ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਮੀਰਾ ਚੋਪੜਾ ਦਾ ਹੋਇਆ ਵਿਆਹ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

By  Pushp Raj March 13th 2024 06:35 PM

Meera Chopra and Rakshit Kejriwal wedding pics : ਬਾਲੀਵੁੱਡ ਦੀ ਦੇਸੀ ਗਰਲ ਯਾਨੀ ਕਿ ਪ੍ਰਿਯੰਕਾ ਚੋਪੜਾ (Priyanka Chopra) ਦੀ ਚਚੇਰੀ ਭੈਣ ਮੀਰਾ ਚੋਪੜਾ (Meera Chopra) ਨੇ ਵਿਆਹ ਕਰਵਾ ਲਿਆ ਹੈ। ਮੀਰਾ ਚੋਪੜਾ ਨੇ ਬਿਜ਼ਨਸਮੈਨ ਰਕਸ਼ਿਤ ਕੇਜਰੀਵਾਲ ਨਾਲ ਵਿਆਹ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਸ ਨਵ ਵਿਆਹੇ ਜੋੜੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । 

View this post on Instagram

A post shared by Meera Chopra (@meerachopra)

ਦੱਸ ਦਈਏ ਕਿ ਇਸ ਜੋੜੇ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। 12 ਮਾਰਚ ਨੂੰ ਮੀਰਾ ਚੋਪੜਾ ਅਤੇ ਰਕਸ਼ਿਤ ਕੇਜਰੀਵਾਲ (Rakshit Kejriwal)  ਨੇ ਜੈਪੁਰ 'ਚ ਪਰਿਵਾਰਕ ਮੈਂਬਰਾਂ ਤੇ ਕਰੀਬੀ ਦੋਸਤਾਂ ਦੀ ਮੌਜ਼ੂਦਗੀ 'ਚ ਸੱਤ ਫੇਰੇ ਲਏ।


ਦੱਸ ਦਈਏ ਕਿ ਮੀਰਾ ਚੋਪੜਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਪਰੀਆਂ ਵਾਂਗ ਨਜ਼ਰ ਆ ਰਹੀ ਸੀ। ਹੱਥਾਂ 'ਚ ਮਹਿੰਦੀ ਅਤੇ ਮਿਨਿਮਲ ਮੇਕਅੱਪ ਨਾਲ ਆਪਣੇ ਬ੍ਰਾਈਡਲ ਲੁੱਕ ਨੂੰ ਪੂਰਾ ਕੀਤਾ ਸੀ।


ਮੀਰਾ ਚੋਪੜਾ ਲਾਲ ਚੂੜੀਆਂ, ਗਲੇ 'ਚ ਹਾਰ, ਨੱਕ 'ਚ ਨੱਥ ਤੇ ਮੱਥੇ 'ਤੇ ਟਿੱਕਾ ਲਾ ਕੇ ਬਹੁਤ ਪਿਆਰੀ ਲੱਗ ਰਹੀ ਹੈ। ਇਸ ਦੇ ਨਾਲ ਹੀ ਲਾੜਾ ਬਣੇ ਰਕਸ਼ਿਤ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ ਅਤੇ ਉਹ ਬਹੁਤ ਹੀ ਹੈਂਡਸਮ ਲੱਗ ਰਹੇ ਹਨ।  ਮੀਰਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ- 'ਹਰ ਜਨਮ ਤੁਹਾਡੇ ਨਾਲ...'

View this post on Instagram

A post shared by Meera Chopra (@meerachopra)

 

ਹੋਰ ਪੜ੍ਹੋ: ਕਿਸਾਨਾਂ ਦੇ ਹੱਕ 'ਚ ਨਿੱਤਰੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, ਕਿਸਾਨਾਂ ਲਈ ਗਾਇਆ ਇਹ ਖਾਸ ਗੀਤ


ਇਸ ਤੋਂ ਪਹਿਲਾਂ ਮੀਰਾ ਚੋਪੜਾ ਅਤੇ ਰਕਸ਼ਿਤ ਕੇਜਰੀਵਾਲ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ।

Related Post