ਪੰਜਾਬੀ ਅਦਾਕਾਰਾ ਤਾਨੀਆ ਨੇ ਵੀਡੀਓ ਸ਼ੇਅਰ ਕਰ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਤੁਸੀਂ ਤੁਸੀਂ ਸਦਾ ਸਾਡੇ ਦਿਲਾਂ 'ਚ ਰਹੋਗੇ
ਮਸ਼ਹੂਰ ਪੰਜਾਬੀ ਅਦਾਕਾਰਾ ਤਾਨੀਆਂ ਹਾਲ ਹੀ 'ਚ ਆਪਣੀ ਫ਼ਿਲਮ 'ਗੋਡੇ ਗੋਡੇ ਚਾਅ' ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਹੁਣ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Tania post about Sidhu Moose Wala: ਪੰਜਾਬੀ ਅਦਾਕਾਰਾ ਤਾਨੀਆ ਨੇ ਆਪਣੀ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇੱਕ ਵਾਰ ਮੁੜ ਤਾਨੀਆ ਆਪਣੀ ਇੰਸਟਾਗ੍ਰਾਮ ਸਟੋਰੀ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਹੁਣ ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਤਾਨੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਤਾਨੀਆ ਨੇ ਆਪਣੀ ਇੰਸਟਾ ਸਟੋਰੀ 'ਚ ਸਿੱਧੂ ਮੂਸੇਵਾਲਾ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। , ਜਿਸ ਦੀ ਕੈਪਸ਼ਨ 'ਚ ਉਸ ਨੇ ਕਾਫ਼ੀ ਕੁਝ ਲਿਖਿਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਸ ਨੇ ਲਿਖਿਆ ਹੈ, "ਸਵਾਰਨਾ ਕਿਸੇ ਨੇ ਕੀ ਕਿਸੇ ਦਾ, ਲੋਕਾਂ ਦੇ ਜਵਾਕ ਅੱਗੇ ਵੱਧਦੇ ਵੀ ਨਹੀਂ ਜ਼ਰ ਹੁੰਦੇ ਦੁਨੀਆ ਤੋਂ, ਤੁਸੀਂ ਸਦਾ ਸਾਡੇ ਦਿਲਾਂ 'ਚ ਰਹੋਗੇ।"
ਤਾਨੀਆ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਂ 'ਤੇ ਪਹਿਲੀ ਵਾਰ ਕੋਈ ਪੋਸਟ ਸ਼ੇਅਰ ਕੀਤੀ ਗਈ ਹੈ। ਤਾਨੀਆ ਨੇ ਆਪਣੀ ਇਸ ਪੋਸਟ ਰਾਹੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਤੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ ਹੈ।
ਦੱਸ ਦਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ। ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਬੀਤੇ ਦਿਨੀਂ ਉਸ ਥਾਂ 'ਤੇ ਪਾਠ ਕਰਵਾਇਆ ਗਿਆ, ਜਿਸ 'ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ 'ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ।
ਦੱਸਣਯੋਗ ਹੈ ਕਿ ਹਾਲ ਹੀ 'ਚ ਤਾਨੀਆ ਦੀ ਪੰਜਾਬੀ ਫ਼ਿਲਮ 'ਗੋਡੇ ਗੋਡੇ ਚਾਅ' ਰਿਲੀਜ਼ ਹੋਈ ਸੀ, ਜਿਸ 'ਚ ਉਸ ਨੇ ਨਿੱਕੋ ਦੇ ਕਿਰਦਾਰ ਨੂੰ ਨਿਭਾਇਆ ਸੀ। ਇਸ ਫ਼ਿਲਮ ਨੇ ਸਿਨੇਮਾਘਰਾਂ 'ਚ ਖੂਬ ਕਮਾਲ ਦਿਖਾਇਆ ਹੈ। ‘ਗੋਡੇ ਗੋਡੇ ਚਾਅ' ਫ਼ਿਲਮ 'ਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਵੀ ਮੁੱਖ ਭੂਮਿਕਾਵਾਂ 'ਚ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਜ਼ੀ ਸਟੂਡੀਓਜ਼ ਤੇ ਵਰੁਣ ਅਰੋੜਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ।