇ ਸਮਰਥਨ

Karamjit Anmol Nomination: ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਦਾਕਾਰੀ ਤੋਂ ਬਾਅਦ ਸਿਆਸੀ ਪਾਰੀ ਵਿੱਚ ਕਦਮ ਰੱਖਣ ਜਾ ਰਹੇ ਹਨ। ਹਾਲ ਹੀ 'ਚ ਕਰਮਜੀਤ ਅਨਮੋਲ ਨੇ ਆਪਣੀ ਨਾਮਜ਼ਦਗੀ ਪੱਤਰ ਭਰਿਆ। 

ਦੱਸ ਦਈਏ ਕਿ ਕਰਮਜੀਤ ਅਨਮੋਲ ਨੇ ਬੀਤੇ ਦਿਨੀਂ ਆਪ ਪਾਰਟੀ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ। ਦੱਸ ਦਈਏ ਕਿ ਕਰਮਜੀਤ ਅਨਮੋਲ ਇਨ੍ਹੀਂ ਦਿਨੀਂ ਚੋਣ ਰੈਲੀਆਂ ਕਰਨ ਅਤੇ ਚੋਣ ਪ੍ਰਚਾਰ ਕਰਨ ਵਿੱਚ ਰੁੱਝੇ ਹੋਏ ਹਨ। 

View this post on Instagram

A post shared by Karamjit Anmol (ਕਰਮਜੀਤ ਅਨਮੋਲ) (@karamjitanmol)


ਅਦਾਕਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਉਨ੍ਹਾਂ ਦੇ ਸਾਥੀ ਕਲਾਕਾਰ ਵੀ ਉਨ੍ਹਾਂ ਦਾ ਭਰਪੂਰ ਸਮਰਥਨ ਕਰਦੇ ਅਤੇ ਉਨ੍ਹਾਂ ਦੇ ਹੱਕ ਵਿੱਚ ਸਾਹਮਣੇ ਆਏ ਹਨ। ਦੱਸ ਦਈਏ ਕਿ ਕਰਮਜੀਤ ਅਨਮੋਲ ਦੇ ਸਾਥੀ ਕਲਾਕਾਰ ਹਾਰਬੀ ਸੰਘਾ, ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋ ਉਨ੍ਹਾਂ ਦਾ ਸਾਥ ਦੇ ਰਹੇ ਹਨ। 

ਦੱਸ ਦਈਏ ਕਿ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਲੋਕਸਭਾ ਚੋਣਾਂ ਦੇ ਲਈ ਟਿਕਟ ਮਿਲੀ ਹੈ। ਹਾਲ ਹੀ ‘ਚ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸਨ ।  

View this post on Instagram

A post shared by Aam Aadmi Party - Punjab (@aamaadmipartypunjab_)


ਹੋਰ ਪੜ੍ਹੋ : ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਤਮਸਤਕ ਹੋਣ ਪਹੁੰਚੀ ਸਾਰਾ ਅਲੀ ਖਾਨ, ਸਾਂਝੀਆਂ ਕੀਤੀਆਂ ਤਸਵੀਰਾਂ

ਕਰਮਜੀਤ ਅਨਮੋਲ ਦੇ ਵਰਕ ਫੰਰਟ ਦੀ ਗੱਲ ਕਰੀਏ ਤਾਂ ਉਹ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਵਿੱਚ 'ਹੱਲ ਕਿ ਐ', 'ਨੀ ਮੈਂ ਸੱਸ ਕੁੱਟਣੀ 2' ਵਰਗੀਆਂ ਕਾਫੀ ਸਾਰੀਆਂ ਸ਼ਾਨਦਾਰ ਫਿਲਮਾਂ ਰਿਲੀਜ਼ ਅਧੀਨ ਹਨ। ਇਸ ਤੋਂ ਇਲਾਵਾ ਅਦਾਕਾਰ ਗਾਇਕੀ ਵਿੱਚ ਵੀ ਕਾਫੀ ਸਰਗਰਮ ਹਨ।


Related Post