Mastaney: ਸਿੱਖ ਇਤਿਹਾਸ ਦੇ ਬਹਾਦਰ ਯੋਧਿਆਂ ਦੀ ਕਹਾਣੀ 'ਤੇ ਅਧਾਰਿਤ ਹੈ ਫ਼ਿਲਮ 'ਮਸਤਾਨੇ', 1739 ਦੇ ਸਮੇਂ ਨੂੰ ਕਰਾਏਗੀ ਯਾਦ ਇਹ ਫ਼ਿਲਮ

ਪੰਜਾਬੀ ਫ਼ਿਲਮ 'ਮਸਤਾਨੇ' ਦੁਨੀਆ ਭਰ 'ਚ ਕੱਲ ਯਾਨੀ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ 1739 ਦੇ ਸਮੇਂ ਦੀ ਕਹਾਣੀ ਹੈ। ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ ਤੇ ਲਾਹੌਰ ਤੇ ਦਿੱਲੀ ਨੂੰ ਲੁੱਟਿਆ ਸੀ। ਇਹ ਸਿੱਖਾਂ ਦਾ ਸਭ ਤੋਂ ਸੰਘਰਸ਼ ਵਾਲਾ ਸਮਾਂ ਸੀ। ਜਦੋਂ ਜ਼ਕਰੀਆ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਸਨ ਤੇ ਸਿੱਖ ਸ਼ਹੀਦ ਹੁੰਦੇ ਸਨ। ਉਹ ਸਭ ਤੋਂ ਮਾੜਾ ਤੇ ਔਖਾ ਦੌਰ ਰਿਹਾ। ਇਹ ਫ਼ਿਲਮ ਸਿੱਖ ਇਤਿਹਾਸ ਦੇ ਬਹਾਦਰ ਯੋਧਿਆਂ ਦੀ ਕਹਾਣੀ 'ਤੇ ਅਧਾਰਿਤ ਹੈ

By  Pushp Raj August 24th 2023 11:40 AM -- Updated: August 24th 2023 01:38 PM

Mastaney Film History : ਪੰਜਾਬੀ ਫ਼ਿਲਮ 'ਮਸਤਾਨੇ'  (Mastaney )ਦੁਨੀਆ ਭਰ 'ਚ ਕੱਲ ਯਾਨੀ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਰਾਹੁਤ ਦੇਵ, ਕਰਮਜੀਤ ਅਨਮੋਲ, ਹੰਨੀ ਮੱਟੂ, ਬਨਿੰਦਰ ਬੰਨੀ, ਅਵਤਾਰ ਗਿੱਲ ਤੇ ਆਰਿਫ ਜ਼ਕਾਰੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। 

ਫ਼ਿਲਮ ਨੂੰ ਸ਼ਰਨ ਆਰਟ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਕਰਮਜੀਤ ਸਿੰਘ ਜੌਹਲ ਤੇ ਰਾਜਵਿੰਦਰ ਸਿੰਘ ਢਿੱਲੋਂ ਹਨ। ਫ਼ਿਲਮ ਬਾਰੇ ਤਰਸੇਮ ਜੱਸੜ ਨੇ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ਹਨ।

View this post on Instagram

A post shared by Tarsem Singh Jassar (@tarsemjassar)


1739 ਦੇ ਸਮੇਂ ਨੂੰ ਕਰਾਏਗੀ ਯਾਦ ਇਹ ਫ਼ਿਲਮ 

ਇਹ 1739 ਦੇ ਸਮੇਂ ਦੀ ਕਹਾਣੀ ਹੈ। ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ ਤੇ ਲਾਹੌਰ ਤੇ ਦਿੱਲੀ ਨੂੰ ਲੁੱਟਿਆ ਸੀ। ਇਹ ਸਿੱਖਾਂ ਦਾ ਸਭ ਤੋਂ ਸੰਘਰਸ਼ ਵਾਲਾ ਸਮਾਂ ਸੀ। ਜਦੋਂ ਜ਼ਕਰੀਆ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਸਨ ਤੇ ਸਿੱਖ ਸ਼ਹੀਦ ਹੁੰਦੇ ਸਨ। ਉਹ ਸਭ ਤੋਂ ਮਾੜਾ ਤੇ ਔਖਾ ਦੌਰ ਰਿਹਾ। ਉਸ ਤੋਂ ਬਾਅਦ ਅਸੀਂ ਮਿਸਲਾਂ ਵੱਲ ਵਧੇ ਹਾਂ, ਫਿਰ ਅਸੀਂ ਰਾਜ ਵੱਲ ਵਧੇ। ਇਹ ਉਸ ਸਮੇਂ ਦੀ ਕਹਾਣੀ ਹੈ, ਜਿਥੋਂ ਆਪਣੀ ਜੜ੍ਹ ਹੌਲੀ-ਹੌਲੀ ਲੱਗਣੀ ਸ਼ੁਰੂ ਹੋਈ ਸੀ।”


 ਤਰਸੇਮ ਜੱਸੜ ਨੇ ਇਸ ਫ਼ਿਲਮ ਬਾਰੇ ਕਿਹਾ ਕਿ ਇਸ ਫ਼ਿਲਮ ਲਈ ਜੋਖ਼ਮ ਤਾਂ ਕੁਝ ਨਹੀਂ ਸੀ ਪਰ ਤਿਆਗ ਬਹੁਤ ਕੀਤਾ ਕਿਉਂਕਿ ਵੱਡੀਆਂ ਚੀਜ਼ਾਂ ਤਿਆਗ ਮੰਗਦੀਆਂ ਹਨ। ਮੈਂ ਆਪਣੇ ਕਰੀਅਰ 'ਚ ਠਹਿਰਾਅ ਲਿਆਂਦਾ ਕਿਉਂਕਿ ਤੁਹਾਡੇ ਚੱਲਦੇ ਕਰੀਅਰ 'ਚ ਸਭ ਤੋਂ ਮੁਸ਼ਕਿਲ ਕੰਮ ਠਹਿਰਾਅ ਲਿਆਉਣਾ ਹੁੰਦਾ ਹੈ। ਮਿਊਜ਼ਿਕ ਤੇ ਫ਼ਿਲਮ ਇੰਡਸਟਰੀ 'ਚ ਕਲਾਕਾਰ ਅੱਜ-ਕੱਲ ਇਸ ਚੀਜ਼ ਤੋਂ ਬਹੁਤ ਡਰਦੇ ਹਨ ਕਿ ਜੇ ਅਸੀਂ 2-3 ਮਹੀਨੇ ਕੁਝ ਨਾ ਕੀਤਾ ਤਾਂ ਲੋਕ ਸਾਨੂੰ ਭੁੱਲ ਤਾਂ ਨਹੀਂ ਜਾਣਗੇ। ਅਸੀਂ 'ਬਾਹੂਬਲੀ' ਵਰਗੀ ਫ਼ਿਲਮ ਨਾਲ ਕੰਪੇਅਰ ਕਰਦੇ ਹਾਂ, ਉਨ੍ਹਾਂ ਦੇ ਬਜਟ ਬਹੁਤ ਵੱਡੇ ਹਨ ਪਰ ਇਹ ਪਹਿਲੀ ਪੈੜ ਹੋਵੇਗੀ ਸਾਡੀ ਉਧਰ ਤੁਰਨ ਲਈ। ਹਾਲਾਂਕਿ ਜੇ ਇਸ ਨੂੰ ਦੇਖ ਕੇ ਤੁਹਾਨੂੰ ਉਥੋਂ ਦੀ ਫੀਲ ਆ ਰਹੀ ਹੈ ਤਾਂ ਮੈਨੂੰ ਲੱਗਦਾ ਕਿ ਅਸੀਂ ਬਹੁਤ ਵੱਡੀ ਚੀਜ਼ ਹਾਸਲ ਕਰ ਲਈ ਹੈ।”


ਹੋਰ ਪੜ੍ਹੋ: Jawan : ਦੁਨੀਆ ਭਰ ਦੇ ਇਨ੍ਹਾਂ ਮਸ਼ਹੂਰ ਐਕਸ਼ਨ ਡਾਇਰੈਕਟਰਾਂ ਨੇ ਡਿਜ਼ਾਈਨ ਕੀਤੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਜਵਾਨ' ਦੇ ਐਕਸ਼ਨ ਸੀਨ


ਸਾਡੇ ਬਹਾਦਰ ਯੋਧਿਆਂ ਦੀ ਕਹਾਣੀ

ਤਰਸੇਮ ਨੇ ਅੱਗੇ ਕਿਹਾ, ''ਮੈਂ ਹੈਰਾਨ ਸੀ ਕਿ ਹਿੰਦੀ 'ਚ ਵੀ ਰੀਵਿਊ ਪੈ ਰਹੇ ਹਨ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਖ-ਵੱਖ ਭਾਸ਼ਾਵਾਂ 'ਚ ਇਸ ਫ਼ਿਲਮ ਨੂੰ ਰਿਲੀਜ਼ ਕਰੀਏ। ਇਹ ਸਾਡੇ ਬਹਾਦਰ ਯੋਧਿਆਂ ਦੀ ਕਹਾਣੀ ਹੈ, ਇਹ ਪੰਜਾਬ ਦੇ ਇਤਿਹਾਸ ਦੀ ਕਹਾਣੀ ਹੈ। ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਕਾਲਪਨਿਕ ਨਹੀਂ, ਸਗੋਂ ਅਸਲ ਕਹਾਣੀ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਹੈ। ਸਾਡੇ ਬਹਾਦਰ ਯੋਧੇ ਕਿਵੇਂ ਰਹਿੰਦੇ ਸਨ ਤੇ ਕਿਹੜੇ ਹਾਲਾਤ 'ਚ ਰਹਿ ਕੇ ਉਨ੍ਹਾਂ ਨੇ ਚੜ੍ਹਦੀ ਕਲਾਂ ਦੇ ਜੈਕਾਰੇ ਲਾਏ ਤੇ ਕਿੰਨਾ ਕੁਝ ਜਿੱਤਿਆ। ਇਹ ਸਭ ‘ਮਸਤਾਨੇ' ਫ਼ਿਲਮ 'ਚ ਪਤਾ ਲੱਗੇਗਾ।”


Related Post