ਪੰਜਾਬੀ ਅਦਾਕਾਰ ਪਰਮਜੀਤ ਭੰਗੂ ਦੀ ਪਤਨੀ ਦਾ ਦਿਹਾਂਤ, ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ

ਪੰਜਾਬੀ ਅਦਾਕਾਰ ਪਰਮਜੀਤ ਭੰਗੂ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਪਤਨੀ ਆਪਣੇ ਪਿੱਛੇ ਦੋ ਪੁੱਤਰਾਂ ਦੇਵਰੀਤ ਤੇ ਅਨੁਰੀਤ ਸਿੰਘ ਨੂੰ ਛੱਡ ਗਏ ਹਨ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਦੀ ਪਤਨੀ ਦਾ ਨਾਂਅ ਕਿਰਨਪ੍ਰੀਤ ਕੌਰ ਭੰਗੂ ਸੀ ।

By  Shaminder June 10th 2024 03:57 PM

ਪੰਜਾਬੀ ਅਦਾਕਾਰ ਪਰਮਜੀਤ ਭੰਗੂ (Paramjit Bhangu) ਦੀ ਪਤਨੀ ਦਾ ਦਿਹਾਂਤ (Wife Death)  ਹੋ ਗਿਆ ਹੈ । ਉਨ੍ਹਾਂ ਦੀ ਪਤਨੀ ਆਪਣੇ ਪਿੱਛੇ ਦੋ ਪੁੱਤਰਾਂ ਦੇਵਰੀਤ ਤੇ ਅਨੁਰੀਤ ਸਿੰਘ ਨੂੰ ਛੱਡ ਗਏ ਹਨ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਸ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਦੀ ਪਤਨੀ ਦਾ ਨਾਂਅ ਕਿਰਨਪ੍ਰੀਤ ਕੌਰ ਭੰਗੂ ਸੀ । ਕਿਰਨਦੀਪ ਕੌਰ ਦਾ ਦਿਹਾਂਤ ਕਿਵੇਂ ਹੋਇਆ । ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਪਰਮਜੀਤ ਸਿੰਘ ਭੰਗੂ ਨੂੰ ਨਮਸਤੇ ਲੰਦਨ, ਸਿੰਘ ਇਜ਼ ਕਿੰਗ ਸਣੇ ਹੋਰ ਕਈ ਫ਼ਿਲਮਾਂ ਦੇ ਲਈ ਜਾਣਿਆ ਜਾਂਦਾ ਹੈ। 


ਹੋਰ ਪੜ੍ਹੋ : ਹਰਭਜਨ ਮਾਨ ਤੇ ਹਰਮਨ ਮਾਨ ਭਤੀਜੀ ਦੇ ਨਾਲ ਆਏ ਨਜ਼ਰ, ਵੇਖੋ ਤਸਵੀਰਾਂ

ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ 

ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਪਰਮਜੀਤ ਸਿੰਘ ਭੰਗੂ ਦੀ ਪਤਨੀ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ।ਉਨ੍ਹਾਂ ਦੀ ਪਤਨੀ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ । ਪਰਮਜੀਤ ਸਿੰਘ ਭੰਗੂ ਨੇ ਹਿੰਦੀ, ਪੰਜਾਬੀ ਸਣੇ ਹੋਰ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।


ਇਸ ਤੋਂ ਇਲਾਵਾ ਕਈ ਫ਼ਿਲਮਾਂ ਦੀ ਡਾਇਰੈਕਸ਼ਨ ਵੀ ਕੀਤੀ ਹੈ।ਪਤਨੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 



Related Post