ਪੰਜਾਬੀ ਫ਼ਿਲਮਾਂ ਦੇ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ ਦਾ ਹੋਇਆ ਦਿਹਾਂਤ, ਕੈਂਸਰ ਕਾਰਨ ਹਾਰੇ ਜ਼ਿੰਦਗੀ ਦੀ ਜੰਗ

ਪੰਜਾਬੀ ਫਿਲਮਾਂ ਦੇ ਮਸ਼ਹੂਰ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ 'ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਮੰਗਲਾ ਤੇ ਦੋ ਧੀਆਂ ਭਗਤੀ ਤੇ ਸ਼ਰਧਾ ਛੱਡ ਗਏ ਹਨ

By  Pushp Raj November 19th 2023 10:42 AM

Punjabi Cinematographer Vijay Meghraj Death : ਪੰਜਾਬੀ ਫਿਲਮਾਂ ਦੇ ਮਸ਼ਹੂਰ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ 'ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਮੰਗਲਾ ਤੇ ਦੋ ਧੀਆਂ ਭਗਤੀ ਤੇ ਸ਼ਰਧਾ ਛੱਡ ਗਏ ਹਨ। 

ਸ਼ੁੱਕਰਵਾਰ ਨੂੰ ਮੁੰਬਈ 'ਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿੱਤੀ। ਬੈਗਲੌਰ ਦੇ ਜੰਮਪਲ ਮੇਘਰਾਜ ਪਿਛਲੇ ਛੇ ਮਹੀਨਿਆਂ ਤੋਂ ਇੰਗਲੈਂਡ 'ਚ ਰਹਿੰਦੀਆਂ ਆਪਣੀਆਂ ਧੀਆਂ ਕੋਲ ਰਹਿ ਰਹੇ ਸਨ। ਹਾਲੇ ਕੁਝ ਦਿਨ ਪਹਿਲਾਂ ਹੀ ਉਹ ਸਿਹਤ ਵਧੇਰੇ ਖ਼ਰਾਬ ਹੋ ਜਾਣ ਕਰਕੇ ਇੰਗਲੈਂਡ ਤੋਂ ਮੁੰਬਈ ਪਰਤੇ ਸਨ।


ਮੰਗਲਾ ਮੇਘਰਾਜ ਨੇ ਦੱਸਿਆ ਕਿ ਮੁੰਬਈ ਪਰਤਣ 'ਤੇ ਉਨ੍ਹਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਕੈਂਸਰ ਦੀ ਬਿਮਾਰੀ ਬਾਰੇ ਫ਼ਿਲਮ ਜਗਤ ਵਿੱਚ ਕਿਸੇ ਨੂੰ ਵੀ ਨਹੀਂ ਸੀ ਪਤਾ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਇਸ ਬਾਰੇ ਦੱਸਿਆ। ਦਰਅਸਲ, ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗੇ।

ਉਹ ਚੁੱਪ–ਚੁਪੀਤੇ ਇਲਾਜ ਕਰਾਉਂਦੇ ਰਹੇ। ਉਨ੍ਹਾਂ ਦੀ ਪੰਜਾਬੀ ਦੀ ਆਖ਼ਰੀ ਫਿਲਮ ਹਰਭਜਨ ਮਾਨ ਵਾਲੀ 'ਗ਼ੱਦਾਰ' ਸੀ, ਜਿਸ ਦੀ ਉਨ੍ਹਾਂ ਨੇ ਬਹੁਤ ਖ਼ੂਬਸੂਰਤ ਫੋਟੋਗ੍ਰਾਫ਼ੀ ਕੀਤੀ। ਇਹ ਫਿਲਮ 2015 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਤੇਰੀਆਂ ਮੁਹੱਬਤਾਂ', 'ਕਤਲੇਆਮ' ਅਤੇ ਕੁਝ ਹੋਰ ਫਿਲਮਾਂ ਦੀ ਸਿਨੇਮੈਟੋਗ੍ਰਾਫੀ ਵੀ ਕੀਤੀ ਸੀ।


ਹੋਰ ਪੜ੍ਹੋ: TUHADE SITARE: ਅੱਜ ਇਨ੍ਹਾਂ ਰਾਸ਼ੀ ਵਾਲੇ ਲੋਕਾਂ ਦੇ ਲਈ ਖੁੱਲ੍ਹਣਗੇ ਕਿਸਮਤ ਦੇ ਰਾਹ ਬਨਣਗੇ ਵਿਗੜੇ ਕੰਮ 

ਮੇਘਰਾਜ ਦੇ ਅਕਾਲ ਚਲਾਣੇ 'ਤੇ ਅਵਤਾਰ ਗਿੱਲ, ਵਿਜੇ ਟੰਡਨ, ਸੁਖਮਿੰਦਰ ਧੰਜਲ, ਇਕਬਾਲ ਚਾਨਾ, ਏਕਤਾ ਬੀ ਪੀ ਸਿੰਘ, ਸਰਦਾਰ ਸੋਹੀ ਜਿਹੀਆਂ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਸੋਗ ਪ੍ਰਗਟਾਇਆ ਹੈ। 


Related Post