ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਿਤਾ ਬਲਕੌਰ ਸਿੱਧੂ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

By  Shaminder May 29th 2024 11:24 AM -- Updated: May 29th 2024 11:46 AM

ਸਿੱਧੂ ਮੂਸੇਵਾਲਾ (Sidhu Moose wala)  ਦੀ ਅੱਜ ਦੂਜੀ ਬਰਸੀ (Death Anniversary)  ਮਨਾਈ ਹੈ। ਇੱਕ ਸਾਦੇ ਸਮਾਰੋਹ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਸਣੇ ਪਿੰਡ ਦੇ ਲੋਕਾਂ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਹੈ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । 

 ਹੋਰ ਪੜ੍ਹੋ : ਪੁੱਤਰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ‘ਤੇ ਬਲਕੌਰ ਸਿੱਧੂ ਨੇ ਫੈਨਸ ਨੂੰ ਪਿੰਡ ਆਉਣ ਤੋਂ ਕਿਉਂ ਕੀਤੀ ਮਨਾਹੀ, ਪੜ੍ਹੋ ਪੂਰੀ ਖ਼ਬਰ 

ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਪੁੱਤਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਛੋਟਾ ਸਿੱਧੂ ਵੀ ਮੌਜੂਦ ਰਿਹਾ ਹੈ। ਇਸ ਸ਼ਰਧਾਂਜਲੀ ਸਮਾਰੋਹ ‘ਚ ਸੁਖਪਾਲ ਖਹਿਰਾ ਸਣੇ ਪਿੰਡ ਦੇ ਲੋਕ ਮੌਜੂਦ ਰਹੇ । ਸ਼ਰਧਾਂਜਲੀ ਸਮਾਗਮ ਬਹੁਤ ਹੀ ਸਾਦਾ ਰੱਖਿਆ ਗਿਆ ਸੀ ।


29 ਮਈ 2022 ਨੂੰ ਹੋਇਆ ਸੀ ਕਤਲ 

 ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29  ਮਈ 2022  ਨੂੰ ਕਰ ਦਿੱਤਾ ਗਿਆ ਸੀ। ਕੁਝ ਹਥਿਆਰਬੰਦ ਲੋਕਾਂ ਨੇ ਗਾਇਕ ਦਾ ਉਸ ਵੇਲੇ ਕਤਲ ਕਰ ਦਿੱਤਾ ਸੀ ।ਜਦੋਂ ਉਹ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਉਸ ਦੇ ਪਿੰਡ ਜਾ ਰਿਹਾ ਸੀ ।ਪਰ ਰਸਤੇ ‘ਚ ਕੁਝ ਲੋਕਾਂ ਨੇ ਉਸ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਸੀ।


ਬਰਸੀ ‘ਤੇ ਹਰ ਕੋਈ ਕਰ ਰਿਹਾ ਯਾਦ 

ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ‘ਤੇ ਹਰ ਕੋਈ ਉਸ ਨੂੰ ਯਾਦ ਕਰ ਰਿਹਾ ਹੈ। ਦੇਸ਼ ਵਿਦੇਸ਼ ‘ਚ ਫੈਨਸ ਉਸ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ । ਜਿਸ ਨੇ ਕੁਝ ਕੁ ਸਾਲਾਂ ‘ਚ ਦੇਸ਼ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾ ਲਈ ਸੀ ।   

View this post on Instagram

A post shared by Sidhu Moosewala (ਮੂਸੇ ਆਲਾ) (@sidhu_moosewala)


Related Post