ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਪੰਜਾਬੀ ਅਦਾਕਾਰਾ ਗੌਰੀ ਖੁਰਾਣਾ ਦਾ ਦਿਹਾਂਤ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਹੀ ਗੌਰੀ ਖੁਰਾਣਾ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਕਿਸੇ ਬੀਮਾਰੀ ਦੇ ਨਾਲ ਜੂਝ ਰਹੇ ਸਨ । ਉਨ੍ਹਾਂ ਨੇ ਮੁੰਬਈ ਦੇ ਵਿੱਚ ਆਖਰੀ ਸਾਹ ਲਏ । ਉਨ੍ਹਾਂ ਦੇ ਦਿਹਾਂਤ ਕਾਰਨ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ।
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਹੀ ਗੌਰੀ ਖੁਰਾਣਾ (Gauri Khurana) ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਕਿਸੇ ਬੀਮਾਰੀ ਦੇ ਨਾਲ ਜੂਝ ਰਹੇ ਸਨ । ਉਨ੍ਹਾਂ ਨੇ ਮੁੰਬਈ ਦੇ ਵਿੱਚ ਆਖਰੀ ਸਾਹ ਲਏ । ਉਨ੍ਹਾਂ ਦੇ ਦਿਹਾਂਤ ਕਾਰਨ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।
ਹੋਰ ਪੜ੍ਹੋ : ਭਾਰਤ ਕੈਨੇਡਾ ਵਿਵਾਦ ਦਰਮਿਆਨ ਜਾਂਚ ਦੇ ਘੇਰੇ ‘ਚ ਆਈ ਪਾਲੀਵੁੱਡ ਇੰਡਸਟਰੀ
ਪੰਜਾਬੀ ਫ਼ਿਲਮ ‘ਨੈਣ ਪ੍ਰੀਤੋ ਦੇ’ ‘ਚ ਕੀਤਾ ਸੀ ਕੰਮ
ਅਦਕਾਰਾ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ । ਜਿਸ ‘ਚ ਮੁੱਖ ਤੌਰ ‘ਤੇ ਨੈਣ ਪ੍ਰੀਤੋ ਦੇ, ਪਟੋਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਗੌਰੀ ਖੁਰਾਣਾ ਨੇ ‘ਧਰਤੀ ਮਈਆ’, ‘ਗੰਗਾ ਕਿਨਾਰਾ ਮੋਰਾ ਗਾਂਵ’, ‘ਚਿੰਤਾਮਣੀ ਸੂਰਦਾਸ’, ‘ਦਿਲਬਰ’ ਸਣੇ ਕਈ ਭੋਜਪੁਰੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ ।
ਗੌਰੀ ਖੁਰਾਣਾ ਨੂੰ ‘ਅੰਦਾਜ਼’ ਅਤੇ ‘ਰਿਵਾਜ਼’ ਵਰਗੀਆਂ ਫ਼ਿਲਮਾਂ ‘ਚ ਦਿਲ ਛੂਹ ਲੈਣ ਵਾਲੇ ਉਨ੍ਹਾਂ ਦੇ ਕਿਰਦਾਰਾਂ ਨੇ ਕਾਫੀ ਪ੍ਰਸ਼ੰਸਾ ਦਿਵਾਈ ਸੀ । ਬੇਸ਼ੱਕ ਅੱਜ ਉਹ ਸਾਡੇ ਦਰਮਿਆਨ ਨਹੀਂ ਰਹੀ, ਪਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਜਿਉਂਦੀ ਰਹੇਗੀ ।