ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਪਰਿਵਾਰ,ਜਾਇਦਾਦ ‘ਤੇ ਲੋਕਾਂ ਨੇ ਕੀਤੇ ਕਬਜ਼ੇ, ਧੀ ਨੇ ਮੀਡੀਆ ਸਾਹਮਣੇ ਬਿਆਨ ਕੀਤਾ ਦਰਦ ‘ਮੈਨੂੰ ਪੈਸੇ ਨਹੀਂ ਮੈਨੂੰ ਕੰਮ ਦਿਓ’

ਪੰਜਾਬੀ ਗਾਇਕਾ ਗੁਰਮੀਤ ਬਾਵਾ ਦਾ ਪਰਿਵਾਰ ਆਰਥਿਕ ਮੰਦਹਾਲੀ ਦੇ ਦੌਰ ਚੋਂ ਗੁਜ਼ਰ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਗੁਰਮੀਤ ਬਾਵਾ ਦੀ ਧੀ ਆਰਥਿਕ ਤੰਗੀ ਦੇ ਨਾਲ ਜੂਝ ਰਹੇ ਹਨ ।ਇਸ ਦਾ ਕਾਰਨ ਹੈ ਉਨ੍ਹਾਂ ਨੂੰ ਕੰਮ ਨਾ ਮਿਲਣਾ । ਕਿਉਂਕਿ ਕੰਮ ਨਾ ਮਿਲਣ ਕਾਰਨ ਉਨ੍ਹਾਂ ਦੇ ਘਰ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ ।

By  Shaminder July 3rd 2024 05:29 PM

ਪੰਜਾਬੀ ਗਾਇਕਾ ਗੁਰਮੀਤ ਬਾਵਾ (Gurmeet Bawa) ਦਾ ਪਰਿਵਾਰ ਆਰਥਿਕ ਮੰਦਹਾਲੀ ਦੇ ਦੌਰ ਚੋਂ ਗੁਜ਼ਰ ਰਿਹਾ ਹੈ। ਪਿਛਲੇ ਚਾਰ ਸਾਲਾਂ ਤੋਂ ਗੁਰਮੀਤ ਬਾਵਾ ਦੀ ਧੀ ਆਰਥਿਕ ਤੰਗੀ ਦੇ ਨਾਲ ਜੂਝ ਰਹੇ ਹਨ ।ਇਸ ਦਾ ਕਾਰਨ ਹੈ ਉਨ੍ਹਾਂ ਨੂੰ ਕੰਮ ਨਾ ਮਿਲਣਾ । ਕਿਉਂਕਿ ਕੰਮ ਨਾ ਮਿਲਣ ਕਾਰਨ ਉਨ੍ਹਾਂ ਦੇ ਘਰ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ । ਉਨ੍ਹਾਂ ਦੀਆਂ ਪੰਜ ਦੁਕਾਨਾਂ ਅੰਮ੍ਰਿਤਸਰ ‘ਚ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਵੱਲੋਂ ਕਿਰਾਏ ‘ਤੇ ਦਿੱਤਾ ਗਿਆ ਸੀ ਪਰ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੀ ਧੀ ਨੂੰ ਦੁਕਾਨਾਂ ਵਾਲਿਆਂ ਨੇ ਨਾ ਤਾਂ ਕਿਰਾਇਆ ਦਿੱਤਾ ਅਤੇ ਨਾ ਹੀ ਉਹ ਪ੍ਰਾਪਰਟੀ ਤੋਂ ਕਬਜ਼ਾ ਹੀ ਛੱਡ ਰਹੇ ਹਨ ।ਜਿਸ ਤੋਂ ਬਾਅਦ ਗੁਰਮੀਤ ਬਾਵਾ ਨੁੰ ਖੁਦ ਮੀਡੀਆ ਦੇ ਸਾਹਮਣੇ ਆਉਣਾ ਪਿਆ ਅਤੇ ਉਸ ਨੇ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ। 


ਹੋਰ ਪੜ੍ਹੋ  :  ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਟ੍ਰਾਂਸਫਰ ਕਰਨ ਵਾਲੀ ਖ਼ਬਰ ਨਿਕਲੀ ਫੇਕ, ਕੁਲਵਿੰਦਰ ਕੌਰ ਹੈ ਹਾਲੇ ਵੀ ਮੁਅੱਤਲ, ਵਿਭਾਗੀ ਜਾਂਚ ਹੈ ਜਾਰੀ-ਸੀਆਈਐੱਸਐੱਫ

ਪੰਜਾਬ ਸਰਕਾਰ ਨੇ ਦਿੱਤਾ ਭਰੋਸਾ 

ਇਸ ਖ਼ਬਰ ਦੇ ਬਾਰੇ ਜਿਉਂ ਹੀ ਜਾਣਕਾਰੀ ਪੰਜਾਬ ਸਰਕਾਰ ਨੂੰ ਮਿਲੀ ਤਾਂ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਹਰ ਸੰਭਵ ਮਦਦ ਦਾ ਭਰੋਸਾ ਬਾਵਾ ਪਰਿਵਾਰ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਤੋਂ ਕਬਜ਼ਾ ਵੀ ਛੁਡਵਾਇਆ ਜਾਵੇਗਾ ।

View this post on Instagram

A post shared by Glory Bawa (@glorybawa)



ਵੱਡੇ ਗਾਇਕਾਂ ਨੂੰ ਆਉਣਾ ਚਾਹੀਦਾ ਅੱਗੇ

ਦਿਲਜੀਤ ਦੋਸਾਂਝ, ਗੁਰਦਾਸ ਮਾਨ, ਕਰਣ ਔਜਲਾ ਸਣੇ ਕਈ ਵੱਡੇ ਗਾਇਕਾਂ ਨੂੰ ਗੁਰਮੀਤ ਬਾਵਾ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।


ਕਿਉਂਕਿ ਗੁਰਮੀਤ ਬਾਵਾ ਦੀਆਂ ਧੀਆਂ ਨੇ ਵੀ ਉਨ੍ਹਾਂ ਵਾਂਗ ਪੰਜਾਬੀ ਵਿਰਸੇ ਨੂੰ ਸਾਂਭਿਆ ਹੋਇਆ ਹੈ। ਗੁਰਮੀਤ ਬਾਵਾ ਦੀ ਧੀ ਕਿਸੇ ਤੋਂ ਵੀ ਆਰਿਥਕ ਮਦਦ ਨਹੀਂ ਚਾਹੁੰਦੇ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਮ ਦਿਵਾਇਆ ਜਾਵੇ । 

   View this post on Instagram

A post shared by Glory Bawa (@glorybawa)



Related Post