ਸਿੱਧੂ ਮੂਸੇਵਾਲਾ ‘ਤੇ ਲਿਖੀ ਕਿਤਾਬ ‘ਮੂਸੇਵਾਲਾ ਕੌਣ’ ਕੀਤੀ ਗਈ ਰਿਲੀਜ਼, ਤਸਵੀਰਾਂ ਆਈਆਂ ਸਾਹਮਣੇ, ਰਿਲੀਜ਼ ਤੋਂ ਪਹਿਲਾਂ ਪਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ‘ਤੇ ਕਿਤਾਬ ‘ਮੂਸੇਵਾਲਾ ਕੌਣ’ ਲੇਖਕ ਸੁਰਜੀਤ ਸਿੰਘ ਦੇ ਵੱਲੋਂ ਲਿਖੀ ਗਈ ਹੈ । ਜੋ ਪਿੰਡ ਠੱਠਾ ਵਿੱਚ ਲੇਖਕ ਸੁਰਜੀਤ ਸਿੰਘ ਦੇ ਗ੍ਰਿਹ ਵਿਖੇ ਰਿਲੀਜ਼ ਕੀਤੀ ਗਈ ਹੈ, ਜੋ ਸਿੱਧੂ ਮੂਸੇਵਾਲ਼ਾ ਦੀ ਸੋਚ, ਵਿਚਾਰਧਾਰਾ ਅਤੇ ਨਿਸ਼ਾਨੇ ਸਬੰਧੀ ਕਈ ਪੱਖ ਉਜਾਗਰ ਕਰੇਗੀ।

By  Shaminder September 4th 2023 12:18 PM -- Updated: September 4th 2023 12:20 PM

  ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala) ‘ਤੇ ਕਿਤਾਬ ‘ਮੂਸੇਵਾਲਾ ਕੌਣ’ (Moose Wala Kaun) ਲੇਖਕ ਸੁਰਜੀਤ ਸਿੰਘ ਦੇ ਵੱਲੋਂ ਲਿਖੀ ਗਈ ਹੈ । ਜੋ ਪਿੰਡ ਠੱਠਾ ਵਿੱਚ ਲੇਖਕ ਸੁਰਜੀਤ ਸਿੰਘ ਦੇ ਗ੍ਰਿਹ ਵਿਖੇ ਰਿਲੀਜ਼ ਕੀਤੀ ਗਈ ਹੈ, ਜੋ ਸਿੱਧੂ ਮੂਸੇਵਾਲ਼ਾ ਦੀ ਸੋਚ, ਵਿਚਾਰਧਾਰਾ ਅਤੇ ਨਿਸ਼ਾਨੇ ਸਬੰਧੀ ਕਈ ਪੱਖ ਉਜਾਗਰ ਕਰੇਗੀ। ਲੇਖਕ ਸੁਰਜੀਤ ਸਿੰਘ ਜਰਮਨੀ ਨੇ ਇਸ ਕਿਤਾਬ ਵਿਚ ਦੱਸਿਆ ਹੈ ਕਿ ਸਿੱਧੂ ਮੂਸੇਵਾਲ਼ਾ ਇੱਕ ਚਮਕਦਾ ਸਿਤਾਰਾ ਸੀ, ਜਿਸ ਨੇ ਛੋਟੀ ਉਮਰੇ ਹੀ ਬੁਲੰਦੀਆਂ ਨੂੰ ਛੋਹਿਆ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਪਰ ਵਿਰੋਧੀਆਂ ਨੇ ਉਸ ਨੂੰ ਸਾਡੇ ਤੋਂ ਖੋਹ ਲਿਆ।

ਹੋਰ ਪੜ੍ਹੋ : ਰੱਖੜੀ ‘ਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ, ਪਰੀਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

ਇਸ ਮੌਕੇ  ਉਨ੍ਹਾਂ ਦੇ ਪਰਿਵਾਰਿਕ ਮੈਂਬਰ ਤੇ ਸਿੱਖ ਜੱਥੇਬੰਦੀਆਂ   ਦੇ ਆਏ ਹੋਏ ਆਗੂਆਂ ਨੇ ਕਿਹਾ ਕਿ ਸਾਨੂੰ  ਲੇਖਕ ਸੁਰਜੀਤ ਸਿੰਘ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ  ਉਸ  ਨੇ ਵਿਦੇਸ਼ ਵਿੱਚ ਰਹਿ ਕੇ ਵੀ ਆਪਣੀ ਧਰਤੀ ਤੇ ਆਪਣੇ ਪੰਜਾਬ ਦੇ ਲੋਕਾਂ ਪ੍ਰਤੀ ਪਿਆਰ ਜੋ ਪਿਆਰ ਹੈ ।ਉਸ  ਨੂੰ ਕਿਤਾਬ ਦੇ ਜਰੀਏ ਉਜਾਗਰ ਕੀਤਾ ਹੈ।


ਉਨ੍ਹਾਂ ਕਿਹਾ ਕਿ ਸੱਤ ਸਮੁੰਦਰ ਪਾਰ ਬੈਠ ਕੇ ਵੀ ਉਸ ਨੇ ਆਪਣੇ ਵਿਰਸੇ ਤੇ ਪੰਜਾਬੀ ਮਾਂ ਬੋਲੀ ਨੂੰ ਜਿੰਦਾ ਰੱਖਿਆ   ।   ਸਿੱਧੂ ਮੂਸੇਵਾਲ਼ਾ ਆਪਣੇ ਬੋਲਾਂ ਅਤੇ ਵਿਚਾਰਧਾਰਾ ਕਰਕੇ ਹਮੇਸ਼ਾ ਜਿਉਂਦਾ ਰਹੇਗਾ।  ਉਨ੍ਹਾਂ ਨੇ  ਕਿਹਾ  ਕਿ ‘ਸਿੱਧੂ ਮੂਸੇਵਾਲ਼ਾ ਕੌਣ’ ਨਾਮੀ ਕਿਤਾਬ ਉਸ ਦੀ ਸ਼ਖ਼ਸੀਅਤ ਨਾਲ਼ ਪੂਰਾ ਇਨਸਾਫ਼ ਕਰੇਗੀ। ਜੇਕਰ ਗੱਲ ਕਰੀਏ ਕੀ ਅੱਜ ਵੀ ਸਿੱਧੂ ਮੂਸੇਵਾਲੇ ਦੇ ਮਾਪੇ  ਸਰਕਾਰਾਂ ਕੋਲੋਂ  ਆਪਣੇ ਬੱਚੇ ਦੀ ਮੌਤ ਦਾ ਇਨਸਾਫ ਮੰਗ ਰਹੇ ਹਨ। ਅੱਜ ਕਿਤਾਬ ਰਿਲੀਜ ਕਰਨ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅਰਦਾਸ ਕੀਤੀ ਗਈ। ਤੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।


    

Related Post