ਅਦਾਕਾਰਾ ਮੈਂਡੀ ਤੱਖਰ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

By  Shaminder February 8th 2024 06:00 PM

ਮੈਂਡੀ ਤੱਖਰ (Mandy Takhar) ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ।ਇਸ ਤੋਂ ਪਹਿਲਾਂ ਉਸ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।ਹੁਣ ਉਸ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਹਲਕੇ ਰੰਗ ਦਾ ਮੇਕਅੱਪ ਕੀਤਾ ਹੋਇਆ ਹੈ ।ਉਸ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰ ਉਸ ਨੂੰ ਹਲਦੀ ਲਗਾ ਰਹੇ ਹਨ ਅਤੇ ਹਾਸਾ ਮਜ਼ਾਕ ਕਰਦੀਆਂ ਨਜ਼ਰ ਆਈਆਂ । 

Mandy Takhar Shopping.jpg

ਹੋਰ ਪੜ੍ਹੋ : ਹਾਰਡੀ ਸੰਧੂ ਨੇ ਦੁਨੀਆ ਨੂੰ ਪਹਿਲੀ ਵਾਰ ਵਿਖਾਇਆ ਆਪਣੇ ਪੁੱਤਰ ਦਾ ਚਿਹਰਾ, ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤ ਦੀ ਜੋੜੀ

ਬੀਤੇ ਦਿਨੀਂ ਸ਼ਾਪਿੰਗ ਦਾ ਵੀਡੀਓ ਹੋੋਇਆ ਸੀ ਵਾਇਰਲ

 ਬੀਤੇ ਦਿਨੀਂ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਫਗਵਾੜਾ ‘ਚ ਇੱਕ ਬੁਟੀਕ ‘ਤੇ ਸ਼ਾਪਿੰਗ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਉਹ ਗੀਤਾਜ ਬਿੰਦਰਖੀਆ ਨੂੰ ਵਿਆਹ ਦਾ ਕਾਰਡ ਦੇਣ ਦੇ ਲਈ ਪਹੁੰਚੀ ਸੀ । ਗੀਤਾਜ ਬਿੰਦਰਖੀਆ ਦੇ ਨਾਲ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । ਗੀਤਾਜ ਨੇ ਮੈਂਡੀ ਦੇ ਵਿਆਹ ਦਾ ਕਾਰਡ ਵੀ ਸਾਂਝਾ ਕੀਤਾ ਸੀ ਅਤੇ ਅਦਾਕਾਰਾ ਨੂੰ ਵਧਾਈ ਦਿੱਤੀ ਸੀ।

Mandy Takhar 3.jpg
ਮੈਂਡੀ ਤੱਖਰ ਦਾ ਵਰਕ ਫ੍ਰੰਟ 

ਮੈਂਡੀ ਤੱਖਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ । ਉਹ ਯੂ ਕੇ ਮੂਲ ਦੀ ਰਹਿਣ ਵਾਲੀ ਹੈ, ਪਰ ਉਸ ਦਾ ਜੱਦੀ ਪਿੰਡ ਜਲੰਧਰ ਦੇ ਕੋਲ ਮਲਿਆਨਾ ਪਿੰਡ ਹੈ । ਮੈਂਡੀ ਤੋਂ ਇਲਾਵਾ ਉਸ ਦੀਆਂ ਦੋ ਭੈਣਾਂ ਵੀ ਹਨ । ਮੈਂਡੀ ਪੜ੍ਹਾਈ ਤੋਂ ਬਾਅਦ ਅਦਾਕਾਰੀ ਦੇ ਖੇਤਰ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਆ ਗਈ ਅਤੇ ਇੱਥੇ ਹੀ ਉਸ ਨੇ ਕਈ ਪ੍ਰੋਡਕਟਸ ਦੇ ਲਈ ਮਾਡਲਿੰਗ ਕੀਤੀ ਸੀ।ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ ।

View this post on Instagram

A post shared by Neha Waraich Grover Nwg (@neha_waraich_grover_nwg)

ਜਿਸ ਤੋਂ ਬਾਅਦ ਉਸ ਨੇ ਪਾਲੀਵੁੱਡ  ਇੰਡਸਟਰੀ ‘ਚ ਐਂਟਰੀ ਕੀਤੀ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ । ਪਰ ਚਰਚਾ ‘ਚ ਮੈਂਡੀ ਉਦੋਂ ਆਈ ਜਦੋਂ ਉਸ ਨੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਮਿਰਜ਼ਾ’ ‘ਚ ਕੰਮ ਕੀਤਾ ਸੀ ।ਇਸ ਤੋਂ ਇਲਾਵਾ ਉਹ ਲੁਕਣਮੀਚੀ, ਸਾਕ,ਜ਼ਿੰਦਗੀ ਜ਼ਿੰਦਾਬਾਦ, ਵੱਡਾ ਘਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। 



  

Related Post