ਰਾਧਿਕਾ ਦੀ ਵਿਦਾਈ ਲੁੱਕ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਨੇ ਨਾਲ ਕੀਤੀ ਗਈ ਹੈ ਲਹਿੰਗੇ ‘ਤੇ ਕਢਾਈ
ਅੰਬਾਨੀ ਪਰਿਵਾਰ ਦੀ ਨਵੀਂ ਨੂੰਹ ਦੀ ਐਂਟਰੀ ਸ਼ਾਹੀ ਅੰਦਾਜ਼ ‘ਚ ਹੋਈ ।ਰਾਧਿਕਾ ਨੇ ਅਬੂ ਜਾਨੀ ਤੇ ਸੰਦੀਪ ਖੋਸਲਾ ਵੱਲੋਂ ਤਿਆਰ ਕੀਤੀ ਗਈ ਗੁਜਰਾਤੀ ਸ਼ੈਲੀ ਦੇ ਲਹਿੰਗੇ ‘ਚ ਐਂਟਰੀ ਕੀਤੀ । ਉਹ ਵਿਦਾਈ ਵਾਲੇ ਪਹਿਰਾਵੇ ਬਹੁਤ ਹੀ ਸੋਹਣੀ ਲੱਗ ਰਹੀ ਸੀ।
ਰਾਧਿਕਾ ਮਾਰਚੈਂਟ (Radhika Merchannt) ਤੇ ਅਨੰਤ ਅੰਬਾਨੀ (Anant Ambani) ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਹੁਣ ਰਾਧਿਕਾ ਦੇ ਵਿਦਾਈ ਵਾਲੇ ਲੁੱਕ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਜਿਸ ‘ਚ ਰਾਧਿਕਾ ਪਰੀਆਂ ਵਾਂਗ ਲੱਗ ਰਹੀ ਹੈ ਤੇ ਪਰੀਆਂ ਵਾਂਗ ਲੱਗੇ ਵੀ ਕਿਉਂ ਨਾ । ਆਖਿਰਕਾਰ ਇੰਨੇ ਵੱਡੇ ਖ਼ਾਨਦਾਨ ਦੇ ਨਾਲ ਉਸ ਦਾ ਰਿਸ਼ਤਾ ਜੁੜਿਆ ਹੈ।
ਹੋਰ ਪੜ੍ਹੋ : ਅਨੰਤ ਰਾਧਿਕਾ ਦੇ ਵਿਆਹ ‘ਚ ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ ਦੀ ਸਾਦਗੀ ਨੇ ਜਿੱਤਿਆ ਫੈਨਸ ਦਾ ਦਿਲ
ਇਸ ਦੇ ਨਾਲ ਹੀ ਉਸ ਦੀ ਖੂਬਸੂਰਤੀ ‘ਚ ਚਾਰ ਚੰਨ ਲਗਾਏ ਨੇ ਉਸ ਦੀ ਲਹਿੰਗਾ ਲੁੱਕ ਨੇ ਜਿਸ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆਈ । ਵਿਦਾਈ ਮੌਕੇ ਰਾਧਿਕਾ ਨੇ ਲਾਲ ਅਤੇ ਸੁਨਹਿਰੀ ਰੰਗ ਦਾ ਲਹਿੰਗਾ ਚੋਲੀ ਪਹਿਨਿਆ ਸੀ ਜਿਸ ‘ਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ।
ਅਬੂ ਜਾਨੀ ਤੇ ਸੰਦੀਪ ਖੋਸਲਾ ਦੁਆਰਾ ਤਿਆਰ ਕੀਤੀ ਡ੍ਰੈੱਸ ‘ਚ ਐਂਟਰੀ
ਅੰਬਾਨੀ ਪਰਿਵਾਰ ਦੀ ਨਵੀਂ ਨੂੰਹ ਦੀ ਐਂਟਰੀ ਸ਼ਾਹੀ ਅੰਦਾਜ਼ ‘ਚ ਹੋਈ ।ਰਾਧਿਕਾ ਨੇ ਅਬੂ ਜਾਨੀ ਤੇ ਸੰਦੀਪ ਖੋਸਲਾ ਵੱਲੋਂ ਤਿਆਰ ਕੀਤੀ ਗਈ ਗੁਜਰਾਤੀ ਸ਼ੈਲੀ ਦੇ ਲਹਿੰਗੇ ‘ਚ ਐਂਟਰੀ ਕੀਤੀ । ਉਹ ਵਿਦਾਈ ਵਾਲੇ ਪਹਿਰਾਵੇ ਬਹੁਤ ਹੀ ਸੋਹਣੀ ਲੱਗ ਰਹੀ ਸੀ। ਇਸ ਪਹਿਰਾਵੇ ਨੂੰ ਤਿਆਰ ਕਰਨ ‘ਚ ਸੋਨੇ ਦਾ ਇਸਤੇਮਾਲ ਕੀਤਾ ਗਿਆ ਸੀ ।
ਰੀਆ ਕਪੂਰ ਨੇ ਰਾਧਿਕਾ ਦੇ ਪਹਿਰਾਵੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਰਾਧਿਕਾ ਨੇ ਇਸ ਲਹਿੰਗੇ ਦੇ ਨਾਲ ਜਿਹੜਾ ਬਲਾਊਜ਼ ਪਾਇਆ ਸੀ ਉਸ ‘ਤੇ ਵੀ ਸੋਨੇ ਦੇ ਨਾਲ ਕਢਾਈ ਕੀਤੀ ਗਈ ਸੀ ।