ਜੈਸਮੀਨ ਅਖਤਰ ਦੀ ਹਲਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗਾਇਕਾ ਨੇ ਇੰਸਟਾਗ੍ਰਾਮ ਸਟੋਰੀ ‘ਚ ਕੀਤੀਆਂ ਸਾਂਝੀਆਂ
ਜੈਸਮੀਨ ਅਖਤਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ।ਹੁਣ ਗਾਇਕਾ ਦੇ ਵਿਆਹ ਦੀਆਂ ਰਸਮਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

ਜੈਸਮੀਨ ਅਖਤਰ (Jasmeen Akhtar) ਦੀ ਹਲਦੀ ਸੈਰੇਮਨੀ (Haldi Ceremony) ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਗਾਇਕਾ ਨੂੰ ਹਲਦੀ ਲਗਾਈ ਜਾ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ ।
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਵਿਚਾਲੇ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਇੱਕ ਜਗ੍ਹਾ ‘ਤੇ ਪੀਲੇ ਰੰਗ ਦੇ ਦੁਪੱਟੇ ‘ਚ ਨਜ਼ਰ ਆ ਰਹੀ ਹੈ ।ਗਾਇਕਾ ਨੇ ਫੁੱਲਾਂ ਦੇ ਨਾਲ ਬਣੇ ਹੋਏ ਗਹਿਣੇ ਪਾਏ ਹਨ । ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।
ਦੀਪ ਢਿੱਲੋਂ ਨੇ ਵੀ ਸਾਂਝਾ ਕੀਤਾ ਸੀ ਵੀਡੀਓ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੀਪ ਢਿੱਲੋਂ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਗਾਇਕਾ ਦੇ ਪਰਿਵਾਰ ਵਾਲੇ ਗਾਉਂਦੇ ਹੋਏ ਨਜ਼ਰ ਆਏ ਸਨ । ਜੈਸਮੀਨ ਅਤੇ ਉਨ੍ਹਾਂ ਦੀ ਮਾਂ ਵੀ ਇਸ ਵੀਡੀਓ ‘ਚ ਮਸਤੀ ਕਰਦੇ ਦਿਖਾਈ ਦਿੱਤੇ ਸਨ । ਜੈਸਮੀਨ ਜੱਸੀ ਵੀ ਇਸ ਵੀਡੀਓ ‘ਚ ਨਜ਼ਰ ਆ ਰਹੇ ਹਨ ।
ਜੈਸਮੀਨ ਅਖਤਰ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜੈਸਮੀਨ ਅਖਤਰ ਗੁਰਲੇਜ ਅਖਤਰ ਦੀ ਛੋਟੀ ਭੈਣ ਹੈ । ਕੁਝ ਸਮਾਂ ਪਹਿਲਾਂ ਗੁਰਲੇਜ ਅਖਤਰ ਦਾ ਭਰਾ ਵਿਆਹ ਦੇ ਬੰਧਨ ‘ਚ ਬੱਝਾ ਸੀ । ਜਿਸ ਤੋਂ ਬਾਅਦ ਹੁਣ ਗਾਇਕਾ ਦੇ ਘਰ ‘ਚ ਮੁੜ ਤੋਂ ਰੌਣਕਾਂ ਲੱਗ ਗਈਆਂ ਹਨ । ਇਸ ਵਿਆਹ ਸਮਾਰੋਹ ‘ਚ ਸੰਗੀਤ ਜਗਤ ਦੀਆਂ ਕਈ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ ।