ਸਟੇਜ ‘ਤੇ ਪਰਫਾਰਮ ਕਰਦੇ ਹੋਏ ਪੰਜਾਬੀ ਕਲਾਕਾਰ ਦੀ ਹੋਈ ਮੌਤ
ਮੌਤ ਜ਼ਿੰਦਗੀ ਦੀ ਸੱਚਾਈ ਹੈ । ਮੌਤ ਕਦੋਂ ਕਿੱਥੇ ਅਤੇ ਕਦੋਂ ਆਉਣੀ ਹੈ ਇਹ ਸਭ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ । ਅੱਜ ਅਸੀਂ ਤੁਹਾਨੁੰ ਅਜਿਹੇ ਹੀ ਇੱਕ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸਟੇਜ ‘ਤੇ ਪਰਫਾਰਮ ਕਰਦੇ-ਕਰਦੇ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ ।
ਮੌਤ ਜ਼ਿੰਦਗੀ ਦੀ ਸੱਚਾਈ ਹੈ । ਮੌਤ ਕਦੋਂ ਕਿੱਥੇ ਅਤੇ ਕਦੋਂ ਆਉਣੀ ਹੈ ਇਹ ਸਭ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ । ਅੱਜ ਅਸੀਂ ਤੁਹਾਨੁੰ ਅਜਿਹੇ ਹੀ ਇੱਕ ਸ਼ਖਸ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਸਟੇਜ ‘ਤੇ ਪਰਫਾਰਮ ਕਰਦੇ-ਕਰਦੇ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੀ । ਜਿੱਥੇ ਪੰਜਾਬੀ ਕਲਾਕਾਰ (Punjabi Artist) ਕ੍ਰਿਸ਼ਨਾ ਦੀ ਮੌਤ ਹੋ ਗਈ । ਇਹ ਲੋਕ ਕਲਾਕਾਰ ਖਰੜ ਦਾ ਰਹਿਣ ਵਾਲਾ ਸੀ ਅਤੇ ਸੋਲਨ ‘ਚ ਕਿਸੇ ਧਾਰਮਿਕ ਪ੍ਰੋਗਰਾਮ ‘ਚ ਪਰਫਾਰਮ ਕਰਨ ਦੇ ਲਈ ਪਹੁੰਚਿਆ ਸੀ।
ਹੋਰ ਪੜ੍ਹੋ : ਪੰਜਾਬੀ ਗਾਇਕੀ ‘ਚ ਵੱਧਦੀ ਲੱਚਰਤਾ ‘ਤੇ ਗੁਰਦਾਸ ਮਾਨ ਨੇ ਜਤਾਈ ਚਿੰਤਾ, ਸਭ ਨੂੰ ਇਕਜੁਟ ਹੋਣ ਦੀ ਅਪੀਲ
ਕ੍ਰਿਸ਼ਨਾ ਔਰਤ ਦੇ ਕੱਪੜੇ ਪਾ ਕੇ ਕਰ ਰਿਹਾ ਸੀ ਪਰਫਾਰਮ
ਕ੍ਰਿਸ਼ਨਾ ਨਾਮਕ ਇਹ ਸ਼ਖਸ ਔਰਤਾਂ ਦੇ ਕੱਪੜੇ ਪਾ ਕੇ ਆਪਣੇ ਸਾਥੀਆਂ ਦੇ ਨਾਲ ਪਰਫਾਰਮ ਕਰ ਰਿਹਾ ਸੀ । ਇਸੇ ਦੌਰਾਨ ਉਹ ਡਿੱਗ ਪਿਆ। ਜਦੋਂ ਕ੍ਰਿਸ਼ਨਾ ਦੇ ਸਾਥੀ ਨੇ ਉਸ ਨੂੰ ਡਿੱਗਿਆ ਵੇਖਿਆ ਤਾਂ ਨੱਚਣਾ ਛੱਡ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ । ਪਰ ਜਦੋਂ ਕ੍ਰਿਸ਼ਨਾ ਨਹੀਂ ਉੱਠਿਆ ਤਾਂ ਪ੍ਰੋਗਰਾਮ ਵਿਚਾਲੇ ਹੀ ਰੋਕ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ । ਪਰ ਉਦੋਂ ਤੱਕ ਸ਼ਾਇਦ ਬਹੁਤ ਦੇਰ ਹੋ ਚੁੱਕੀ ਸੀ ਅਤੇ ਕ੍ਰਿਸ਼ਨਾ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਲਾਸ਼
ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ।